ਪੰਜਾਬ ਵਿਚੋਂ ਹੁਣ ਤੱਕ 151 ਕੋਰੋਨਾ ਦੇ ਮਾਮਲੇ ਆਏ ਸਾਹਮਣੇ,11 ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੂਬੇ ਵਿਚੋਂ ਕੋਰੋਨਾ ਦੇ ਕੇਸਾਂ ਗਿਣਤੀ ਹੁਣ 151…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸੂਬੇ ਵਿਚੋਂ ਕੋਰੋਨਾ ਦੇ ਕੇਸਾਂ ਗਿਣਤੀ ਹੁਣ 151 ਹੋ ਚੁੱਕੀ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ ਵੀ 11 ਹੋ ਚੁੱਕਿਆ ਹੈ। ਉੱਥੇ ਹੀ ਪੰਜਾਬ ਵਿਚ ਕੋਰੋਨਾ ਦੇ ਮੱਦੇਨਜ਼ਰ ਕੈਪਟਨ ਸਰਕਾਰ ਨੇ ਕਰਫਿਊ ਦੀ ਮਿਆਦ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ।

Coronavirus

ਪੰਜਾਬ ਦੇ ਸਿਹਤ ਮੰਤਰਾਲੇ ਦੁਆਰਾ ਬੀਤੇ ਦਿਨ ਜਾਰੀ ਕੀਤੇ ਮੈਡੀਕਲ ਬੁਲੇਟਿਨ ਅਨੁਸਾਰ ਸੂਬੇ ਵਿਚੋਂ ਹੁਣ ਤੱਕ 3461 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਦਿੱਤੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ ਹੁਣ ਤੱਕ 151 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਦਕਿ 2972 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਅਤੇ 338 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।  ਕੁੱਲ ਮਰੀਜ਼ਾਂ ਵਿਚੋਂ 20 ਠੀਕ ਹੋ ਚੁੱਕੇ ਹਨ ਜਦਕਿ 11 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਹੁਣ ਤੱਕ ਕਿੱਥੋਂ-ਕਿੰਨੇ ਮਾਮਲੇ ਆਏ ਸਾਹਮਣੇ

ਮੁਹਾਲੀ (ਐਸਏਐਸ ਨਗਰ)  ਕੁੱਲ ਕੇਸ-48, ਮੌਤਾਂ-1, ਠੀਕ ਹੋਏ-5

ਨਵਾਂਸ਼ਹਿਰ(ਐਸਬੀਐਸ ਨਗਰ) ਕੁੱਲ ਕੇਸ-19, ਮੌਤਾਂ-1, ਠੀਕ ਹੋਏ-10

ਪਠਾਨਕੋਟ ਕੁੱਲ ਕੇਸ-15, ਮੌਤਾਂ-1, ਠੀਕ ਹੋਏ- 0

ਜਲੰਧਰ ਕੁੱਲ ਕੇਸ-12, ਮੌਤਾਂ-1, ਠੀਕ ਹੋਏ-3

ਮਾਨਸਾ  ਕੁੱਲ ਕੇਸ-11, ਮੌਤਾਂ-0 , ਠੀਕ ਹੋਏ-0

ਅੰਮ੍ਰਿਤਸਰ ਕੁੱਲ ਕੇਸ-11, ਮੌਤਾਂ-2, ਠੀਕ ਹੋਏ-0

ਲੁਧਿਆਣਾ ਕੁੱਲ ਕੇਸ-10, ਮੌਤਾਂ-2, ਠੀਕ ਹੋਏ-1

ਹੁਸ਼ਿਆਰਪੁਰ ਕੁੱਲ ਕੇਸ-07, ਮੌਤਾਂ-1, ਠੀਕ ਹੋਏ-1

ਮੋਗਾ ਕੁੱਲ ਕੇਸ-04, ਮੌਤਾਂ-0, ਠੀਕ ਹੋਏ-0

ਰੋਪੜ ਕੁੱਲ ਕੇਸ-03, ਮੌਤਾਂ-1, ਠੀਕ ਹੋਏ-0

ਫਤਿਹਗੜ੍ਹ ਸਾਹਿਬ- ਕੁੱਲ ਕੇਸ 02, ਮੌਤਾਂ-0, ਠੀਕ ਹੋਏ-0

ਫਰੀਦਕੋਟ-ਕੁੱਲ ਕੇਸ-02, ਮੌਤਾਂ-0 ਠੀਕ ਹੋਏ-0

ਬਰਨਾਲਾ-ਕੁੱਲ ਕੇਸ-02, ਮੌਤਾਂ-01, ਠੀਕ ਹੋਏ-0

ਪਟਿਆਲਾ- ਕੁੱਲ ਕੇਸ-01,ਮੌਤਾਂ-0  ਠੀਕ ਹੋਏ-0

ਕਪੂਰਥਲਾ- ਕੁੱਲ ਕੇਸ-01, ਮੌਤਾਂ-0, ਠੀਕ ਹੋਏ-0

ਸ੍ਰੀ ਮੁਕਤਸਰ ਸਾਹਿਬ-ਕੁੱਲ ਕੇਸ-01, ਮੌਤਾਂ-0, ਠੀਕ ਹੋਏ-0

ਸੰਗਰੂਰ-ਕੁੱਲ ਕੇਸ-02, ਮੌਤਾਂ-0,ਠੀਕ ਹੋਏ-0

ਕੁੱਲ ਕੇਸ-151, ਮੌਤਾਂ-11, ਠੀਕ ਹੋਏ-20

ਦੱਸ ਦਈਏ ਕਿ ਬੀਤੇ ਦਿਨ ਪੰਜਾਬ ਕੈਬਨਿਟ ਦੀ ਹੋਈ ਮੀਟਿੰਗ ਵਿਚ 14 ਅਪ੍ਰਲੈ ਨੂੰ ਖਤਮ ਹੋ ਕਰਫਿਊ ਨੂੰ ਅੱਗੇ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ ਅਤੇ ਲਾਕਡਾਊਨ ਨੂੰ 1 ਮਈ ਤੱਕ ਜਾਰੀ ਰੱਖਣ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *