ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਭਾਰਤ ਵਿਚ ਕੋਰੋਨਾ ਵਾਇਰਸ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਕੋਰੋਨਾ ਨਾਲ ਪੀੜਤ 85 ਲੋਕਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ 2 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਉੱਥੇ ਹੀ ਹੁਸ਼ਿਆਰਪੁਰ ਵਿਚ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਸਾਹਮਣੇ ਆਇਆ ਹੈ ਜਿਸ ਦੇ ਬਲੱਡ ਸੈਂਪਲ ਟੈਸਟ ਕਰਵਾਉਣ ਲਈ ਭੇਜ ਦਿੱਤੇ ਗਏ ਹਨ।
ਦਰਅਸਲ 25 ਸਾਲਾਂ ਦਾ ਸ਼ੱਕੀ ਮਰੀਜ਼ ਅਮਰੀਕਾ ਤੋਂ ਤੁਰਕੀ ਹੁੰਦੇ ਹੋਏ 27 ਫਰਵਰੀ ਨੂੰ ਭਾਰਤ ਵਾਪਸ ਪਰਤਿਆ ਸੀ ਜਿਸ ਤੋਂ ਬਾਅਦ ਉਸ ਨੇ ਖਾਂਸੀ ਦੀ ਸ਼ਿਕਾਇਤ ਹੋਣ ਦੇ ਚੱਲਦੇ ਇਕ ਪ੍ਰਾਇਵੇਟ ਹਸਪਤਾਲ ਵਿਚ ਜਾਂਚ ਆਪਣੀ ਕਰਵਾਈ ਪਰ ਉਸ ਦੀ ਟਰ੍ਰੈਵਲ ਹਿਸਟਰੀ ਅਮਰੀਕਾ ਦੀ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਚ ਭੇਜ ਦਿੱਤਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰ ਲਿਆ ਗਿਆ ਅਤੇ ਉਸ ਦੇ ਬਲੱਡ ਸੈਂਪਲ ਲੈ ਕੇ ਪੁਣੇ ਲੈਬ ਵਿਚ ਟੈਸਟਿੰਗ ਲਈ ਭੇਜ ਦਿੱਤੇ ਗਏ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਵੀ 31 ਮਾਰਚ ਤੱਕ ਸਿਨੇਮਾ ਘਰ, ਜਿੰਮ ਅਤੇ ਉਨ੍ਹਾਂ ਸਕੂਲਾਂ-ਕਾਲਜਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ ਜਿਨ੍ਹਾਂ ਵਿਚ ਪ੍ਰੀਖਿਆ ਨਹੀਂ ਚੱਲ ਰਹੀ ਹੈ। ਸਰਕਾਰ ਨੇ ਅਫਵਾਹਾਂ ਉੱਤੇ ਧਿਆਨ ਨਾ ਦੇਣ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਲਈ ਮੁਆਵਜ਼ੇ ਦਾ ਐਲ਼ਾਨ
ਭਾਰਤ ਵਿਚ ਕੋਰੋਨਾ ਵਾਇਰਸ ਨਾਲ ਦੋ ਮੌਤਾਂ ਹੋ ਚੁੱਕੀਆਂ ਹਨ। ਪਹਿਲੀ ਮੌਤ ਕਰਨਾਟਕਾ ਦੇ ਕੁਲਬਰਗੀ ਵਿਚ ਹੋਈ ਹੈ ਜਿੱਥੇ ਇਕ 76 ਸਾਲਾਂ ਬਜ਼ੁਰਗ ਨੇ ਆਪਣੀ ਜਾਨ ਗਵਾਈ ਹੈ। ਉੱਥੇ ਹੀ ਦੂਜੀ ਮੌਤ ਦਿੱਲੀ ਵਿਚ ਹੋਈ ਹੈ ਇੱਥੇ ਕੋਰੋਨਾ ਵਾਇਰਸ ਨਾਲ ਪੀੜਤ 65 ਸਾਲਾਂ ਔਰਤ ਨੇ ਦਮ ਤੋੜ ਦਿੱਤਾ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਚਾਰ ਲੱਖ ਮੁਆਵਜ਼ੇ ਦਾ ਐਲਾਨ ਕੀਤਾ ਹੈ।

