ਮੱਧ ਪ੍ਰਦੇਸ਼ ਦਾ ਸਿਆਸੀ ਸੰਕਟ ਖਤਮ, ਸੀਐਮ ਕਮਲਨਾਥ ਨੇ ਦਿੱਤਾ ਅਸਤੀਫ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਗਾਤਾਰ 17 ਦਿਨ ਤੋਂ ਚੱਲ ਰਿਹਾ ਮੱਧ ਪ੍ਰਦੇਸ਼ ਦਾ ਰਾਜਨੀਤਿਕ ਸੰਕਟ ਆਖਰਕਾਰ ਅੱਜ ਖਤਮ ਹੋ ਗਿਆ ਹੈ। ਦਰਅਸਲ ਮੱਧ ਪ੍ਰਦੇਸ਼ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਗਾਤਾਰ 17 ਦਿਨ ਤੋਂ ਚੱਲ ਰਿਹਾ ਮੱਧ ਪ੍ਰਦੇਸ਼ ਦਾ ਰਾਜਨੀਤਿਕ ਸੰਕਟ ਆਖਰਕਾਰ ਅੱਜ ਖਤਮ ਹੋ ਗਿਆ ਹੈ। ਦਰਅਸਲ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਵਿਧਾਨ ਸਭਾ ਵਿਚ ਫਲੋਰ ਟੈਸਟ ਕਰਵਾਉਣ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ ਹੈ ਜਿਸ ਕਰਕੇ 15 ਮਹੀਨਿਆਂ ਤੋਂ ਬਾਅਦ ਸੂਬੇ ਵਿਚੋਂ ਕਾਂਗਰਸ ਦੀ ਸਰਕਾਰ ਚਲੀ ਗਈ ਹੈ ਅਤੇ ਹੁਣ ਭਾਜਪਾ ਆਪਣੀ ਕਾਂਗਰਸ ਬਨਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।

ਅਸਤੀਫਾ ਦੇਣ ਤੋਂ ਬਾਅਦ ਕਮਲਨਾਥ ਨੇ ਭਾਜਪਾ ਉੱਤੇ ਨਿਸ਼ਾਨਾ ਲਗਾਉਂਦਿਆ ਕਿਹਾ ਕਿ ਬੀਜੇਪੀ ਦੁਆਰਾ ਲੋਕਾਂ ਨਾਲ ਧੋਖਾ ਕਰਕੇ ਲੋਕਤੰਤਰਿਕ ਮੂਲਾਂ ਦੀ ਹੱਤਿਆ ਕੀਤੀ ਜਾ ਰਹੀ ਹੈ ਜਿਸ ਲਈ ਜਨਤਾ ਇਨ੍ਹਾਂ ਨੂੰ ਕਦੇਂ ਵੀ ਮਾਫ ਨਹੀਂ ਕਰੇਗੀ। ਉਨ੍ਹਾਂ ਨੇ ਜੋਤੀਰਾਦਿਤਿਆ ਸਿੰਧਿਆ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਚੋਣਾਂ ਵਿਚ ਕਾਂਗਰਸ ਨੂੰ ਸੱਭ ਤੋਂ ਜਿਆਦਾ ਵੋਟਾਂ ਮਿਲੀਆਂ ਸਨ ਅਤੇ ਭਾਜਪਾ ਨੇ ਇਕ ਮਹਾਰਾਜ ਨੂੰ ਨਾਲ ਮਿਲਾ ਕੇ ਸਰਕਾਰ ਨੂੰ ਗਿਰਾਉਣ ਦੀ ਸਾਜਿਸ਼ ਰਚੀ ਹੈ। ਕਮਲਨਾਥ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਵਿਕਾਸ ਵਿਚ ਵਿਸ਼ਾਵਾਸ਼ ਰੱਖਿਆ ਹੈ ਅਤੇ ਜਨਤਾ ਨੇ ਪੰਜ ਸਾਲ ਲਈ ਉਨ੍ਹਾਂ ਨੂੰ ਬਹੁਮੱਤ ਦੇ ਕੇ ਸਰਕਾਰ ਬਣਾਈ ਸੀ ਜਿਸ ਨੂੰ ਭਾਜਪਾ ਗਿਰਾਉਣ ਲਈ 15 ਮਹੀਨਿਆਂ ਤੋਂ ਸਾਜਿਸ਼ ਰੱਚ ਰਹੀ ਸੀ। ਉਨ੍ਹਾਂ ਨੇ ਭਾਜਪਾ ਉੱਤੇ ਖਰੀਦੋ-ਫਰੋਟ ਦਾ ਆਰੋਪ ਲਗਾਉਂਦਿਆ ਕਿਹਾ ਕਿ ਭਾਜਪਾ ਨੇ ਕਾਂਗਰਸ ਦੇ 22 ਵਿਧਾਇਕਾਂ ਨੂੰ ਬੰਦਕ ਬਣਾਇਆ ਹੈ ਅਤੇ ਕਰੋੜਾਂ ਰੁਪਏ ਦਾ ਖੇਲ ਖੇਡਿਆ ਜਾ ਰਿਹਾ ਹੈ ਜਿਸ ਦੀ ਸਚਾਈ ਕੁੱਝ ਹੀ ਸਮੇਂ ਵਿਚ ਸਾਹਮਣੇ ਆ ਜਾਵੇਗੀ। ਕਮਲਨਾਥ ਨੇ ਆਪਣਾ ਅਸਤੀਫਾ ਸੂਬੇ ਦੇ ਰਾਜਪਾਲ ਲਾਲਜੀ ਟੰਡਨ ਨੂੰ ਸੌਪਿਆ ਹੈ।

