ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਸਰਕਾਰ ਨੇ ਪਿਛਲੇ ਮਹੀਂਨੇ ਦੂਰਦਰਸ਼ਨ ਉੱਤੇ ਇਤਿਹਾਸਿਕ ਸਿਰੀਅਲ ਰਮਾਇਣ ਨੂੰ ਮੁੜ ਤੋਂ ਪ੍ਰਸਾਰਿਤ ਕਰਨ ਦਾ ਫ਼ੈਸਲਾ ਕੀਤਾ ਸੀ ਅਤੇ ਇਹ ਸਿਰੀਅਲ ਪ੍ਰਸਾਰਿਤ ਹੋਣਾ ਸ਼ੁਰੂ ਵੀ ਹੋ ਚੁੱਕਿਆ ਹੈ ਪਰ ਇਸੇ ਵਿਚਾਲੇ ਰਮਾਇਣ ਵਿਚ ਸੁਗਰੀਵ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਸ਼ਿਆਮ ਸੁੰਦਰ ਦੀ ਅੱਜ ਮੌਤ ਹੋ ਗਈ ਹੈ।
Sad to know about demise of Mr. Shyam Sundar who played the role of Sugreev in Ramanand Sagar’s “Ramayan”… A very fine person and a gentleman. May his soul rest in peace.
— Arun Govil (@arungovil12) April 9, 2020
ਸ਼ਿਆਮ ਸੁੰਦਰ ਦੇ ਦੇਹਾਂਤ ਦੀ ਖਬਰ ਰਮਾਇਣ ਵਿਚ ਭਗਵਾਨ ਸ੍ਰੀ ਰਾਮ ਚੰਦਰ ਜੀ ਦਾ ਰੋਲ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਟਵੀਟ ਕਰਕੇ ਦਿੱਤੀ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ”ਸ੍ਰੀ ਸ਼ਿਆਮ ਸੁੰਦਰ ਦੇ ਦੇਹਾਂਤ ਦੀ ਖਬਰ ਸੁਣ ਕੇ ਦੁਖੀ ਹਾਂ। ਉਨ੍ਹਾਂ ਨੇ ਰਾਮਾਨੰਦ ਸਾਗਰ ਦੀ ਰਮਾਇਣ ਵਿਚ ਸੁਗਰੀਵ ਦਾ ਕਿਰਦਾਰ ਨਿਭਾਇਆ ਸੀ ਉਹ ਬਹੁਤ ਵੀ ਵਧੀਆ ਸਖਸ਼ੀਅਤ ਅਤੇ ਸੱਜਣ ਵਿਅਕਤੀ ਸਨ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ”। ਦੱਸਿਆ ਜਾ ਰਿਹਾ ਹੈ ਕਿ ਸ਼ਿਆਮ ਸੁੰਦਰ ਹਰਿਆਣਾ ਵਿਚ ਕਾਲਕਾ ਦੇ ਨੇੜੇ ਪਿੰਜੌਰ ਵਿਚ ਰਹਿ ਰਹੇ ਸਨ ਜਿਕਰਯੋਗ ਹੈ ਕਿ ਰਮਾਇਣ ਵਿਚ ਇਨ੍ਹੀਂ ਦਿਨੀਂ ਸੁਗਰੀਵ-ਬਾਲੀ ਯੁੱਧ, ਸੁਗਰੀਵ ਦੀ ਤਾਜ਼ਪੋਸ਼ੀ ਅਤੇ ਉਨ੍ਹਾਂ ਦਾ ਰਾਮ ਦੀ ਮਦਦ ਕਰਨ ਦਾ ਭਰੋਸਾ ਦੇਣ ਵਾਲਾ ਐਪੀਸੋਡ ਚੱਲ ਰਿਹਾ ਹੈ। ਦੱਸ ਦਈਏ ਕਿ ਲਾਕਡਾਊਨ ਵਿਚਾਲੇ ਮੁੜ ਤੋਂ ਪ੍ਰਸਾਰਿਤ ਕੀਤਾ ਗਿਆ ਇਤਿਹਾਸਿਕ ਸਿਰੀਅਲ ਰਮਾਇਣ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ ਜਿਸ ਦਾ ਅੰਦਾਜ਼ਾ ਦੂਰਦਰਸ਼ਨ ਦੀ ਟੀਆਰਪੀ ਤੋਂ ਹੀ ਲਗਾਇਆ ਜਾ ਸਕਦਾ ਹੈ ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।।
