ਪਟਿਆਲਾ ਦੀ ਸਬਜ਼ੀ ਮੰਡੀ ‘ਚ ਨਿਹੰਗ ਸਿੰਘਾਂ ਨੇ ਪੁਲਿਸ ‘ਤੇ ਕੀਤਾ ਹਮਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਸਵੇਰੇ ਸੀਐਮ ਸਿਟੀ ਪਟਿਆਲਾ ਦੀ ਸਬਜੀ ਮੰਡੀ ‘ਚ ਕੁੱਝ ਨਿਹੰਗ ਸਿੰਘਾਂ ਵੱਲੋਂ ਪੁਲਿਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਉੱਤੇ ਤਲਵਾਰਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਅੱਜ ਐਤਵਾਰ ਸਵੇਰੇ ਸੀਐਮ ਸਿਟੀ ਪਟਿਆਲਾ ਦੀ ਸਬਜੀ ਮੰਡੀ ‘ਚ ਕੁੱਝ ਨਿਹੰਗ ਸਿੰਘਾਂ ਵੱਲੋਂ ਪੁਲਿਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਉੱਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਵਿਚ ਇਕ ਪੁਲਿਸ ਕਰਮੀ ਦਾ ਹੱਥ ਵੱਢਿਆ ਗਿਆ ਅਤੇ ਕਈ ਲੋਕ ਜਖਮੀ ਹੋ ਗਏ ਹਨ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਸਬਜ਼ੀ ਮੰਡੀ ਵਿਚ ਜਿਆਦਾ ਰਸ਼ ਨਾ ਹੋਣ ਦੇਣ ਲਈ ਰੋਜ਼ ਦੀ ਤਰ੍ਹਾ ਅੱਜ ਵੀ ਉੱਥੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਇਸੇ ਦੌਰਾਨ ਉੱਥੇ ਇਕ ਕਾਰ ਆਈ ਜਿਸ ਵਿਚ ਚਾਰ ਨਿਹੰਗ ਸਿੰਘ ਸਵਾਰ ਸਨ ਜਿਨ੍ਹਾਂ ਨੂੰ ਪੁਲਿਸ ਨੇ ਪਾਸ ਦਿਖਾਉਣ ਲਈ ਕਿਹਾ ਪਰ ਇਸੇ ਦੌਰਾਨ ਉੱਥੇ ਉਨ੍ਹਾਂ ਦੀ ਬਹਿਸ ਹੋ ਗਈ ਅਤੇ ਫਿਰ ਨਿਹੰਗ ਸਿੰਘਾਂ ਨੇ ਪਹਿਲਾਂ ਗੱਡੀ ਬੈਰੀਕੇਟ ਵਿਚ ਮਾਰੀ ਤੇ ਬਾਅਦ ਵਿਚ ਗੱਡੀ ‘ਚੋਂ ਉੱਤਰ ਕੇ ਕਿਰਪਾਨਾਂ ਨਾਲ ਪੁਲਿਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਉੱਤੇ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਵਿਚ ਏਐਸਆਈ ਹਰਜੀਤ ਸਿੰਘ ਦਾ ਹੱਥ ਗੁੱਟ ਤੋਂ ਵੱਖ ਹੋ ਗਿਆ ਅਤੇ ਇਕ ਐਸਐਚਓ ਤੇ ਮੰਡੀ ਬੋਰਡ ਦਾ ਅਧਿਕਾਰੀ ਜਖਮੀ ਹੋ ਗਏ ਹਨ। ਏਐਸਆਈ ਹਰਜੀਤ ਸਿੰਘ ਨੂੰ ਇਲਾਜ ਲਈ ਚੰਡੀਗੜ੍ਹ ਪੀਜੀਆਈ ਲਿਜਾਇਆ ਗਿਆ ਹੈ। ਉੱਥੇ ਹੀ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਚਾਰੇ ਨਿਹੰਗ ਸਿੰਘ ਬਲਬੇੜੇ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਲੁੱਕ ਗਏ ਹਨ ਜਿਨ੍ਹਾਂ ਨੂੰ ਫੜਨ ਲਈ ਪੁਲਿਸ ਦੀ ਟੀਮ ਗੁਰਦੁਆਰਾ ਸਾਹਿਬ ਪਹੁੰਚ ਗਈ ਹੈ।

 

Leave a Reply

Your email address will not be published. Required fields are marked *