ਪੰਜਾਬ ਵਿਚ ਮੂੰਹ ‘ਤੇ ਮਾਸਕ ਪਾਉਣਾ ਹੋਇਆ ਲਾਜ਼ਮੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਇਸ ਅਧੀਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ ਇਸ ਅਧੀਨ ਹੁਣ ਸੂਬੇ ਵਿਚੋਂ ਘਰੋਂ ਨਿਕਲਣ ਤੇ ਮੂੰਹ ਉੱਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਜਿਸ ਦੀ ਜਾਣਕਾਰੀ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਹੈ।

ਸੀਐਮ ਕੈਪਟਨ ਨੇ ਫੇਸਬੁੱਕ ਉੱਤੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ਹੈ ਕਿ ਪੰਜਾਬ ਵਿਚ ਹੁਣ ਮਾਸਕ ਲਾਜ਼ਮੀ ਹੋ ਗਿਆ ਹੈ। ਮੈ ਸਿਹਤ ਸਕੱਤਰ ਨੂੰ ਪੰਜਾਬ ਦੇ ਸਾਰੇ ਜਨਤਕ ਸਥਾਨਾਂ ‘ਤੇ ਲੋਕਾਂ ਨੂੰ ਮਾਸਕ ਪਹਿਨਣ ਨੂੰ ਲਾਜ਼ਮੀ ਬਨਾਉਣ ਦੀ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੱਪੜੇ ਦਾ ਮਾਸਕ ਪਾਉਣ ਦਾ ਸੁਝਾਅ ਦਿੰਦੇ ਹੋਏ ਕਿਹਾ ਕਿ ਤੁਸੀ ਸਧਾਰਨ ਕੱਪੜੇ ਦੇ ਮਾਸਕ ਵੀ ਵਰਤ ਸਕਦੇ ਹੋ ਅਤੇ ਤੁਹਾਨੂੰ ਅਪੀਲ ਹੈ ਕਿ ਕੱਪੜੇ ਦੇ ਮਾਸਕ ਨੂੰ ਰੋਜ਼ ਸਾਬਣ ਜਾਂ ਡਿਟਰਜੈਂਟ ਨਾਲ ਧੋਵੋ ਅਤੇ ਜਦੋਂ ਵੀ ਘਰੋਂ ਬਾਹਰ ਜਾਓ ਤਾਂ ਮਾਸਕ ਪਾ ਕੇ ਜਾਓ। ਸੀਐਮ ਨੇ ਅੱਗੇ ਕਿਹਾ ਕਿ ਆਓ ਸਾਰੇ ਰੱਲ ਕੇ ਆਪਣੀ ਸੁਰੱਖਿਆ ਅਤੇ ਸਾਫ਼-ਸਫ਼ਾਈ ਨੂੰ ਯਕੀਨੀ ਬਣਾਈਏ ਅਤੇ ਕੋਵਿਡ 19 ਤੋਂ ਆਪਣਾ ਅਤੇ ਆਪਣੇ ਲੋਕਾਂ ਦਾ ਬਚਾਅ ਕਰੀਏ।

ਅੱਜ ਹੋਵੇਗੀ ਕੈਬਨਿਟ ਦੀ ਮੀਟਿੰਗ

ਦੱਸ ਦਈਏ ਕਿ ਅੱਜ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿਗ ਰਾਹੀਂ ਪੰਜਾਬ ਕੈਬਨਿਟ ਦੀ ਬੈਠਕ ਵੀ ਹੋਵੇਗੀ ਜਿਸ ਦੌਰਾਨ ਸੂਬੇ ਦੇ ਤਾਜ਼ਾ ਹਲਾਤਾਂ ਬਾਰੇ ਚਰਚਾ ਕੀਤੀ ਜਾਵੇਗੀ ਨਾਲ ਹੀ ਇਸ ਦੌਰਾਨ ਕੋਰੋਨਾ ਕਰਫਿਊ ਨੂੰ 14 ਅਪ੍ਰੈਲ ਤੋਂ ਅੱਗੇ ਵਧਾਉਣ ਜਾਂ ਖਤਮ ਕਰਨ ਬਾਰੇ ਵੀ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ।

Leave a Reply

Your email address will not be published. Required fields are marked *