ਦੱਖਣੀ ਕੋਰੀਆ ‘ਚ ਠੀਕ ਹੋ ਚੁੱਕੇ ਕਈਂ ਮਰੀਜ਼ਾਂ ਨੂੰ ਮੁੜ ਤੋਂ ਲੱਗੀ ਕੋਰੋਨਾ ਦੀ ਲਾਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਲਈ ਮੁਸਿਬਤ ਦਾ ਪਹਾੜ ਬਣ ਚੁੱਕੇ ਕੋਰੋਨਾ ਵਾਇਰਸ ਦੇ ਸੰਕਰਮਨ ਉੱਤੇ ਸੱਭ ਤੋਂ ਪਹਿਲਾ ਤੇਜ਼ੀ ਨਾਲ ਦੱਖਣੀ ਕੋਰੀਆ ਨੇ ਕਾਬੂ ਪਾਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਲਈ ਮੁਸਿਬਤ ਦਾ ਪਹਾੜ ਬਣ ਚੁੱਕੇ ਕੋਰੋਨਾ ਵਾਇਰਸ ਦੇ ਸੰਕਰਮਨ ਉੱਤੇ ਸੱਭ ਤੋਂ ਪਹਿਲਾ ਤੇਜ਼ੀ ਨਾਲ ਦੱਖਣੀ ਕੋਰੀਆ ਨੇ ਕਾਬੂ ਪਾਇਆ ਹੈ ਜਿਸ ਲਈ ਉੱਥੋਂ ਦੀ ਸਰਕਾਰ ਦੀ ਦੁਨੀਆ ਭਰ ਵਿਚ ਤਾਰੀਫ ਹੋਈ ਹੈ ਪਰ ਹੁਣ ਇੱਥੇ ਅਜਿਹੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ ਜਿਨ੍ਹਾਂ ਵਿਚ ਮੁੜ ਤੋਂ ਕੋਰੋਨਾ ਦੀ ਪੁਸ਼ਟੀ ਹੋ ਰਹੀ ਹੈ ਅਤੇ 25 ਹੋਰ ਅਜਿਹੇ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚ ਦੁਬਾਰਾ ਕੋਰੋਨਾ ਦੀ ਲਾਗ ਪਾਈ ਗਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਸੋਮਵਾਰ ਨੂੰ ਦੱਖਣ ਕੋਰੀਆ ਵਿਚ 25 ਅਜਿਹੇ ਮਰੀਜ਼ਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਹੈ ਜੋ ਕਿ ਪਹਿਲਾਂ ਇਸ ਮਹਾਮਾਰੀ ਤੋਂ ਬਿਲਕੁੱਲ ਠੀਕ ਹੋ ਗਏ ਸਨ ਜਿਸ ਨਾਲ ਇਨ੍ਹਾਂ ਰੀਐਕਟੀਵ ਮਾਮਲਿਆਂ ਦੀ ਗਿਣਤੀ ਵੱਧ ਕੇ 116 ਹੋ ਗਈ ਹੈ।ਕੋਰੀਆ ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਇਰੈਕਟਰ ਜੋਂਨ ਇਨ ਕੀਓਂ ਨੇ ਮੀਡੀਆ ਨੂੰ ਦੱਸਿਆ ਕਿ ਇਸ ਗੱਲ ਦੀ ਜਿਆਦਾ ਸੰਭਾਵਨਾ ਹੈ ਕਿ ਵਾਇਰਸ ਦੁਬਾਰਾ ਸੰਕਰਮਿਤ ਹੋਣ ਦੀ ਬਜਾਏ ਮਰੀਜ਼ ਦੇ ਸਰੀਰ ਵਿਚ ਮੁੜ ਸਰਗਰਮ ਹੋ ਜਾਂਦਾ ਹੈ। ਸਿਹਤ ਅਧਿਕਾਰੀ ਫਿਲਹਾਲ ਇਸ ਜਾਂਚ ਵਿਚ ਜੁੱਟ ਗਏ ਹਨ ਕਿ ਇਨ੍ਹਾਂ ਮਰੀਜ਼ਾਂ ਵਿਚ ਮੁੜ ਤੋਂ ਕੋਰੋਨਾ ਦੇ ਲੱਛਣ ਕਿਵੇਂ ਪੈਦਾ ਹੋ ਗਏ। ਹਾਲਾਂਕਿ ਕਈ ਅਧਿਕਾਰੀਆਂ ਨੇ ਜਾਂਚ ਵਿਚ ਆਈ ਖਾਮੀ ਨੂੰ ਵੀ ਇਸ ਦੇ ਪਿੱਛੇ ਦਾ ਕਾਰਨ ਦੱਸਿਆ ਹੈ। ਦੱਸ ਦਈਏ ਕਿ ਚੀਨ ਤੋਂ ਬਾਅਦ ਦੱਖਣੀ ਕੋਰੀਆ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਸੰਖਿਆ ਬੜੀ ਤੇਜ਼ੀ ਨਾਲ ਵੱਧੀ ਸੀ ਪਰ ਦੱਖਣੀ ਕੋਰੀਆ ਦੁਆਰਾ ਸਖਤ ਪਾਬੰਦੀਆਂ ਲਗਾਉਣ ਅਤੇ ਟੈਸਟਿੰਗ ਦੀ ਗਤੀ ਨੂੰ ਤੇਜ ਕਰਨ ਨਾਲ ਕੋਰੋਨਾ ‘ਤੇ ਕਾਬੂ ਪਾ ਲਿਆ ਸੀ। ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸਾਊਥ ਕੋਰੀਆ ਵਿਚ ਇਸ ਵੇਲੇ ਕੋਰੋਨਾ ਦੇ ਕੇਸਾਂ ਦੀ ਗਿਣਤੀ 10,564 ਹੈ ਜਿਨ੍ਹਾਂ ਵਿਚੋਂ 75,34 ਮਰੀਜ਼ ਠੀਕ ਹੋ ਚੁੱਕੇ ਹਨ ਜਦਕਿ 2808 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਉੱਥੇ ਹੀ 222 ਕੋਰੋਨਾ ਪੀੜਤਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *