ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਸੰਖਿਆ ਬੁੱਧਵਾਰ ਸ਼ਾਮ 4 ਵਜੇ ਤੱਕ 11,439 ਹੋ ਗਈ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 377 ਤੱਕ ਪਹੁੰਚ ਗਈ ਹੈ। ਉੱਥੇ ਹੀ ਇਲਾਜ ਤੋਂ ਬਾਅਦ 1306 ਲੋਕ ਠੀਕ ਵੀ ਹੋ ਚੁੱਕੇ ਹਨ। ਉੱਥੇ ਹੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਹੁਣ ਜਿਲ੍ਹਿਆਂ ਨੂੰ ਤਿੰਨ ਜ਼ੋਨਾਂ ਵਿਚ ਵੰਡਿਆਂ ਜਾਵੇਗਾ ਜਿਸ ਦੀ ਜਾਣਕਾਰੀ ਕੇਂਦਰੀ ਸਿਹਤ ਮੰਤਰਾਲੇ ਨੇ ਦਿੱਤੀ ਹੈ।
The districts of the country will be classified into 3 categories – hotspot districts, non-hotspot districts but where cases are being reported and green zone districts: Lav Agrawal, Joint Secretary Ministry of Health. #COVID19 pic.twitter.com/Hgmyy4pfAl
— ANI (@ANI) April 15, 2020
ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ ਦੇਸ਼ ਦੇ ਜਿਲ੍ਹਿਆਂ ਨੂੰ ਤਿੰਨ ਹੁਣ ਤਿੰਨ ਸ਼੍ਰੇਣੀਆਂ ਵਿਚ ਵੰਡਿਆ ਜਾਵੇਗਾ ਜਿਸ ਵਿਚ ਹਾਟਸਪੌਟ ਜਿਲ੍ਹੇ, ਨਾਨ ਹਾਟਸਪੌਟ ਜਿਲ੍ਹੇ ਅਤੇ ਗਰੀਨ ਜੋਨ ਜਿਲ੍ਹੇ ਹੋਣਗੇ। ਲਵ ਅਗਰਵਾਲ ਨੇ ਇਹ ਵੀ ਦੱਸਿਆ ਕਿ ਕੈਬਨਿਟ ਸੈਕਟਰੀ ਨੇ ਅੱਜ ਸਾਰੇ ਮੁੱਖ ਸਕੱਤਰਾਂ, ਡੀਜ਼ੀਪੀਜ਼, ਸਿਹਤ ਸਕੱਤਰਾਂ, ਕੁਲੈਕਟਰਾਂ,ਐਸਪੀਜ਼ ਮਿਊਂਸੀਪਲ ਕਮੀਸ਼ਨਰਾਂ ਅਤੇ ਸੀਐਮਓਜ਼ ਨਾਲ ਇਕ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ ਜਿਸ ਵਿਚ ਹਾਟਸਪੌਟ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਅਤੇ ਕੰਟੇਨਮੈਂਟ ਰਣਨੀਤੀ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਨ ਬਾਰੇ ਗੱਲਬਾਤ ਕੀਤੀ ਗਈ ਸੀ।ਉਨ੍ਹਾਂ ਜਾਣਕਾਰੀ ਦਿੱਤੀ ਕਿ ਜਿਲ੍ਹਿਆਂ ਨੂੰ ਕਿਹਾ ਗਿਆ ਹੈ ਕਿ ਕੋਵਿਡ ਸਮਰਪਿਤ ਹਸਪਤਾਲ, ਹਲਕੇ ਮਾਮਲਿਆਂ ਲਈ ਕੋਵੀਡ ਸੈਂਟਰ ਅਤੇ ਗੰਭੀਰ ਮਾਮਲਿਆਂ ਲਈ ਕੋਵਿਡ ਹੈਲਥ ਸੈਂਟਰ ਅਤੇ ਨਾਜੁਕ ਮਾਮਲਿਆਂ ਦੇ ਲਈ ਕੋਵੀਡ ਹਸਪਤਾਲ ਬਣਾਓ ਅਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਜਿਲ੍ਹੇ ਹੁਣ ਤੱਕ ਕੋਰੋਨਾ ਦੇ ਸੰਕਰਮਨ ਤੋਂ ਬਚੇ ਹੋਏ ਨੇ ਉਨ੍ਹਾਂ ਨੂੰ ਬਚਾ ਕੇ ਰੱਖਣਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਹੁਣ ਤੱਕ ਦੇ ਹਾਲਾਤਾਂ ਅਨੁਸਾਰ ਦੇਸ਼ ਵਿਚ 170 ਜਿਲ੍ਹੇ ਹਾਟਸਪੌਟ ਐਲਾਨੇ ਗਏ ਹਨ ਜਦਿਕ 207 ਦੇ ਲਗਭਗ ਜਿਲ੍ਹਿਆਂ ਨੂੰ ਨਾਨ-ਹੋਟਸਪੌਟ ਘੋਸ਼ਿਤ ਕੀਤਾ ਗਿਆ ਹੈ।
