ਸਿਹਤ ਮੰਤਰੀ ਤੇ ਮੁੱਖ ਮੰਤਰੀ ਦੇ ਦਾਅਵੇ ਹੋ ਰਹੇ ਖੋਖਲੇ ਸਾਬਿਤ!

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇੱਕ ਪਾਸੇ ਜਿੱਥੇ ਪੰਜਾਬ ਦੇ ਮੁਖ ਮੰਤਰੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੀਆਂ ਹੋਏ ਸੂਬੇ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਇੱਕ ਪਾਸੇ ਜਿੱਥੇ ਪੰਜਾਬ ਦੇ ਮੁਖ ਮੰਤਰੀ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦੀਆਂ ਹੋਏ ਸੂਬੇ ਦੇ ਲੋਕਾਂ ਦੀ ਸਿਹਤ ਸਹੂਲਤਾਂ ਲਈ ਵੱਡੇ-ਵੱਡੇ ਦਾਅਵੇ ਕਰਦੇ ਪਏ ਹਨ।  ਉਥੇ ਹੀ ਦੂਜੇ ਪਾਸੇ ਸਰਹੱਦੀ ਖੇਤਰ ਦੇ ਪਿੰਡ ਇਨ੍ਹਾਂ ਦਾਅਵਿਆਂ ਦੀ ਪੋਲ ਖੋਲਦੇ ਨਜ਼ਰ ਆ ਰਹੇ ਹਨ, ਜਿੱਥੇ ਆਮ ਲੋਕ ਗੰਦੇ ਪਾਣੀ ਤੋਂ ਹੋਣ ਵਾਲੀ ਜਾਨਲੇਵਾ ਬਿਮਾਰੀ ਕੈਂਸਰ ਤੋਂ ਜੂਝ ਰਹੇ ਹਨ ਅਤੇ ਆਪਣੀ ਕੀਮਤੀ ਜਾਨਾਂ ਗਵਾ ਰਹੇ ਹਨ। ਲੋਕਾਂ ਦੀ ਇਹ ਹਾਲਾਤ ਦੇਕਦਿਆਂ ਪੰਜਾਬ ਸਿਹਤ ਮੰਤਰੀ ਤੇ ਮੁਖ ਮੰਤਰੀ ਦੇ ਦਾਅਵੇ ਫੋਕੇ ਸਾਬਿਤ ਹੁੰਦੇ ਨਜ਼ਰ ਆ ਰਹੇ ਹਨ।  

ਇਸ ਨਾਲ ਸੰਬੰਧਿਤ ਇਕ ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜਪੁਰ ਦੇ ਸਰਹੱਦੀ ਪਿੰਡ ਗੱਟੀ ਰਾਜੋਂ ਤੋਂ ਸਾਹਮਣੇ ਆਇਆ ਹੈ,ਜਿੱਥੇ ਪਾਕਿਸਤਾਨ ਦੀ ਫੈਕਟਰੀਆਂ ਤੋਂ ਆਉਂਣ ਵਾਲੇ ਗੰਦੇ ਪਾਣੀ ਤੋਂ ਹਰ ਦੂਜਾ ਵਿਅਕਤੀ ਕੈਂਸਰ ਜਹਿਜੀ ਜਾਨਲੇਵਾ ਬਿਮਾਰੀ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ ਅਤੇ ਕਈ ਤਾਂ ਆਪਣੀ ਜਾਨ ਵੀ ਗਵਾ ਚੁੱਕੇ ਹਨ। ਲੋਕਾਂ ਦੀ ਇਸ ਹਾਲਤ ਵੱਲ ਨਾ ਤਾਂ ਪ੍ਰਸ਼ਾਸਨ ਦਾ ਕੋਈ ਧਿਆਨ ਹੈ ਅਤੇ ਨਾ ਹੀ ਸਰਕਾਰ ਦਾ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕੈਂਸਰ ਦੇ ਸ਼ਿਕਾਰ ਹੋਏ ਨੌਜਵਾਨ ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ, ਉਨ੍ਹਾਂ ਦਾ ਪਿੰਡ ਸਰਹੱਦੀ ਖੇਤਰ ‘ਤੇ ਹੋਣ ਕਾਰਨ ਪਾਕਿਸਤਾਨ ਦਾ ਸਾਰਾ ਗੰਦਾ ਪਾਣੀ ਸਤਲੁਜ ਦਰਿਆ ‘ਚ ਆਉਂਦਾ ਹੈ, ਜਿਸ ਨੂੰ ਪੀ ਕੇ ਆਮ ਲੋਕ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ। ਉਨ੍ਹਾਂ ਦੱਸਿਆ ਕਿ, ਇਸ ਗੰਦੇ ਪਾਣੀ ਨੇ ਉਨ੍ਹਾਂ ਦੇ ਘਰ ਦਾ ਦੀਵਾ ਵੀ ਬੁਝਾ ਦਿੱਤਾ ਹੈ।

