ਲਾਕਡਾਊਨ ਦੌਰਾਨ ਦੂਜੀ ਥਾਂ ਫਸੇ ਆਪਣੇ ਬੇਟੇ ਨੂੰ ਘਰੇ ਲਿਆਉਣ ਲਈ ਮਾਂ ਨੇ ਤੈਅ ਕੀਤਾ 1400ਕਿਮੀ ਦਾ ਸਫ਼ਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 21 ਦਿਨਾਂ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਲੋਕਾਂ ਦੇ ਘਰੋਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ 21 ਦਿਨਾਂ ਲਈ ਪੂਰੇ ਦੇਸ਼ ਵਿਚ ਲਾਕਡਾਊਨ ਕੀਤਾ ਹੋਇਆ ਹੈ। ਇਸ ਦੌਰਾਨ ਲੋਕਾਂ ਦੇ ਘਰੋਂ ਨਿਕਲਣ ਉੱਤੇ ਵੀ ਮਨਾਹੀ ਲਗਾਈ ਹੋਈ ਹੈ ਜਿਸ ਕਰਕੇ ਕਈ ਲੋਕ ਆਪਣੇ ਘਰਾਂ ਤੋਂ ਦੂਰ ਦੂਜੀਆਂ ਥਾਵਾਂ ‘ਤੇ ਫਸੇ ਹੋਏ ਹਨ ਪਰ ਇਸੇ ਵਿਚਾਲੇ ਇਕ ਮਾਂ ਨੇ ਦੂਜੇ ਸੂਬੇ ਵਿਚ ਫਸੇ ਆਪਣੇ ਬੇਟੇ ਨੂੰ ਵਾਪਸ ਘਰ ਲਿਆਉਣ ਲਈ ਸਕੂਟਰੀ ਰਾਹੀਂ 1400 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ ਆਪਣੇ ਬੱਚੇ ਨੂੰ ਵਾਪਸ ਘਰੇ ਲੈ ਕੇ ਆਈ ਹੈ।

ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਨਿਜ਼ਾਮਾਬਾਦ ਜਿਲ੍ਹੇ ਵਿਚ ਰਹਿਣ ਵਾਲੀ 50 ਸਾਲਾਂ ਰਜੀਆ ਬੇਗਮ ਨਾਮਕ ਔਰਤ ਦਾ ਲੜਕਾ ਲਾਕਡਾਊਨ ਕਰਕੇ 700 ਕਿਲੋਮੀਟ ਦੂਰ ਆਂਧਰਾ ਪ੍ਰਦੇਸ਼ ਦੇ ਨੇਲੋਰ ਨਾਮਕ ਸ਼ਹਿਰ ਵਿਚ ਆਪਣੇ ਦੋਸਤ ਦੇ ਘਰੇ ਫਸ ਗਿਆ ਸੀ ਜਿਸ ਨੂੰ ਵਾਪਸ ਆਪਣੇ ਘਰ ਲਿਆਉਣ ਲਈ ਉਹ ਸੋਮਵਾਰ ਸਵੇਰੇ ਸਕੂਟਰੀ ਉੱਤੇ ਘਰੋਂ ਨਿਕਲ ਗਈ ਅਤੇ ਮੰਗਲਾਵਰ ਦੁਪਹਿਰ ਤੱਕ ਆਂਧਰਾ ਪ੍ਰਦੇਸ਼ ਦੇ ਨੇਲੋਰ ਸ਼ਹਿਰ ਵਿਚ ਪਹੁੰਚ ਗਈ ਅਤੇ ਆਪਣੇ 17 ਸਾਲਾਂ ਬੇਟੇ ਮੁਹੰਮਦ ਨਿਜ਼ਾਮੁਦੀਨ ਨੂੰ ਸਕੂਟਰੀ ‘ਤੇ ਬਿਠਾ ਕੇ ਬੁੱਧਵਾਰ ਸ਼ਾਮ ਤੱਕ ਆਪਣੇ ਘਰ ਪਹੁੰਚ ਗਈ। ਉਸ ਨੇ ਤਿੰਨ ਦਿਨਾਂ ਵਿਚ ਕੁੱਲ 1400 ਕਿਲੋਮੀਟਰ ਦੀ ਦੂਰੀ ਤੈਅ ਕੀਤੀ।

ਅਜਿਹਾ ਨਹੀਂ ਹੈ ਕਿ ਲਾਕਡਾਊਨ ਦੌਰਾਨ ਰਜੀਆ ਨੂੰ ਪੁਲਿਸ ਨੇ ਕਿੱਧਰੇ ਰੋਕਿਆ ਨਹੀਂ। ਦਰਅਸਲ ਉਸ ਨੇ ਆਪਣੇ ਬੱਚੇ ਨੂੰ ਵਾਪਸ ਲਿਆਉਣ ਲਈ ਬੋਧਨ ਜਿਲ੍ਹੇ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ(ACP) ਜੈਪਾਲ ਰੇਡੀ ਨੂੰ ਤੋਂ ਆਗਿਆ ਮੰਗੀ ਸੀ ਜਿਸ ਤੋਂ ਬਾਅਦ ਰੇਡੀ ਨੇ ਉਸ ਨੂੰ ਵਿਸ਼ੇਸ ਲੈਟਰ ਜਾਰੀ ਕਰ ਦਿੱਤਾ ਤਾਂ ਜੋ ਉਹ ਰਸਤੇ ਵਿਚ ਪੁਲਿਸ ਨੂੰ ਪਰਮਿਟ ਲੈਟਰ ਵਿਖਾ ਸਕੇ। ਰਜੀਆ ਮੁਤਾਬਕ ਉਸ ਨੂੰ ਰਸਤੇ ਵਿਚ ਕਈ ਥਾਵਾਂ ਉੱਤ ਪੁਲਿਸ ਪ੍ਰਸ਼ਾਸਨ ਨੇ ਰੋਕਿਆ ਪਰ ਏਸੀਪੀ ਦੁਆਰਾ ਦਿੱਤੇ ਗਏ ਲੈਟਰ ਕਰਕੇ ਉਸ ਨੂੰ ਜਿਆਦਾ ਪਰੇਸ਼ਾਨੀ ਨਹੀਂ ਆਈ ਅਤੇ ਉਹ ਆਪਣੇ ਬੱਚੇ ਨੂੰ ਘਰੇ ਵਾਪਸ ਲਿਆਉਣ ਵਿਚ ਸਫ਼ਲ ਰਹੀ ਹੈ। ਜ਼ਿਕਰਯੋਗ ਹੈ ਕਿ ਰਜੀਆ ਦੇ ਪਤੀ ਦੀ 12 ਸਾਲ ਪਹਿਲਾਂ ਬੀਮਾਰੀ ਕਾਰਨ ਮੌਤ ਹੋ ਗਈ ਸੀ ਉਸ ਕੋਲ ਦੋ ਬੱਚੇ- ਇਕ ਲੜਕਾ ਅਤੇ ਲੜਕੀ ਹਨ।

Leave a Reply

Your email address will not be published. Required fields are marked *