ਦੱਸ ਦਈਏ ਕਿ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਵੱਡੇ ਆਗੂ ਰਹੇ ਜੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ ਜਿਸ ਤੋਂ ਬਾਅਦ ਸਿੰਧੀਆ ਧੜੇ ਦੇ 22 ਵਿਧਾਇਕਾਂ ਨੇ ਵੀ ਆਪਣੇ ਅਸਤੀਫੇ ਦੇ ਦਿੱਤੇ ਸਨ ਜਿਸ ਵਿਚ ਛੇ ਮੰਤਰੀ ਵੀ ਸ਼ਾਮਲ ਸਨ। ਮੰਤਰੀਆਂ ਦਾ ਅਸਤੀਫਾ ਸਪੀਕਰ ਨੇ ਸਵੀਕਾਰ ਕਰ ਲਿਆ ਸੀ ਜਦਕਿ ਬਾਕੀ ਵਿਧਾਇਕਾਂ ਦੇ ਅਸਤੀਫੇ ਵਿਧਾਨ ਸਭਾ ਦੇ ਸਪੀਕਰ ਨੇ ਸਵੀਕਾਰ ਨਹੀਂ ਕੀਤੇ ਸਨ। ਉੱਥੇ ਹੀ ਭਾਜਪਾ ਨੇ ਸਰਕਾਰ ਨੂੰ ਬਹੁਮੱਤ ਸਾਬਤ ਕਰਨ ਦੀ ਮੰਗ ਕੀਤੀ ਸੀ ਪਰ ਵਿਧਾਨ ਸਭਾ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ 26 ਮਾਰਚ ਤੱਕ ਮੁਤਲਵੀ ਕਰ ਦਿੱਤੀ ਸੀ ਜਿਸ ਤੋਂ ਬਾਅਦ ਭਾਜਪਾ ਸੁਪਰੀਮ ਕੋਰਟ ਪਹੁੰਚ ਗਈ ਅਤੇ ਫਲੋਰ ਟੈਸਟ ਕਰਵਾਉਣ ਦੀ ਮੰਗ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਅਤੇ ਕੋਰਟ ਨੇ ਕੱਲ੍ਹ ਆਪਣਾ ਫੈਸਲਾ ਸੁਣਾਉਂਦੇ ਹੋਏ ਕਮਲਨਾਥ ਸਰਕਾਰ ਨੂੰ ਅੱਜ ਸ਼ਾਮ ਪੰਜ ਵਜੇ ਤੱਕ ਫਲੋਰ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਸਨ। ਖੈਰ ਪੂਰਾ ਬਹੁਮੱਤ ਨਾ ਹੋਣ ਕਰਕੇ ਕਾਂਗਰਸ ਦੀ ਮੱਧ ਪ੍ਰਦੇਸ਼ ਵਿਚ ਸਰਕਾਰ ਗਿਰ ਚੁੱਕੀ ਹੈ ਜਿਸ ਤੋਂ ਬਾਅਦ ਭਾਜਪਾ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰਨ ਦੀਆਂ ਤਿਆਰੀਆਂ ਵਿਚ ਜੁੱਟ ਚੁੱਕੀ ਹੈ।

Leave a Reply

Your email address will not be published. Required fields are marked *