ਪੰਜਾਬ ਸਰਕਾਰ ਦੇ ਪੂਰੇ ਤਿੰਨ ਸਾਲ, ਕੀ ਹਾਲ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰਾ ਹੋਂਣ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮਾਚਾਰ ਪੱਤਰ ਦੇ ਇੰਟਰਵਿਉ ‘ਚ  ਮੁੱਖ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰਾ ਹੋਂਣ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਮਾਚਾਰ ਪੱਤਰ ਦੇ ਇੰਟਰਵਿਉ ‘ਚ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ, ਮੁੱਖ ਮੰਤਰੀ ਕੈਪਟਨ ਆਪਣੇ ਮੈਨੀਫੈਸਟੋ ‘ਚ ਕੀਤੇ ਵਾਅਦੇ ਪੂਰੇ ਕਰਨ ‘ਚ ਫੇਲ ਹੋਈ ਹੈ।

CM captain amarinder singh

ਉੱਥੇ ਹੀ ਪੰਜਾਬ ਦੇ ਕਿਸਾਨ, ਅਧਿਆਪਕ ‘ਤੇ ਆਮ ਲੋਕ ਕਿੰਨੇ ਕੁ ਖੁਸ਼ ਹਨ। ਇਹ ਤਾਂ ਰੋਜਾਨਾ ਦੀ ਖਬਰਾਂ ‘ਚ ਪਤਾ ਲਗਦਾ ਰਹਿੰਦਾ ਹੈ। ਪੰਜਾਬ ਸਰਕਾਰ ਦੇ ਤਿੰਨ ਸਾਲ ਪੂਰੇ ਹੋਂਣ ‘ਤੇ ਅੱਜ 16 ਮਾਰਚ, ਦਿਨ ਸੋਮਵਾਰ ਨੂੰ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ  11.30 ਵਜੇ ਪੰਜਾਬ ਭਵਨ ‘ਚ ਆਯੋਜਿਤ ਕੀਤੀ ਗਈ ਹੈ।

ਕੀ ਕਹਿਣਾ ਹੈ ਪੰਜਾਬ ਸਰਕਾਰ ਦੇ ਤਿੰਨ ਸਾਲ ਬਾਰੇ ਕਿਸਾਨਾਂ ਦਾ-

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਕਿਸਾਨਾਂ ਦਾ ਕਹਿਣਾ ਹੈ ਕਿ, ਸਰਕਾਰ ਨੇ ਵਾਅਦਾ ਕੀਤਾ ਸੀ ਕਿ, ਉਹ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਣਗੇ ਪਰ ਸਰਕਾਰ ਦਾ ਕੋਈ ਯੋਗਦਾਨ ਨਹੀਂ ਵੇਖਿਆ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ, ਕਰਜੇ ਦੇ ਬੋਝ ਹੇਠ ਦੱਬਿਆ ਕਿਸਾਨ ਤਿੰਨ ਸਾਲ ਪਹਿਲਾਂ ਵੀ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਸੀ ਤੇ ਅੱਜ ਵੀ ਕਿਸਾਨ ਖੁਦਕੁਸ਼ੀ ‘ਚ ਕੋਈ ਘਾਟਾ ਵੇਖਣ ਨੂੰ ਨਹੀਂ ਮਿਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ, ਕਿਸਾਨਾਂ ਸਿਰਫ਼ ਸਰਕਾਰਾਂ ਦੇ ਸਿਆਸਤ ਦਾ ਜਰੀਆ ਬਣ ਕੇ ਰਹਿ ਗਈ ਹੈ।

Image result for Farmers in punjab

ਸੂਬਾ ਸਰਕਾਰ ਬਾਰੇ ਨੌਜਵਾਨਾਂ ਦੀ ਕੀ ਹੈ ਰਾਏ

ਸੂਬੇ ਦੇ ਨੌਜਵਾਨਾਂ ਦਾ ਕਹਿਣਾ ਹੈ ਕਿ, ਅਸੀਂ ਪੜ੍ਹ-ਲਿਖ ਕੇ ਵੀ ਬੇਰੁਜਗਾਰ ਹਨ। ਉਨ੍ਹਾਂ ਕਿਹਾ ਕਿ, ਸਰਕਾਰ ਵਲੋਂ ਕਰਾਏ ਜਾਣ ਵਾਲੇ ਨੌਕਰੀ ਮੇਲੇ ‘ਚ ਵੀ ਉਨ੍ਹਾਂ ਦੀ ਯੋਗਤਾ ਮੁਤਾਬਿਕ ਨੌਕਰੀ ਨਹੀਂ ਦਿੱਤੀ ਗਈ। ਇਸ ਕਾਰਨ ਵਜੋਂ ਸੂਬੇ ਦਾ ਨੌਜਵਾਨ ਬੇਰੁਜਗਾਰੀ ਹੋਣ ਕਾਰਨ ਨਸ਼ੇ ਵੱਲ ਜਾ ਰਿਹਾ ਹੈ ਜਾਂ ਆਪਣੀ ਜਮੀਨ ਵੇਚ ਕੇ ਵਿਦੇਸ਼ ਜਾਣ ਨੂੰ ਮਜਬੂਰ ਹੈ।

https://www.facebook.com/LivingIndiaNewschannel/videos/2536053979994531/

ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ‘ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੈਪਟਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ਜਿਸਨੂੰ ਮਰਜ਼ ਹੀ ਨੀ ਪਤਾ, ਉਹ ਇਲਾਜ ਕਿੱਥੋਂ ਕਰੂਗਾ।

 

Leave a Reply

Your email address will not be published. Required fields are marked *