ਬਾਗਬਾਨੀ ਦੇ ਖੇਤਰ ‘ਚ ਕਿਸਾਨਾਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫਾ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਲਹੀ ‘ਚ ਪੰਜਾਬ ਸਰਕਾਰ ਵਲੋਂ ਬਾਗਬਾਨੀ ਦੇ ਖੇਤਰ ‘ਚ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਕਈ ਵੱਡੇ ਤੋਹਫੇ ਦੇਣ ਦਾ ਐਲਾਨ ਕੀਤਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਹਾਲਹੀ ‘ਚ ਪੰਜਾਬ ਸਰਕਾਰ ਵਲੋਂ ਬਾਗਬਾਨੀ ਦੇ ਖੇਤਰ ‘ਚ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਕਈ ਵੱਡੇ ਤੋਹਫੇ ਦੇਣ ਦਾ ਐਲਾਨ ਕੀਤਾ ਹੈ। ਦੱਸ ਦਈਏ ਪੰਜਾਬ ਸਰਕਾਰ ਨੇ ਬਾਗਬਾਨੀ ਕਿਸਾਨਾਂ ਨੂੰ 55000 ਹੈਕਟਰ ਖੇਤਰ ਬਾਗਬਾਨੀ ਫਸਲਾਂ ਲਈ ਦਿੱਤਾ ਹੈ। ਇਸ ਖੇਤਰ ਨੂੰ 2 ਹਿੱਸੇ ਵਿੱਚ ਵੰਡਿਆ ਗਿਆ ਹੈ, ਜਿਸ ‘ਚ 10,000 ਹੈਕਟੇਅਰ ਫਲਾਂ ਦੀ ਖੇਤੀ ਲਈ ਅਤੇ 44000 ਹੈਕਟੇਅਰ ਸਬਜਿਆਂ ਲਈ ਦਿੱਤਾ ਗਿਆ ਹੈ। ਬਾਗਬਾਨੀ ਕਿਸਾਨਾਂ ਨੂੰ ਸਰਕਾਰ ਦਾ ਇਹ ਤੋਹਫਾ ਦੇਣ ਦੇ ਪਿੱਛੇ ਦਾ ਮੰਤਵ ਕਿਸਾਨਾਂ ਦੀ ਕਮਾਈ ‘ਚ ਵਾਧਾ ਕਰਨਾ ਹੈ।

ਬਾਗਬਾਨੀ ਫਸਲਾਂ ਨੂੰ ਉਤਸ਼ਾਹਤ ਕਰਨ ਲਈ 30 ਕੋਲਡ ਸਟੋਰਾਂ ਦੀ ਸਥਾਪਨਾ ਕੀਤੀ ਗਈ, ਜਿਸ ਵਿੱਚ 30 ਕਰੋੜ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਸ ਤੋਂ ਇਲਾਵਾ 50 ਪੋਲੀ ਹਾਉਸਾਂ ਅਤੇ 28632 ਸ਼ਹਿਦ ਮੱਖੀਆਂ ਦੇ ਬਕਸੇ ਵੀ ਮੁਹੱਈਆ ਕਰਵਾਏ ਗਏ ਹਨ, ਜਿਸ ‘ਤੇ ਤਕਰੀਬਨ 67 ਕਰੋੜ 39 ਲੱਖ ਰੁਪਏ ਖਰਚ ਕੀਤੇ ਗਏ ਹਨ।

ਮਸ਼ਰੂਮ ਦਾ ਝਾੜ ਵਧਾਉਣਾ ਵੀ ਸਰਕਾਰ ਦੀ ਪ੍ਰਾਥਮਿਕਤਾ ਰਹੀ ਹੈ, ਜਿਸ ਵਿੱਚ 10 ਯੂਨਿਟ ਝਾੜ ਸਥਾਪਤ ਕੀਤਾ ਗਿਆ ਸੀ, ਜਿਸ ‘ਚ 71 ਲੱਖ ਰੁਪਏ ਖਰਚ ਕੀਤੇ ਗਏ ਸਨ। 63 ਕਮਿਉਨਿਟੀ ਵਾਟਰ ਸਟੋਰੇਜ ਅਤੇ 8 ਰਿਪਿੰਗ ਚੈਂਬਰਾਂ ਦੀ ਸਥਾਪਨਾ ਪੰਜਾਬ ਸਰਕਾਰ ਦੀ ਮੁੱਖ ਪ੍ਰਾਪਤੀ ਰਹੀ ਹੈ।

ਫਲੋਰਿਕਲਚਰ ਨੂੰ ਉਤਸ਼ਾਹਿਤ ਕਰਨ ਲਈ, 770 ਲੱਖ ਰੁਪਏ ਦੀ ਲਾਗਤ ਨਾਲ ਸੈਂਟਰ ਆਫ਼ ਐਕਸੀਲੈਂਸ ਲੁਧਿਆਣਾ ਦੇ ਦੋਰਾਹਾ ਵਿਖੇ ਸਥਾਪਤ ਕੀਤਾ ਜਾ ਰਿਹਾ ਹੈ, ਜਿੱਥੇ ਫੁੱਲਾਂ ਦੀ ਉੱਚੀ ਨਰਸਰੀ, ਹਾਈਟੈਕ ਪੋਲੀ ਹਾਉਸ, ਡੱਚ ਟੈਕਨਾਲੋਜੀ ਰਾਹੀਂ ਸਥਾਪਤ ਕੀਤੀ ਜਾ ਰਹੀ ਹੈ। ਉਦੇਸ਼ ਫੁੱਲਾਂ ਦੀ ਨਵੀਂ ਟੈਕਨਾਲੌਜੀ ਨੂੰ ਉਤਸ਼ਾਹਤ ਕਰਨਾ ਅਤੇ ਕਿਸਾਨਾਂ ਦੀ ਆਮਦਨੀ ਨੂੰ ਵਧਾਉਣਾ ਹੈ। ਇਸ ਨਾਲ ਨਿਰਯਾਤ ਨੂੰ ਹੁਲਾਰਾ ਮਿਲੇਗਾ ਅਤੇ ਵਿਦੇਸ਼ੀ ਮੁਦਰਾ ਵੀ ਕਮਾਈ ਜਾ ਸਕਦੀ ਹੈ।

Image result for Plamnts

ਸੂਬੇ ‘ਚ ਇਕ ਏਕੜ ਦੇ ਪੋਲੀ ਹਾਉਸ ਦੀ ਕਰੀਬ 33 ਤੋਂ 35 ਲੱਖ ਦਾ ਖਰਚ ਹੈ ਅਤੇ ਸਰਕਾਰ ਵਲੋਂ 16.88 ਲੱਖ ਸਬਸਿਡੀ ਦਿੱਤੀ ਜਾਂਦੀ ਹੈ। ਪੰਜਾਬ ਦੇ ਬਠਿੰਡਾ, ਫਾਜਿਲਕਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਖੇਤਰ ਦੇ ਕਿਸਾਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਕਿੰਨੂ, ਮਾਲਟਾ, ਅੰਗੂਰਾਂ ਦੇ ਬਾਗਾਂ ‘ਚ ਦਿਲਚਸਪੀ ਵੇਖਣ ਨੂੰ ਮਿਲੀ ਹੈ।

Leave a Reply

Your email address will not be published. Required fields are marked *