ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ਾਂ ਦੀ ਸੰਖਿਆ ਹੁਣ ਤੱਕ 128 ਸੀ ਜੋ ਕਿ ਹੁਣ ਵੱਧ ਕੇ 131 ਹੋ ਚੁੱਕੀ ਹੈ। ਦਰਅਸਲ ਹੁਣ ਕੋਰੋਨਾ ਵਾਇਰਸ ਦੇ ਹੋਰ ਤਿੰਨ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।
ਦਰਅਸਲ ਹੁਣ ਇਹ ਮਾਮਲੇ ਕੇਂਦਰ ਸਾਸ਼ਿਤ ਪ੍ਰਦੇਸ਼ ਲੱਦਾਖ ਤੋਂ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਜਾਣਕਾਰੀ ਦਿੰਦਿਆ ਲੱਦਾਖ ਦੇ ਕਮਿਸ਼ਨਰ ਸੈਕਟਰੀ ਰਿੰਗਿਨ ਸਮੇਫਲ ਨੇ ਦੱਸਿਆ ਹੈ ਕਿ ਤਿੰਨਾਂ ਵਿਚੋਂ ਦੋ ਮਾਮਲੇ ਲੇਹ ਹਨ ਜਦਕਿ ਇਕ ਮਾਮਲਾ ਲੱਦਾਖ ਹੈ ਤਿੰਨਾ ਵਿਚ ਕੋਵਿਡ-19 ਪੋਜ਼ਿਟਿਵ ਪਾਇਆ ਗਆ ਹੈ। ਐਮਐਸ ਸੋਨਮ ਨੋਰਬੋ ਮੈਮੋਰੀਅਲ ਹਸਪਤਾਲ ਦੇ ਡਾਕਟਰ ਟ੍ਰੈਸਿੰਗ ਸੇਮਫੇਲ ਨੇ ਦੱਸਿਆ ਹੈ ਕਿ ਤਿੰਨਾਂ ਮੀਰਜ਼ਾਂ ਦੀ ਕੋਈ ਪਿਛੋਕੜ ਵਿਦੇਸ਼ੀ ਯਾਤਰਾ ਤਾਂ ਨਹੀਂ ਹੈ ਬਲਕਿ ਇਨ੍ਹਾਂ ਦੇ ਮਾਤਾ-ਪਿਤਾ ਈਰਾਨ ਤੋਂ ਭਾਰਤ ਪਰਤੇ ਸਨ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਤਿੰਨ ਵਿਅਕਤੀਆਂ ਵਿਚ ਕੋਰੋਨਾ ਵਾਇਰਸ ਦੀ ਲਾਗ ਪਾਈ ਗਈ ਹੈ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਘਾਟੀ ਦੇ ਸਾਰੇ ਕੋਚਿੰਗ ਸੈਟਰ, ਸਕੂਲ, ਕਾਲਜ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਹਨ।
ਕੋਰੋਨਾ ਵਾਇਰਸ ਕਾਰਨ ਭਾਰਤ ਵਿੱਚ ਅੱਜ ਤੀਜੀ ਮੌਤ ਹੋ ਚੁੱਕੀ ਹੈ। ਦਰਅਸਲ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਕਸਤੂਰਬਾ ਹਸਪਤਾਲ ਵਿਚ 64 ਸਾਲਾਂ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ ਦੋ ਮੌਤਾਂ ਦਿੱਲੀ ਅਤੇ ਕਰਨਾਟਕਾਂ ਵਿਚ ਹੋ ਚੁੱਕੀਆਂ ਹਨ। ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਸੱਭ ਤੋਂ ਜਿਆਦਾ ਮਾਮਲੇ ਮਹਾਰਾਸ਼ਟਰ ਤੋਂ ਹੀ ਸਾਹਮਣੇ ਆਏ ਹਨ। ਇੱਥੇ ਲਗਭਗ 40 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਦੇ ਖੋਫ ਨੂੰ ਵੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਸਕੂਲ, ਕਾਲਜਾਂ, ਸਿਨੇਮਾ ਘਰਾਂ , ਜਿੰਮ ਆਦਿ ਨੂੰ ਬੰਦ ਰੱਖਣ ਦੇ ਨਾਲ-ਨਾਲ ਸਰਕਾਰੀ ਦਫਤਰਾਂ ਨੂੰ ਵੀ ਸੱਤ ਦਿਨ ਲਈ ਬੰਦ ਰੱਖਣ ਦੇ ਹੁਕਮ ਦਿੱਤੇ ਹਨ।


