29 ਮਾਰਚ ਤੱਕ ਭਾਰਤ ‘ਚ ਸਨ 979 ਕੋਰੋਨਾ ਕੇਸ, ਹੁਣ ਇਨ੍ਹਾਂ ਗਿਣਤੀ ਹੋਈ 8356-ਸਿਹਤ ਮੰਤਰਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ 29 ਮਾਰਚ ਤੱਕ 979 ਕੋਰੋਨਾ ਦੇ ਕੇਸ ਸਾਹਮਣੇ ਆਏ ਸਨ ਅਤੇ ਹੁਣ ਇਸ ਦੀ ਗਿਣਤੀ 8356 ਹੋ ਗਈ ਹੈ ਜਿਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ 29 ਮਾਰਚ ਤੱਕ 979 ਕੋਰੋਨਾ ਦੇ ਕੇਸ ਸਾਹਮਣੇ ਆਏ ਸਨ ਅਤੇ ਹੁਣ ਇਸ ਦੀ ਗਿਣਤੀ 8356 ਹੋ ਗਈ ਹੈ ਜਿਨ੍ਹਾਂ ‘ਚ 20 ਫ਼ੀਸਦੀ ਮਾਮਲਿਆਂ ਵਿਚ ਆਈਸੀਯੂ ਦੀ ਜ਼ਰੂਰਤ ਹੈ ਅਤੇ ਅੱਜ ਵੀ 1671 ਮਰੀਜ਼ਾਂ ਨੂੰ ਆਕਸੀਜਨ ਸਹਾਇਤਾਂ ਅਤੇ ਗੰਭੀਰ ਦੇਖਭਾਲ ਦੇ ਇਲਾਜ ਦੀ ਲੋੜ ਹੈ ਜਿਸ ਦੀ ਜਾਣਕਾਰੀ ਖੁਦ ਕੇਂਦਰੀ ਸਿਹਤ ਮੰਤਰਾਲੇ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਇਹ ਅੰਕੜਾ ਇਹ ਦਰਸਾਉਣ ਲਈ ਪ੍ਰਭਾਵਿਤ ਹੈ ਕਿ ਸਰਕਾਰ ਜਿਆਦਾ ਤਿਆਰੀ ਵਿਚ ਚੀਜ਼ਾਂ ਦੀ ਯੋਜਨਾ ਬਣਾ ਰਹੀ ਹੈ।

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਹੈ ਕਿ 9 ਅਪ੍ਰੈਲ ਦੇ ਅੰਕੜਿਆਂ ਅਨੁਸਾਰ ਜੇ ਸਾਨੂੰ 1100 ਬਿਸਤਰੇ ਚਾਹੀਦੇ ਹਨ ਤਾਂ ਸਾਡੇ ਕੋਲ 85,000 ਹਜ਼ਾਰ ਬਿਸਤਰੇ ਸਨ ਅਤੇ ਅੱਜ ਜਦੋਂ ਸਾਨੂੰ 1671 ਬਿਸਤਰੇ ਚਾਹੀਦੇ ਹਨ ਉਦੋਂ ਸਾਡੇ ਕੋਲ 601 ਕੋਰੋਨਾ ਹਸਪਤਾਲਾਂ ਵਿਚ 1 ਲੱਖ 5 ਹਜ਼ਾਰ ਬਿਸਤਰੇ ਹਨ। ਪੀਸੀ ਵਿਚ ਮੌਜੂਦ ਆਈਸੀਐਮਆਰ ਦੇ ਡਾਕਟਰ ਮਨੋਜ ਮੁਡੇਕਰ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਪੰਜ ਦਿਨਾਂ ਵਿਚ ਜਾਂਚ ਕੀਤੇ ਸੈਂਪਲਾਂ ਦੀ ਔਸਤਨ ਸੰਖਿਆ 15,747 ਪ੍ਰਤੀਦਿਨ ਰਹੀ ਹੈ। ਉੱਥੇ ਹੀ ਪਾਜ਼ੀਟਿਵ ਆਉਣ ਵਾਲੇ ਸੈਂਪਲਾਂ ਦੀ ਔਸਤਨ ਗਿਣਤੀ 584 ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ 40 ਤੋਂ ਜਿਆਦਾ ਵੈਕਸੀਨਾਂ ਨੂੰ ਵਿਕਸਤ ਕਰਨ ਦਾ ਕੰਮ ਚੱਲ ਰਿਹਾ ਹੈ ਪਰ ਇਨ੍ਹਾਂ ਵਿਚੋਂ ਕੋਈ ਵੀ ਅਗਲੀ ਸਟੇਜ਼ ਉੱਤੇ ਨਹੀਂ ਪਹੁੰਚ ਸਕੀ ਹੈ ਹੁਣ ਦੇ ਲਈ ਕੋਈ ਵੈਕਸੀਨ ਨਹੀਂ ਹੈ। ਉੱਥੇ ਹੀ ਭਾਰਤ ਸਰਕਾਰ ਦੇ ਪ੍ਰਮੁੱਖ ਬੁਲਾਰੇ ਕੇ ਐਸ ਧਾਲੀਵਾਲ ਨੇ ਦੱਸਿਆ ਕਿ ਕੁੱਝ ਦੇਸ਼ਾਂ ਨੇ ਭਾਰਤ ਨੂੰ ਹਾਈਡਰੋਕਸਾਈਕਲੋਰੋਕਿਨ ਦੀ ਸਪਲਾਈ ਲਈ ਬੇਨਤੀ ਕੀਤੀ ਸੀ । ਘਰੇਲੂ ਜ਼ਰੂਰਤ ਦਾ ਮੁਲਾਂਕਣ ਕਰਨ ਅਤੇ ਬਫਰ ਰੱਖਣ ਤੋਂ ਬਾਅਦ ਸਰਕਾਰ ਨੇ 13 ਦੇਸ਼ਾਂ ਲਈ HCQ(ਹਾਈਡਰੋਕਸਾਈਕਲੋਰੋਕਿਨ) ਦੇਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

 

Leave a Reply

Your email address will not be published. Required fields are marked *