ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਸਮੇਤ ਭਾਰਤ ਵਿਚ ਵੀ ਆਪਣਾ ਕਹਿਰ ਮਚਾਇਆ ਹੋਇਆ ਹੈ। ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖਬਰ ਲਿਖੇ ਜਾਣ ਤੱਕ ਪੂਰੇ ਦੇਸ਼ ਵਿਚੋਂ ਕੋਰੋਨਾ ਦੇ ਕੇਸਾਂ ਦੀ ਸੰਖਿਆ 12 ਹਜ਼ਾਰ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 400 ਤੋਂ ਵੀ ਜਿਆਦਾ ਹੋ ਗਈ ਹੈ।
India's total number of #Coronavirus positive cases rises to 12,380 (including 10,477 active cases, 1489 cured/discharged/migrated and 414 deaths): Ministry of Health and Family Welfare pic.twitter.com/wxRWRTCMp2
— ANI (@ANI) April 16, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਭਾਰਤ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 12,380 ਹੋ ਗਏ ਹਨ ਜਦਕਿ ਹੁਣ ਤੱਕ 414 ਮਰੀਜ਼ ਆਪਣੀ ਜਾਨ ਵੀ ਗਵਾ ਚੁੱਕੇ ਹਨ। ਉੱਥੇ ਹੀ ਹੁਣ ਤੱਕ 1489 ਕੋਰੋਨਾ ਪੀੜਤ ਠੀਕ ਵੀ ਹੋਏ ਹਨ ਜਿਸ ਕਰਕੇ ਐਕਟੀਵ ਕੇਸਾਂ ਦੀ ਗਿਣਤੀ 10,477 ਹੋ ਗਈ ਹੈ। ਦੱਸ ਦਈਏ ਕਿ 3 ਮਈ ਤੱਕ ਵਧਾਏ ਗਏ ਲਾਕਡਾਊਨ 2.0 ਦਾ ਅੱਜ ਦੂਜਾ ਦਿਨ ਹੈ ਪਰ ਕੋਰੋਨਾ ਦੇ ਕੇਸ ਦੇਸ਼ ਵਿਚ ਤੇਜੀ ਨਾਲ ਵੱਧਦੇ ਵਿਖਾਈ ਦੇ ਰਹੇ ਹਨ।
ਤਿੰਨ ਜੋਨਾਂ ਵਿਚ ਵੰਡੇ ਗਏ ਜਿਲ੍ਹੇ
ਕੋਰੋਨਾ ਵਾਇਰਸ ਦੇ ਵੱਧ ਰਹੇ ਸੰਕਰਮਨ ਦੇ ਮੱਦੇਨਜ਼ਰ ਕੇਂਦਰੀ ਸਿਹਤ ਮੰਤਰਾਲੇ ਨੇ ਹੁਣ ਸਖਤ ਗਾਇਡਲਾਇਨ ਜਾਰੀ ਕੀਤੀ ਹੈ ਜਿਸ ਅਧੀਨ ਪੂਰੇ ਦੇਸ਼ ਦੇ ਸਾਰੇ ਜਿਲ੍ਹਿਆਂ ਨੂੰ ਤਿੰਨ ਜੋਨਾਂ ਵਿਚ ਵੰਡਿਆ ਗਿਆ ਹੈ। ਜਿਸ ਤਹਿਤ ਪਹਿਲਾ ਜੋਨ-ਹਾਟਸਪੌਟ, ਦੂਜਾ- ਨਾਨ ਹਾਟਸਪੌਟ ਅਤੇ ਤੀਜਾ- ਉਹ ਜੋਨ ਉਹ ਹੋਵੇਗਾ ਜਿੱਥੇ ਹੁਣ ਤੱਕ ਕੋਈ ਕੋਈ ਕੇਸ ਨਹੀਂ ਹੈ ਭਾਵ ਉਸ ਨੂੰ ਗ੍ਰੀਨ ਜੋਨ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਇਨ੍ਹਾਂ ਜਿਲ੍ਹਿਆਂ ਵਿਚ ਕੋਰੋਨਾ ਨੂੰ ਰੋਕਣ ਲਈ ਸਿਹਤ ਮੰਤਰਾਲੇ ਦੀ ਟੀਮ ਕਈਂ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
