ਕੋਰੋਨਾ ਵਾਇਰਸ : ਤਾੜੀ ਵਜਾਉਣ ਨਾਲ ਕੁੱਝ ਨਹੀਂ ਹੋਣਾ, ਪੈਕੇਜ ਦੇਵੇ ਸਰਕਾਰ- ਰਾਹੁਲ ਗਾਂਧੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਦੇ ਦੇਸ਼ਾਂ ਸਮੇਤ ਭਾਰਤ ਵਿਚ ਵੀ ਆਪਣੇ ਪੈਰ ਜਮਾ ਲਏ ਹਨ। ਪੂਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਨੇ ਚੀਨ ਤੋਂ ਸ਼ੁਰੂ ਹੋ ਕੇ ਦੁਨੀਆ ਭਰ ਦੇ ਦੇਸ਼ਾਂ ਸਮੇਤ ਭਾਰਤ ਵਿਚ ਵੀ ਆਪਣੇ ਪੈਰ ਜਮਾ ਲਏ ਹਨ। ਪੂਰੇ ਦੇਸ਼ ਵਿੱਚੋਂ 298 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਿਕ 5 ਮੌਤ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਨੂੰ ਲੈ ਕੇ ਹੁਣ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਕੋਰੋਨਾ ਵਾਇਰਸ ਨੇ ਅਰਥਵਿਵਸਥਾ ਉੱਤੇ ਵੱਡਾ ਹਮਲਾ ਕੀਤਾ ਹੈ ਜਿਸ ਕਰਕੇ ਤਾੜੀ ਵਜਾਉਣ ਨਾਲ ਕੁੱਝ ਨਹੀਂ ਹੋਣਾ ਅਤੇ ਸਰਕਾਰ ਨੂੰ ਇਕ ਵੱਡੇ ਆਰਥਿਕ ਪੈਕੇਜ ਦੇਣਾ ਚਾਹੀਦਾ ਹੈ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਕੋਰੋਨਾ ਵਾਇਰਸ ਸਾਡੀ ਨਾਜੁਕ ਅਰਥਵਿਵਸਥਾ ਉੱਤੇ ਇਕ ਵੱਡਾ ਹਮਲਾ ਹੈ। ਛੋਟੇ, ਮਧਿਅਮ ਕਾਰੋਬਾਰੀ ਅਤੇ ਦਿਹਾੜੀ ਮਜ਼ਦੂਰ ਇਸ ਨਾਲ ਸੱਭ ਤੋਂ ਜਿਆਦਾ ਪ੍ਰਭਾਵਿਤ ਹਨ। ਤਾੜੀ ਵਜਾਉਣ ਨਾਲ ਉਨ੍ਹਾਂ ਨੂੰ ਮਦਦ ਨਹੀਂ ਮਿਲੇਗੀ ਅੱਜ ਨਕਦੀ ਮਦਦ, ਟੈਕਸ ਬ੍ਰੇਕ ਅਤੇ ਕਰਜ ਅਦਾਇਗੀ ਉੱਤੇ ਰੌਕ ਵਰਗੇ ਇਕ ਵੱਡੇ ਆਰਥਿਕ ਪੈਕੇਜ ਦੀ ਜਰੂਰਤ ਹੈ। ਤੁਰੰਤ ਕਦਮ ਉਠਾਉਣੇ ਚਾਹੀਦੇ ਹਨ!

ਰਾਹੁਲ ਗਾਂਧੀ ਇਸ ਟਵੀਟ ਰਾਹੀਂ ਪੀਐਮ ਮੋਦੀ ਦੀ ਉਸ ਅਪੀਲ ਉੱਤੇ ਤੰਜ ਕਸਿਆ ਹੈ ਜਿਸ ਵਿਚ ਉਨ੍ਹਾਂ ਨੇ 22 ਮਾਰਚ ਨੂੰ ਜਨਤਾ ਕਰਫਿਊ ਵਾਲੇ ਦਿਨ ਘਰਾਂ ਵਿਚ ਬੈਠ ਕੇ ਉਨ੍ਹਾਂ ਲੋਕਾਂ ਲਈ ਤਾੜੀ ਜਾਂ ਥਾਲ਼ੀ ਵਜਾ ਕੇ ਆਪਣਾ ਸਨਮਾਨ ਦੇਣ ਨੂੰ ਕਿਹਾ ਸੀ ਜਿਹੜੇ ਲੋਕ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਮਦਦ ਕਰ ਰਹੇ ਹਨ।

Leave a Reply

Your email address will not be published. Required fields are marked *