ਭਾਰਤੀ ਰੇਲਵੇ ਦੇ ਪੂਰੇ ਹੋਏ 167 ਸਾਲ, 1853 ‘ਚ ਪਹਿਲੀ ਵਾਰ ਚੱਲੀ ਸੀ ਟਰੇਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ, 16 ਅਪ੍ਰੈਲ ਨੂੰ ਭਾਰਤੀ ਰੇਲਵੇ ਨੇ 167 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। ਅੱਜ ਦੇ ਦਿਨ ਭਾਵ 16 ਅਪ੍ਰੈਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਵੀਰਵਾਰ, 16 ਅਪ੍ਰੈਲ ਨੂੰ ਭਾਰਤੀ ਰੇਲਵੇ ਨੇ 167 ਸਾਲਾਂ ਦਾ ਸਫ਼ਰ ਪੂਰਾ ਕਰ ਲਿਆ ਹੈ। ਅੱਜ ਦੇ ਦਿਨ ਭਾਵ 16 ਅਪ੍ਰੈਲ 1853 ਨੂੰ ਪਹਿਲੀ ਪੈਸੇਂਜਰ ਟਰੇਨ ਮੁੰਬਈ ਤੋਂ ਠਾਣੇ ਤੱਕ ਚੱਲੀ ਸੀ ਪਰ ਇਨ੍ਹਾਂ 167 ਸਾਲਾਂ ਵਿਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਰੇਲਵੇ ਨੂੰ ਕੋਰੋਨਾ ਕਰਕੇ ਕੀਤੇ ਗਏ ਲਾਕਡਾਊਨ ਵਿਚਾਲੇ ਆਪਣੀਆਂ ਸੇਵਾਵਾਂ ਨੂੰ ਰੋਕਣਾ ਪਿਆ ਹੈ।

ਭਾਰਤੀ ਰੇਲਵੇ ਦੇ 167 ਸਾਲ ਪੂਰੇ ਹੋਣ ਤੇ ਰੇਲ ਮੰਤਰਾਲੇ ਦਾ ਵੀ ਟਵੀਟ ਆਇਆ ਹੈ। ਮੰਤਰਾਲੇ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ”ਅੱਜ ਤੋਂ 167 ਸਾਲ ਪਹਿਲਾਂ ‘ਕਦੇ ਨਾ ਰੁਕਣ’ ਦੇ ਜੋਸ਼ ਨਾਲ ਮੁੰਬਈ ਤੋਂ ਠਾਣੇ ਜਾਣ ਵਾਲੀ ਪਹਿਲੀ ਯਾਤਰੀ ਰੇਲ ਗੱਡੀ ਦੇ ਪਹੀਏ ਘੁੰਮਣ ਲੱਗ ਪਏ। ਪਹਿਲੀ ਵਾਰ ਯਾਤਰੀ ਸੇਵਾਵਾਂ ਤੁਹਾਡੀ ਸੁਰੱਖਿਆ ਲਈ ਰੋਕੀਆਂ ਗਈਆਂ ਹਨ।(ਘਰਾਂ) ਅੰਦਰ ਰਹੋ ਅਤੇ ਦੇਸ਼ ਨੂੰ ਜਿੱਤ ਦਿਵਾਓ”।ਇਸ ਦੇ ਨਾਲ ਹੀ ਰੇਲਵੇ ਨੇ ਆਰਟੀਸਟ ਦੁਆਰਾ ਬਣਾਈ ਟਰੇਨ ਦੀ ਇਕ ਤਸਵੀਰ ਸ਼ੇਅਰ ਕੀਤੀ।

ਦੱਸ ਦਈਏ ਕਿ ਪਹਿਲੀ ਯਾਤਰੀ ਟਰੇਨ 16 ਅਪ੍ਰੈਲ 1853 ਨੂੰ ਦੁਪਹਿਰ 3:35 ਮਿੰਟ ਉੱਤੇ ਬੋਰੀਬੰਦਰ ਸਟੇਸ਼ਨ ਤੋਂ ਠਾਣੇ ਤੱਕ ਚੱਲੀ ਸੀ ਜਿਸ ਵਿਚ ਲਗਭਗ 400 ਯਾਤਰੀ ਸਵਾਰ ਹੋਏ ਸਨ। 20 ਕੋਚਾਂ ਵਾਲੀ ਇਸ ਪਹਿਲੀ ਰੇਲਗੱਡੀ ਨੇ ਆਪਣੀ ਪਹਿਲੀ ਯਾਤਰਾ ਵਿਚ 34 ਕਿਮੀਂ ਦਾ ਸਫਰ ਤੈਅ ਕੀਤਾ ਸੀ। ਟਰੇਨ ਨੂੰ ਭਾਪ ਦੇ ਇੰਜਨ ਦੀ ਮਦਦ ਨਾਲ ਚਲਾਇਆ ਗਿਆ ਸੀ ਜਿਸ ਲਈ ਅੰਗ੍ਰੇਜ਼ ਸਰਕਾਰ ਨੇ ਬ੍ਰਿਟੇਨ ਤੋਂ ਸੁਲਤਾਨ, ਸਿੰਧੂ ਅਤੇ ਸਾਹਿਬ ਨਾਮ ਦੇ ਤਿੰਨ ਇੰਜਨ ਮੰਗਵਾਏ ਸਨ।ਜ਼ਿਕਰਯੋਗ ਹੈ ਕਿ ਕੋਰੋਨਾ ਕਰਕੇ ਕੀਤੇ ਲਾਕਡਾਊਨ ਕਾਰਨ ਭਾਰਤੀ ਰੇਲਵੇ ਨੂੰ ਸਾਰੀਆਂ ਟਰੇਨਾਂ ਦੀ ਓਪਰੇਟਿੰਗ ਰੋਕਣੀ ਪਈ ਹੈ ਅਤੇ ਯਾਤਰੀਆਂ ਦੁਆਰਾ ਬੁੱਕ ਕੀਤੇ ਟਿਕਟਾਂ ਨੂੰ ਰੱਦ ਕਰਕੇ ਉਨ੍ਹਾਂ ਦੇ ਪੈਸੇ ਵਾਪਸ ਦੇਣ ਦੀ ਗੱਲ ਕਹੀ ਹੈ ਜਿਸ ਕਰਕੇ 22 ਮਾਰਚ ਤੋਂ 3 ਮਈ ਵਿਚਾਲੇ ਬੁੱਕ ਕੀਤੇ 94 ਲੱਖ ਟਿਕਟਾਂ ਨੂੰ ਰੱਦ ਕਰਨ ਕਰਨ ਨਾਲ ਰੇਲਵੇ ਨੂੰ ਵਿਚ 1490 ਕਰੋੜ ਰੁਪਏ ਦਾ ਨੁਕਸਾਨ ਹੋਵੇਗਾ।

 

Leave a Reply

Your email address will not be published. Required fields are marked *