ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੁਆਰਾ ਚਲਾਈ ਗਈ ਸਕੀਮ ਪਿੰਡ ਇਕ ਪੁਲਿਸ ਅਫਸਰ ਦੀ ਸ਼ੁਰੂਆਤ ਅੱਜ ਜਿਲ੍ਹਾ ਫਿਰੋਜ਼ਪੁਰ ਵਿਚ ਵੀ ਸ਼ੁਰੂ ਕੀਤੀ ਗਈ ਹੈ। ਇਸੇ ਮੁਹਿੰਮ ਦੀ ਅਗਾਜ ਫਿਰੋਜਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਕੀਤਾ ਹੈ ਜਿਸ ਅਧੀਨ ਹਰ ਪਿੰਡ ਵਿਚ ਇਕ ਪੁਲਿਸ ਕਰਮੀ ਤਾਇਨਾਤ ਹੋਵੇਗਾ।
ਇਸ ਸਬੰਧੀ ਫਿਰੋਜ਼ਪੁਰ ਦੇ ਐਸਐਸਪੀ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਫਿਰੋਜ਼ਪੁਰ ਜਿਲ੍ਹੇ ਵਿਚ 699 ਪਿੰਡ ਅਤੇ 127 ਵਾਰਡ ਹਨ ਜਿਨ੍ਹਾਂ ਵਿਚ ਲਗਭਗ 803 ਪੁਲਿਸ ਕਰਮੀ ਤਾਇਨਾਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡੀ ਪੁਲਿਸ ਫੋਰਸ ਫਿਰੋਜ਼ਪੁਰ ਜਿਲ੍ਹੇ ਦੇ ਹਰ ਪਿੰਡ, ਵਾਰਡ, ਸ਼ਹਿਰ, ਕਸਬੇ, ਵਿਚ ਤਾਇਨਾਤ ਰਹੇਗੀ। ਐਸਐਸਪੀ ਅਨੁਸਾਰ ਪੁਲਿਸ ਕਰਮੀ ਲੋਕਾਂ ਦੀ ਹਰ ਮੁਸ਼ਕਿਲ ਨੂੰ ਸੁਣਨਗੇ ਅਤੇ ਕਿਸੇ ਵੀ ਪਿੰਡ ਸ਼ਹਿਰ ਵਿਚ ਹੁੰਦੇ ਚੰਗੇ-ਬੁਰੇ ਕੰਮਾਂ ਸਬੰਧੀ ਪੂਰੀ ਜਾਣਕਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਕੀਮ ਰਾਹੀਂ ਸੱਟਾ ਬਜ਼ਾਰ, ਨਾਜਾਇਜ ਸ਼ਰਾਬ, ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਪੈਨੀ ਨਜ਼ਰ ਰੱਖੀ ਜਾਵੇਗੀ ਅਤੇ ਗਲਤ ਅੰਸਰਾ ਨੂੰ ਜਲਦੀ ਤੋਂ ਜਲਦੀ ਗਿਰਫਤਾਰ ਕਰਕੇ ਸਲਾਖਾਂ ਪਿੱਛੇ ਭੇਜਿਆ ਜਾਵੇਗਾ। ਐਸਐਸਪੀ ਨੇ ਇਹ ਵੀ ਕਿਹਾ ਕਿ ਜੇਕਰ ਪਿੰਡਾਂ ਸ਼ਹਿਰਾਂ ਵਿਚ ਤਾਇਨਾਤ ਪੁਲਿਸਕਰਮੀਆਂ ਕਰਕੇ ਲੋਕਾਂ ਨੂੰ ਕੋਈ ਦਿੱਕਤ ਹੁੰਦੀ ਹੈ ਜਾਂ ਉਨ੍ਹਾਂ ਵਿਰੁੱਧ ਕੋਈ ਸ਼ਿਕਾਇਤ ਕਰਨ ਚਾਹੁੰਦਾ ਹੈ ਤਾਂ ਉਹ ਸਿੱਧਾ ਐਸਐਸਪੀ ਦਫ਼ਤਰ ਪਹੁੰਚ ਸਕਦਾ ਹੈ।