ਮ੍ਰਿਤਕ ਮਨਜੀਤ ਸਿੰਘ ਦੇ ਦੁਖੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ, ਮਨਜੀਤ ਸਿੰਘ ਕਈ ਮਹੀਨੇ ਤੋਂ ਕੈਂਸਰ ਦੀ ਬਿਮਾਰੀ ਤੋਂ ਜੂਝ ਰਿਹਾ ਸੀ ਪਰ ਸਰਕਾਰ ਦੀ ਹਿਦਾਇਤਾਂ ਮੁਤਾਬਿਕ ਕਿਤੇ ਵੀ ਉਨ੍ਹਾਂ ਦੇ ਬੇਟੇ ਦਾ ਮੁਫ਼ਤ ਇਲਾਜ ਨਹੀਂ ਕੀਤਾ ਗਿਆ, ਜਦ ਕਿ ਸਰਕਾਰ ਨੇ ਐਲਾਨਿਆ ਸੀ ਕਿ, ਕੈਂਸਰ ਪੀੜਤ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ। ਬੇਟੇ ਦਾ ਇਲਾਜ ਮੁਫਤ ਨਾ ਹੋਣ ਕਾਰਨ ਗਰੀਬ ਪਰਿਵਾਰ ਨੂੰ 11 ਲੱਖ ਰੁਪਏ ਦਾ ਕਰਜਾ ਲੈਣਾ ਪਿਆ ਪਰ ਬੇਟੇ ਦੀ ਜਿੰਦਗੀ ਨਾ ਬਚਾ ਸਕੇ।

ਪਰਿਵਾਰ ਨੇ ਦੱਸਿਆ ਕਿ, ਮਨਜੀਤ ਸਿੰਘ ਕੋਲ ਦੋ ਧੀਆਂ ਹਨ, ਜਿਨ੍ਹਾਂ ਦੀ ਪੜ੍ਹਾਈ ਅੱਧ-ਵਿਚਾਲੇ ਰੁਕ ਗਈ ਹੈ। ਉਨ੍ਹਾਂ ਸਰਕਾਰ ਤੋਂ ਮਦਦ ਦੀ ਪੁਕਾਰ ਕੀਤੀ ਹੈ, ਕਿ ਉਨ੍ਹਾਂ ਦਾ ਪਰਿਵਾਰ ਕਰਜੇ ‘ਚ ਡੁੱਬਿਆ ਹੋਇਆ ਹੈ ਅਤੇ ਸਰਕਾਰ ਇਸ ਦੁਖ ਦੀ ਘੜੀ ‘ਚ ਉਨ੍ਹਾਂ ਦੀ ਮਦਦ ਕਰੇ। ਨਾਲ ਹੀ ਉਨ੍ਹਾਂ ਸਰਕਾਰ ਤੋਂ ਗੁਜਾਰਿਸ਼ ਕੀਤੀ ਕਿ, ਪਾਕਿਸਤਾਨ ਤੋਂ ਆਉਂਣ ਵਾਲੇ ਗੰਦੇ ਪਾਣੀ ਨੂੰ ਭਾਰਤ ਆਉਂਣ ਤੋਂ ਰੋਕਿਆ ਜਾਵੇ ਤਾਂ ਜੋ ਹੋਰ ਪਰਿਵਾਰਾਂ ਦਾ ਦੀਵਾ ਸਲਾਮਤ ਰਹੇ।

Leave a Reply

Your email address will not be published. Required fields are marked *