ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਦੇ ਵੱਧ ਰਹੇ ਕਹਿਰ ਨੂੰ ਰੋਕਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 22 ਮਾਰਚ ਨੂੰ ਭਾਵ ਅੱਜ ਐਤਵਾਰ ਨੂੰ ਜਨਤਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਸੀ ਜਿਸ ਦਾ ਅੱਜ ਪੂਰੇ ਦੇਸ਼ ਵਿਚ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸੜਕਾਂ ਉੱਤੇ ਅਵਾਜਾਈ ਬਿਲਕੁੱਲ ਹੀ ਘੱਟ ਨਜ਼ਰ ਆ ਰਹੀ ਹੈ ਅਤੇ ਲੋਕਾਂ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਨਿਕਲ ਰਹੇ ਹਨ।
ਦਰਅਸਲ ਬੀਤੀ 19 ਮਾਰਚ ਨੂੰ ਪੀਐਮ ਮੋਦੀ ਨੇ ਦੇਸ਼ ਦੀ ਜਨਤਾ ਨੂੰ 22 ਮਾਰਚ ਭਾਵ ਅੱਜ ਐਤਵਾਰ ਨੂੰ ਲੱਗਣ ਵਾਲੇ ਜਨਤਾ ਕਰਫਿਊ ਵਿਚ ਆਪਣਾ ਸਹਿਯੋਗ ਦੇਣ ਦੀ ਅਪੀਲ ਕੀਤੀ ਸੀ ਜਿਸ ਦਾ ਅੱਜ ਪੂਰੇ ਦੇਸ਼ ਵਿਚ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸੜਕਾਂ ਉੱਤੇ ਅਵਾਜਾਈ ਦੇ ਸਾਧਨ ਬਹੁਤ ਹੀ ਘੱਟ ਵੇਖਣ ਨੂੰ ਮਿਲ ਰਹੇ ਹਨ। ਲੋਕ ਵੀ ਇਸ ਜਨਤਾ ਕਰਫਿਊ ਦੇ ਸਮੱਰਥਨ ਵਿਚ ਬੜੀ ਹੀ ਘੱਟ ਗਿਣਤੀ ਵਿਚ ਬਾਹਰ ਨਿਕਲ ਰਹੇ ਹਨ। ਇਸ ਦੇ ਨਾਲ ਹੀ ਪੂਰੇ ਦੇਸ਼ ਵਿਚ ਰੇਲ ਸੇਵਾ ਉੱਤੇ ਰੌਕ ਲਗਾਈ ਹੋਈ ਹੈ ਜਿਸ ਕਰਕੇ ਰੇਲਵੇ ਸਟੇਸ਼ਨਾਂ ਉੱਤੇ ਸਨਾਟਾ ਨਜ਼ਰ ਆ ਰਿਹਾ ਹੈ। ਦਿੱਲੀ ਵਿਚ ਮੈਟਰੋ ਵੀ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਬਜ਼ਾਰਾਂ ਵਿਚ ਦੁਕਾਨਾਂ ਨੂੰ ਤਾਲੇ ਲਗਾਏ ਹੋਏ ਨਜ਼ਰ ਆ ਰਹੇ ਹਨ।
ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਪੀਐਮ ਮੋਦੀ ਦੁਆਰਾ ਐਲਾਨੇ ਜਨਤਾ ਕਰਫਿਊ ਨੂੰ ਸਹਿਯੋਗ ਮਿਲਦਾ ਨਜਰ ਆ ਰਿਹਾ ਹੈ। ਦੱਸ ਦਈਏ ਕਿ ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਸਮੇਤ ਭਾਰਤ ਵਿਚ ਆਪਣੇ ਪੈਰ ਜਮਾ ਲਏ ਹਨ। ਪੂਰੇ ਦੇਸ਼ ਵਿਚੋਂ ਹੁਣ ਤੱਕ 315 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 5 ਲੋਕਾਂ ਦੀ ਮੌਤ ਵੀ ਹੋਈਆਂ ਹਨ ਅਤੇ ਇਸੇ ਕਹਿਰ ਨੂੰ ਰੋਕਣ ਲਈ ਪੀਐਮ ਮੋਦੀ ਦੁਆਰਾ ਇਹ ਜਨਤਾ ਕਰਫਿਊ ਐਲਾਨਿਆ ਗਿਆ ਹੈ।



