ਕੋਰੋਨਾ ਵਾਇਰਸ ਕਾਰਨ ਇਸਰੋ ਦੇ ਬਜਟ ਉੱਤੇ ਫਿਰੀ ਕੈਂਚੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਮਾਰੀ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ …

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮਹਾਮਾਰੀ ਕੋਰੋਨਾ ਵਾਇਰਸ ਦੁਨੀਆ ਭਰ ਲਈ ਇਕ ਮੁਸਿਬਤ ਦਾ ਪਹਾੜ ਬਣ ਚੁੱਕਿਆ ਹੈ। ਭਾਰਤ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਲਗਾਤਾਰ  ਵੱਧ ਰਹੀ ਹੈ। ਉੱਥੇ ਹੀ ਹੁਣ ਕੋਰੋਨਾ ਦੀ ਮਾਰ ਭਾਰਤੀ ਪੁਲਾੜ ਏਜੰਸੀ ਇਸਰੋ ਨੂੰ ਵੀ ਪਈ ਹੈ ਦਰਅਸਲ ਕੋਰੋਨਾ ਕਾਰਨ ਇਸਰੋਂ ਦੇ ਬਜਟ ਉੱਤੇ ਕੈਂਚੀ ਫਿਰ ਗਈ ਹੈ।

ISRO is planning to launch one rocket every month in 2018

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੋਰੋਨਾ ਵਾਇਰਸ ਕਾਰਨ ਕੀਤੇ ਲਾਕਡਾਊਨ ਕਰਕੇ ਇਸਰੋ ਦੇ ਸਾਰੇ ਸੈਟਰਾਂ ਵਿਚ ਕੰਮ ਵੀ ਘੱਟ ਹੋ ਗਿਆ ਹੈ। ਉੱਥੇ ਹੀ ਸਰਕਾਰ ਨੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ (ਅਪ੍ਰੈਲ ਤੋਂ ਜੂਨ) ਦੇ ਬਜਟ ਵਿਚ ਵੱਡੀ ਕਟੌਤੀ ਕੀਤੀ ਹੈ। ਰਿਪੋਰਟਾਂ ਮੁਤਾਬਕ ਵਿੱਤ ਮੰਤਰਾਲੇ ਦੇ ਅਧੀਨ ਆਰਥਿਕ ਮਾਮਲਿਆਂ ਦੇ ਵਿਭਾਗ ਬਜਟ ਡਿਵੀਜ਼ਨ ਨੇ ਪੁਲਾੜ ਵਿਭਾਗ ਨੂੰ ਇਕ ਆਫਿਸ ਮੈਮੋਰੰਡਮ ਜਾਰੀ ਕਰ ਕਿਹਾ ਹੈ ਕਿ ਤੁਹਾਡੇ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ ਵਿਚ 15 ਫ਼ੀਸਦੀ ਦੀ ਕਟੌਤੀ ਕੀਤੀ ਜਾ ਰਹੀ ਹੈ ਜਿਸ ਕਰਕੇ ਤੁਹਾਨੂੰ ਖਰਚੇ ਦਿੱਤੇ ਨਿਰਦੇਸ਼ਾਂ ਅਨੁਸਾਰ ਚਲਾਉਣੇ ਪੈਣਗੇ।

ਇਸ ਕਟੌਤੀ ਨਾਲ ਇਸਰੋ ਦੀ ਕਾਰਜ ਪ੍ਰਣਾਲੀ ਉੱਤੇ ਕਿੰਨਾ ਅਸਰ ਹੋਵੇਗਾ ਇਹ ਕਹਿਣਾ ਮੁਸ਼ਕਿਲ ਹੈ ਪਰ ਲਾਕਡਾਊਨ ਹੋਣ ਕਰਕੇ ਅਤੇ ਪੈਸੇ ਦੀ ਸੀਮਤ ਪਹੁੰਚ ਕਾਰਨ ਇਸਰੋ ਦੇ ਬਹੁਤੇ ਸਾਰੇ ਪ੍ਰੋਜੈਕਟਾਂ ਵਿਚ ਯਕੀਨਨ ਦੇਰੀ ਹੋ ਸਕਦੀ ਹੈ ਭਾਵ ਇਸ ਸਾਲ ਹੋਣ ਵਾਲੇ ਮਿਸ਼ਨ ਅਗਲੇ ਸਾਲ ਤੱਕ ਮੁਤਲਵੀ ਹੋ ਸਕਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲਾਕਡਾਊਨ ਕਾਰਨ ਇਸਰੋ ਦੇ ਜਿਆਦਾਤਰ ਵਿਗਿਆਨੀ ਵਰਕ ਫਰੋਮ ਹੋਮ ਭਾਵ ਘਰਾਂ ਵਿਚੋਂ ਹੀ ਕੰਮ ਕਰ ਰਹੇ ਹਨ। ਇਸਰੋ ਸੈਂਟਰਾਂ ਵਿਚ ਤਾਇਨਾਤ 17 ਹਜ਼ਾਰ ਵਿਗਿਆਨੀ ਅਤੇ ਟੈਕਨੀਸ਼ੀਅਨ ਆਪਣੇ ਘਰਾਂ ਤੋਂ ਹੀ ਆਉਣ ਵਾਲੇ ਵਿਕਾਸ ਕਾਰਜ ਦੇ ਮਿਸ਼ਨਾਂ ਲਈ ਘਰ ਤੋਂ ਹੀ ਕੰਮ ਉੱਤੇ ਲੱਗੇ ਹੋਏ ਹਨ।

Leave a Reply

Your email address will not be published. Required fields are marked *