ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੂਰੇ ਦੇਸ਼ ਸਮੇਤ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਸੂਬੇ ਭਰ ਵਿਚੋਂ ਹੁਣ ਤੱਕ 13 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ ਜਿਸ ਨੂੰ ਵੇਖਦਿਆਂ ਹੁਣ ਪੰਜਾਬ ਸਰਕਾਰ ਨੇ ਸੂਬੇ ਨੂੰ 31 ਮਾਰਚ ਤੱਕ ਲਾਕਡਾਊਨ ਰੱਖਣ ਦਾ ਫੈਸਲਾ ਕੀਤਾ ਹੈ ਜਿਸ ਤਹਿਤ ਕੇਵਲ ਸਾਰੀ ਜਰੂਰੀ ਸੇਵਾਵਾਂ ਨੂੰ ਛੱਡ ਕੇ ਗੈਰ-ਜ਼ਰੂਰੀ ਸੇਵਾਵਾਂ ਬੰਦ ਰਹਿਣਗੀਆਂ ।
ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਅਤੇ ਕੇਵਲ ਲੋੜੀਂਦੀ ਸੇਵਾਵਾਂ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਸਾਰੇ ਡੀਸੀ ਐਸਐਸਪੀ ਨੂੰ ਪਾਬੰਦੀਆਂ ਤੁਰੰਤ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਕਿਹੜੀ-ਕਿਹੜੀ ਸੇਵਾਵਾਂ ਰਹਿਣਗੀਆਂ ਜਾਰੀ
ਫਲ ਸਬਜੀਆਂ,ਕਰਿਆਣੇ, ਪੀਣ ਵਾਲੇ ਪਾਣੀ, ਜਾਨਵਰਾਂ ਦੇ ਚਾਰੇ ਦੀ ਸਪਲਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਪੈਟਰੋਲ, ਡੀਜ਼ਲ , ਸੀਐਨਜੀ, ਪੰਪ ਸਟੇਸ਼ਨ, ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ, ਦੁੱਧ ਪਲਾਂਟ, ਡੇਅਰੀ ਯੂਨੀਟ, ਐਲਪੀਜੀ ਦੀ ਸਪਲਾਈ, ਦਵਾਈਆਂ, ਫਾਰਮਾਸਿਉਟਕਲਜ਼, ਕੈਮਿਸਟਾਂ ਦੀਆਂ ਦੁਕਾਨਾਂ, ਭੋਜਨ ਵਸਤਾਂ ਦੀ ਸਲਾਈ, ਗੁਦਾਮਾਂ ਵਿਚੋਂ ਚੋਲ ਅਤੇ ਕਣਕ ਦੀ ਲੁਹਾਈ ਅਤੇ ਲਦਵਾਈ, ਡਾਕਘਰ, ਬੈਂਕ ਅਤੇ ਏਟੀਐਮ, ਬੀਮਾ ਕੰਪਨੀਆਂ, ਟੈਲੀਕਾਮ ਆਪਰੇਟਰਜ਼ ਅਤੇ ਏਜੰਸੀਆਂ ਨਾਲ ਹੀ ਸਾਰੀਆਂ ਫੂਡ ਪ੍ਰਸੈਸਿੰਗ ਇਕਾਈਆਂ ਜਾਰੀ ਰਹਿਣਗੀਆਂ।
