ਸੁਪਰੀਮ ਕੋਰਟ ਨੇ ਕਮਲਨਾਥ ਸਰਕਾਰ ਨੂੰ ਭਲਕੇ ਫਲੋਰ ਟੈਸਟ ਕਰਾਉਣ ਦਾ ਦਿੱਤਾ ਹੁਕਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮੱਧ ਪ੍ਰਦੇਸ਼ ਵਿਚ ਜੋਤੀਰਾਦਿਤਿਆ ਸਿੰਧਿਆ ਦੁਆਰਾ ਕਾਂਗਰਸ ਪਾਰਟੀ ਤੋ ਅਸਤੀਫਾ ਦੇਣ ਅਤੇ 22 ਵਿਧਾਇਕਾਂ ਦੇ ਬਾਗੀ ਹੋਣ ਤੋਂ ਬਾਅਦ ਸ਼ੁਰੂ ਹੋਏ ਰਾਜਨੀਤਿਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਮੱਧ ਪ੍ਰਦੇਸ਼ ਵਿਚ ਜੋਤੀਰਾਦਿਤਿਆ ਸਿੰਧਿਆ ਦੁਆਰਾ ਕਾਂਗਰਸ ਪਾਰਟੀ ਤੋ ਅਸਤੀਫਾ ਦੇਣ ਅਤੇ 22 ਵਿਧਾਇਕਾਂ ਦੇ ਬਾਗੀ ਹੋਣ ਤੋਂ ਬਾਅਦ ਸ਼ੁਰੂ ਹੋਏ ਰਾਜਨੀਤਿਕ ਸੰਕਟ ਉੱਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ ਆਇਆ ਹੈ। ਕੋਰਟ ਨੇ ਸੂਬੇ ਦੀ ਕਮਲਨਾਥ ਸਰਕਾਰ ਨੂੰ ਭਲਕੇ ਸ਼ਾਮ ਪੰਜ ਵਜੇ ਤੱਕ ਫਲੋਰ ਕਰਾਉਣ ਦਾ ਹੁਕਮ ਦਿੱਤਾ ਹੈ।

 

ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਮਲਨਾਥ ਸਰਕਾਰ ਨੂੰ ਇਹ ਹੁਕਮ ਦਿੱਤਾ ਹੈ ਕਿ ਉਹ ਸ਼ੁੱਕਰਵਾਰ ਸ਼ਾਮ 5 ਵਜੇ ਤੱਕ ਕਿਸੇ ਵੀ ਹਾਲਤ ਵਿਚ ਮੱਧ ਪ੍ਰਦੇਸ਼ ਵਿਧਾਨ ਸਭਾ ‘ਚ ਆਪਣਾ ਬਹੁਮੱਤ ਸਾਬਤ ਕਰੇ। ਇਸ ਤੋਂ ਇਲਾਵਾ ਕੋਰਟ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਬਾਗੀ ਹੋਏ ਵਿਧਾਇਕ ਆਪਣੀ ਮਰਜੀ ਨਾਲ ਵਿਧਾਨ ਸਭਾ ਵਿਚ ਆ ਸਕਦੇ ਹਨ ਜਿਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸੂਬੇ ਦੇ ਡੀਜੀਪੀ ਦੀ ਹੋਵੇਗੀ। ਕੋਰਟ ਨੇ ਹੁਕਮ ਦਿੱਤਾ ਹੈ ਕਿ ਇਸ ਪੂਰੀ ਕਾਰਵਾਈ ਦਾ ਲਾਈਵ ਪ੍ਰਸਾਰਨ ਵੀ ਕਰਨਾ ਹੋਵੇਗਾ।

ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਭਾਜਪਾ ਆਗੂ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸਵਾਗਤ ਕੀਤਾ ਹੈ। ਉਨ੍ਹਾ ਕਿਹਾ ਕਿ ਇਸ ਸਰਕਾਰ ਨੇ ਨਾ ਸਿਰਫ ਆਪਣਾ ਬਹੁਮੱਤ ਖੋਇਆ ਹੈ ਬਲਕਿ ਮੱਧ ਪ੍ਰਦੇਸ਼ ਦੀ ਜਨਤਾ ਨੂੰ ਵੀ ਧੋਖਾ ਦਿੱਤਾ ਹੈ ਅਤੇ ਭਲਕੇ ਇਹ ਸਰਕਾਰ ਫਲੋਰ ਟੈਸਟ ਵਿਚ ਵੀ ਗਿਰ ਜਾਵੇਗੀ। ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਲਗਾਤਾਰ ਇਹ ਦਾਅਵਾ ਕਰਦੇ ਆ ਰਹੇ ਨੇ ਕਿ ਉਨ੍ਹਾਂ ਦੀ ਸਰਕਾਰ ਨੂੰ ਪੂਰਨ ਬਹੁਮੱਤ ਹਾਸਲ ਹੈ।

Leave a Reply

Your email address will not be published. Required fields are marked *