ਕੋਰੋਨਾ ਵਾਇਰਸ ਸਬੰਧੀ ਪਹਿਲੀ ਵਾਰ ਜਾਣਕਾਰੀ ਦੇਣ ਵਾਲੇ ਡਾਕਟਰ ਦੇ ਪਰਿਵਾਰ ਤੋਂ ਚੀਨ ਨੇ ਮੰਗੀ ਮੁਆਫ਼ੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਵਾਇਰਸ ਨੇ ਇਕ ਮਹਾਮਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਹੁਬੇਈ ਪ੍ਰਾਂਤ ਦੀ ਰਾਜਧਾਨੀ ਵੁਹਾਨ ਤੋਂ ਹੋਈ ਸੀ ਜਿਸ ਤੋਂ ਬਾਅਦ ਇਸ ਵਾਇਰਸ ਨੇ ਇਕ ਮਹਾਮਾਰੀ ਦਾ ਰੂਪ ਲੈ ਲਿਆ ਹੈ ਅਤੇ ਹਜਾਰਾਂ ਹੀ ਲੋਕ ਇਸ ਦੀ ਲਾਗ ਨਾਲ ਮਰ ਚੁੱਕੇ ਹਨ। ਜਦੋਂ ਇਹ ਵਾਇਰਸ ਸ਼ੁਰੂ ਹੋਇਆ ਸੀ ਤਾਂ ਵੁਹਾਨ ਦੇ ਇਕ ਡਾਕਟਰ ਨੇ ਇਸ ਸਬੰਧੀ ਚੀਨ ਦੀ ਸਰਕਾਰ ਨੂੰ ਸਾਵਧਾਨ ਕੀਤਾ ਸੀ ਪਰ ਚੀਨ ਦੀ ਪੁਲਿਸ ਨੇ ਉਲਟਾ ਉਸ ਡਾਕਟਰ ਦੀ ਗੱਲ ਨੂੰ ਅਫਵਾਹ ਮੰਨ ਕੇ ਅਜਿਹਾ ਨਾ ਕਰਨ ਦੀ ਚੇਤਾਵਨੀ ਦਿੱਤੀ ਸੀ ਅਤੇ ਨਤੀਜੇ ਭੁਗਤਣ ਲਈ ਕਿਹਾ ਸੀ ਪਰ ਹੁਣ ਚੀਨ ਦੀ ਸਰਕਾਰ ਨੇ ਉਸ ਦੇ ਪਰਿਵਾਰ ਕੋਲੋਂ ਮਾਫ਼ੀ ਮੰਗ ਲਈ ਹੈ।

Image result for DR LI LIANG IN CHINA

ਦਰਅਸਲ ਲੀ ਵਿਲਆਂਗ ਨਾਮ ਦੇ ਡਾਕਟਰ ਨੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਵੇਲੇ ਹੀ ਇਸ ਦੇ ਖਤਰਨਾਕ ਲੱਛਣਾਂ ਨੂੰ ਪਛਾਣ ਲਿਆ ਸੀ ਅਤੇ ਦੱਸਿਆ ਸੀ ਕਿ ਜੇਕਰ ਇਸ ਉੱਤੇ ਹੁਣੇ ਕਾਬੂ ਨਾ ਪਾਇਆ ਗਿਆ ਤਾਂ ਇਸ ਦੇ ਨਤੀਜੇ ਬਹੁਤ ਹੀ ਖਤਰਨਾਕ ਹੋਣਗੇ। ਲੀ ਵਿਅਲਆਂਗ ਦੀ ਇਸ ਜਾਣਕਾਰੀ ਨੂੰ ਵੁਹਾਨ ਪੁਲਿਸ ਨੇ ਅਫਵਾਹ ਮੰਨ ਲਿਆ ਸੀ ਅਤੇ ਉੱਲਟਾ ਉਸ ਨੂੰ ਹੀ ਚੁੱਪ ਰਹਿਣ ਲਈ ਕਿਹਾ ਸੀ ਅਤੇ ਅਜਿਹਾ ਨਾ ਕਰਨ ਉੱਤੇ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਸੀ।

ਡਾਕਟਰ ਲੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰਦੇ ਹੋਏ ਖੁਦ ਕੋਰੋਨਾ ਦਾ ਸ਼ਿਕਾਰ ਹੋ ਗਏ ਸਨ ਅਤੇ ਬਾਅਦ ਵਿਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਚੀਨ ਦੀ ਸਰਕਾਰ ਦੀ ਲੀ ਪ੍ਰਤੀ ਕੀਤੇ ਵਿਵਹਾਰ ਅਤੇ ਉਸ ਦੀ ਕੋਰੋਨਾ ਵਾਇਰਸ ਸਬੰਧੀ ਦਿੱਤੀ ਜਾਣਕਾਰੀ ਨੂੰ ਗੰਭੀਰ ਨਾ ਲੈਣ ਉੱਤੇ ਕਾਫੀ ਆਲੋਚਨਾ ਹੋਈ ਸੀ ਪਰ ਹੁਣ ਮੀਡੀਆ ਰਿਪੋਰਟਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਚੀਨ ਦੀ ਕਮਿਊਨਿਸਟ ਸਰਕਾਰ ਨੇ ਡਾਕਟਰ ਲੀ ਦੇ ਪਰਿਵਾਰ ਤੋਂ ਇਸ ਵਤੀਰੇ ਲਈ ਮਾਫ਼ੀ ਮੰਗ ਲਈ ਹੈ। ਨਾਲ ਹੀ ਡਾਕਟਰ ਨੂੰ ਚੇਤਾਵਨੀ ਦੇਣ ਵਾਲੇ ਪੁਲਿਸਕਰਮੀਆਂ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ।

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੀ ਸ਼ੁਰੂਆਤ ਚੀਨ ਦੇ ਵੁਹਾਨ ਸ਼ਹਿਰ ਤੋਂ ਹੋਈ ਸੀ। ਸਾਲ 2019 ਦੇ ਆਖਰ ਵਿਚ ਸ਼ੁਰੂ ਹੋਏ ਇਸ ਵਾਇਰਸ ਨੇ ਪੂਰੇ ਚੀਨ ਵਿਚ 3300 ਲੋਕਾਂ ਦੀ ਜਾਨ ਲੈ ਲਈ ਹੈ ਜਦਕਿ ਹੁਣ ਇਹ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਫੈਲ ਚੁੱਕਿਆ ਹੈ। ਚੀਨ ਤੋਂ ਵੱਧ ਕਹਿਰ ਇਸ ਨੇ ਇਟਲੀ ਵਿਚ ਮਚਾਇਆ ਹੈ ਜਿੱਥੇ 4000 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਰਕੇ ਹੋ ਚੁੱਕੀ ਹੈ।

Leave a Reply

Your email address will not be published. Required fields are marked *