ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਪੂਰੇ ਦੇਸ਼ ਵਿਚ ਲਾਕਡਾਊਨ 3 ਮਈ ਤੱਕ ਵਧਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਹੁਣ ਦੂਜੇ ਹਿੱਸੇ ਦੇ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ ਜਿਸ ਅਧੀਨ ਹੁਣ ਸਾਰੇ ਬੈਂਕ ਅਤੇ ਹਸਪਤਾਲ ਪਹਿਲਾਂ ਦੀ ਤਰ੍ਹਾ ਹੀ ਖੁੱਲ੍ਹੇ ਰਹਿਣਗੇ ਜਦਕਿ ਸ਼ਰਾਬ ਵੇਚਣ ਉੱਤੇ ਪਾਬੰਦੀ ਲਗਾਈ ਗਈ ਹੈ ਅਤੇ ਥੁੱਕਣ ਉੱਤੇ ਜੁਰਮਾਨਾ ਲਗਾਇਆ ਜਾਵੇਗਾ।
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਗਾਇਡਲਾਇਨਾਂ ਮੁਤਾਬਕ ਬੈਂਕ, ਏਟੀਐਮ, ਬੈਂਕਿੰਗ ਪ੍ਰਬੰਧਨ ਜਾਰੀ ਰਹੇਗਾ। ਹਸਪਤਾਲ, ਨਰਸਿੰਗ ਹੋਮ, ਕਲੀਨਿਕ , ਡਿਸਪੈਂਸਰੀ, ਮੈਡੀਕਲ ਸਟੋਰ ਅਤੇ ਮੈਡੀਕਲ ਲੈਬ ਵੀ ਖੁੱਲ੍ਹ ਰਹਿਣਗੇ। ਐਲਪੀਜੀ ਅਤੇ ਪੈਟਰੋਲ ਪੰਪਾਂ ਨੂੰ ਪਹਿਲਾਂ ਦੀ ਤਰ੍ਹਾ ਹੀ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੋਸਟ ਆਫਿਸ ਦੀ ਸੇਵਾਵਾਂ ਵੀ ਜਾਰੀ ਰਹਿਣਗੀਆਂ। ਮੈਡੀਕਲ ਐਮਰਜੈਂਸੀ ਅਤੇ ਵਿਸ਼ੇਸ਼ ਪਰਮਿਟ ਮਿਲਣ ਉੱਤੇ ਇਕ ਤੋਂ ਦੂਜੇ ਸੂਬੇ ਵਿਚ ਜਾਇਆ ਜਾ ਸਕੇਗਾ। 50 ਫ਼ੀਸਦੀ ਕਰਮਚਾਰੀਆਂ ਨਾਲ ਆਈਟੀ ਕੰਪਨੀਆਂ ਨੂੰ ਕੰਮ ਕਰਨ ਦੀ ਮੰਜ਼ੂਰੀ ਦਿੱਤੀ ਗਈ ਹੈ। ਨਿਰਦੇਸ਼ਾਂ ਅਨੁਸਾਰ ਸਾਰੇ ਦਫ਼ਤਰਾਂ ਵਿਚ ਤਾਪਮਾਨ ਸਕਰੀਨਿੰਗ ਅਤੇ ਸੈਨਾਟਾਈਜ਼ਰ ਹੋਣ ਦੀ ਸਹੂਲਤ ਹੋਣੀ ਚਾਹੀਦੀ ਹੈ। 65 ਸਾਲਾਂ ਤੋਂ ਉੱਪਰ ਦੇ ਕਰਮਚਾਰੀ ਜਾਂ ਜਿਸਦਾ ਬੱਚਾਅਂ 5 ਸਾਲ ਦੀ ਉਮਰ ਤੋਂ ਘੱਟ ਦਾ ਹੋਵੇ ਉਸਨੂੰ ਵਰਕ ਫਰੋਮ ਹੋਮ ਦੇਣ ਲਈ ਕਿਹਾ ਗਿਆ ਹੈ। ਅਰੋਗਿਆ ਸੇਤੂ ਐਪ ਦੀ ਵਰਤੋਂ ਜਿਆਦਾ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਇਲਾਵਾ ਹੁਣ ਜਨਤਕ ਥਾਵਾਂ ਉੱਤੇ ਮਾਸਕ ਪਾਉਣ ਲਾਜ਼ਮੀ ਕਰ ਦਿੱਤਾ ਗਿਆ ਹੈ। ਕਿਸੇ ਵੀ ਥਾਂ ਉੱਤੇ 5 ਤੋਂ ਵੱਧ ਲੋਕਾਂ ਦੇ ਇੱਕਠੇ ਹੋਣ ਉੱਤੇ ਪਾਬੰਦੀ ਹੈ। ਜਨਤਕ ਥਾਵਾਂ ਉੱਤੇ ਥੁੱਕਣ ‘ਤੇ ਜੁਰਮਾਨਾ ਲਗਾਇਆ ਜਾਵੇਗਾ ਅਤੇ ਸ਼ਰਾਬ-ਗੁੱਟਕਾ ਅਤੇ ਤੰਬਾਕੂ ਦੀ ਵਿਕਰੀ ਉੱਤੇ ਬੈਨ ਲਗਾਇਆ ਗਿਆ ਹੈ।

