ਹੁਣ ਭਾਰਤੀ ਫ਼ੌਜ਼ ਦੇ ਜਵਾਨ ਵਿਚ ਵੀ ਹੋਈ ਕੋਰੋਨਾ ਵਾਇਰਸ ਦੀ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ ਲਈ ਇਕ ਵੱਡੀ ਚੁਣੋਤੀ ਬਣ ਗਿਆ ਹੈ। ਭਾਰਤ ਵਿਚ ਇਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆਂ ਲਈ ਇਕ ਵੱਡੀ ਚੁਣੋਤੀ ਬਣ ਗਿਆ ਹੈ। ਭਾਰਤ ਵਿਚ ਇਸ ਵਾਇਰਸ ਦੇ ਹੁਣ ਤੱਕ 147 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 3 ਮੌਤਾਂ ਵੀ ਹੋ ਗਈਆਂ ਹਨ। ਹੁਣ ਭਾਰਤੀ ਸੈਨਾ ਦੇ ਇਕ ਜਵਾਨ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜੋ ਕਿ ਲੱਦਾਖ ਵਿਚ ਤਾਇਨਾਤ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਲੱਦਾਖ ਸਕਾਊਟ ਦੇ 34 ਸਾਲਾਂ ਜਵਾਨ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਫੌਜੀ ਦਾ ਪਿਤਾ ਪਿਛਲੇ ਮਹੀਂਨੇ ਈਰਾਨ ਤੋਂ ਵਾਪਸ ਭਾਰਤ ਪਰਤਿਆ ਸੀ ਜੋ ਕਿ ਕੋਰੋਨਾ ਵਾਇਰਸ ਨਾਲ ਸਕਰਮਿਤ ਪਾਇਆ ਗਿਆ ਸੀ ਅਤੇ ਪਿਤਾ ਦੇ ਸੰਪਰਕ ਵਿਚ ਆਉਣ ਕਰਕੇ ਹੀ ਇਸ ਜਵਾਨ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਇਹ ਜਵਾਨ 25 ਫਰਵਰੀ ਤੋਂ ਛੁੱਟੀ ਉੱਤੇ ਗਿਆ ਸੀ ਤੇ ਇਸ ਨੇ ਵਾਪਸ 2 ਮਾਰਚ ਨੂੰ ਆਪਣੀ ਡਿਊਟੀ ਜੁਆਇੰਨ ਕੀਤੀ ਸੀ ਪਰ 16 ਮਾਰਚ ਨੂੰ ਇਸ ਜਵਾਨ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਗਈ ਜਿਸ ਨੂੰ ਹੁਣ ਸੋਨਮ ਨੂਰਬੋ ਮੈਮੋਰੀਅਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਵਾਨ ਦੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਵੀ ਆਈਸੋਲੇਟ ਕੀਤਾ ਗਿਆ ਹੈ।

File Photo

ਭਾਰਤੀ ਫ਼ੌਜ ਵਿਚ ਕੋਰੋਨਾ ਵਾਇਰਸ ਦਾ ਇਹ ਪਹਿਲਾ ਮਾਮਲਾ ਹੈ ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਤੋਂ ਸਾਹਮਣੇ ਆਇਆ ਹੈ। ਲੱਦਾਖ ਵਿਚੋਂ ਬੀਤੇ ਮੰਗਲਵਾਰ ਵੀ ਤਿੰਨ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਲੱਦਾਖ ਅਤੇ ਜੰਮੂ ਕਸ਼ਮੀਰ ਵਿੱਚੋਂ ਹੁਣ ਤੱਕ ਕੁੱਲ੍ਹ ਛੇ ਕੋਰੋਨਾ ਵਾਇਰਸ ਦਾ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਚੱਲਦੇ ਉੱਥੇ ਵੀ 31 ਮਾਰਚ ਤੱਕ ਸਾਰੇ ਸਕੂਲ-ਕਾਲਜ ਅਤੇ ਕੋਚਿੰਗ ਸੈਂਟਰ ਆਦਿ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

Leave a Reply

Your email address will not be published. Required fields are marked *