ਹੁਣ 29 ਮਾਰਚ ਤੋਂ ਨਹੀਂ ਸ਼ੁਰੂ ਹੋਣਗੇ IPL ਮੈਚ, ਜਾਣੋ ਕਾਰਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ਵਿਚ ਵੀ ਵੱਧਦਾ ਜਾ ਰਿਹਾ ਹੈ । ਭਾਰਤ ਵਿਚ ਕੋਰੋਨਾ ਵਾਇਰਸ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਹੁਣ ਭਾਰਤ ਵਿਚ ਵੀ ਵੱਧਦਾ ਜਾ ਰਿਹਾ ਹੈ । ਭਾਰਤ ਵਿਚ ਕੋਰੋਨਾ ਵਾਇਰਸ ਦੇ ਹੁਣ ਤੱਕ 75 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਇਕ ਵਿਅਕਤੀ ਨੇ ਇਸ ਨਾਲ ਆਪਣੀ ਜਾਨ ਵੀ ਗਵਾਈ ਹੈ ਜਿਸ ਦੇ ਚਲਦਿਆਂ ਹੁਣ ਇਸ ਮਹੀਨੇ ਹੋਣ ਵਾਲੇ ਆਈਪੀਐਲ ਮੈਚਾਂ ਨੂੰ ਵੀ ਟਾਲਣ ਦਾ ਫੈਸਲਾ ਲਿਆ ਹੈ।

ਕੋਰੋਨਾ ਵਾਇਰਸ ਦੇ ਖੌਫ ਨੂੰ ਵੇਖਦੇ ਹੋਏ ਹੁਣ ਆਈਪੀਐਲ ਮੈਚਾਂ ਨੂੰ 15 ਅਪ੍ਰੈਲ ਤੱਕ ਟਾਲਣ ਦਾ ਫੈਸਲਾ ਕੀਤਾ ਗਿਆ ਹੈ। ਇਹ ਮੈਚ ਤੈਅ ਸ਼ੈਡੀਊਲ ਅਨੁਸਾਰ ਆਉਣ ਵਾਲੀ 29 ਮਾਰਚ ਨੂੰ ਹੀ ਸ਼ੁਰੂ ਹੋਣੇ ਸੀ ਅਤੇ ਪਹਿਲਾ ਮੁਕਾਬਲਾ ਮੁੰਬਈ ਅਤੇ ਚੇਨੰਈ ਦੀ ਟੀਮ ਵਿਚਾਲੇ ਖੇਡਿਆ ਜਾਣਾ ਸੀ ਪਰ ਹੁਣ 15 ਅਪ੍ਰੈਲ ਤੋਂ ਬਾਅਦ ਹੀ ਆਈਪੀਐਲ ਮੈਚ ਸ਼ੁਰੂ ਹੋਣਗੇ।

Image result for ipl match 2020

ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਵੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਬੀਮਾਰੀ ਨੂੰ ਮਹਾਮਾਰੀ ਐਲਾਨ ਦਿੱਤਾ ਸੀ ਅਤੇ ਭਾਰਤ ਸਰਕਾਰ ਨੇ ਵੀ 15 ਅਪ੍ਰੈਲ ਤੱਕ ਸਾਰੇ ਵਿਦੇਸ਼ੀ ਨਾਗਰਿਕਾਂ ਦੇ ਵੀਜ਼ੇ ਮੁਅੱਤਲ ਕਰਨਾ ਦਾ ਫੈਸਲਾ ਕੀਤਾ ਸੀ ਜਿਸ ਦੇ ਚੱਲਦਿਆਂ ਆਈਪੀਐਲ ਮੈਚ ਖੇਡਣ ਆਉਣ ਵਾਲੇ ਵਿਦੇਸ਼ੀ ਖਿਡਾਰੀਆਂ ਉੱਤੇ ਵੀ ਸ਼ੰਕਾ ਦੇ ਬੱਦਲ ਛਾਏ ਹੋਏ ਸਨ। ਇੰਨਾ ਹੀ ਨਹੀਂ ਅੱਜ ਸ਼ੁੱਕਰਵਾਰ ਨੂੰ ਦਿੱਲੀ ਸਰਕਾਰ ਨੇ ਵੀ ਆਈਪੀਐਲ ਮੈਚ ਸਮੇਤ ਕਿਸੇ ਵੀ ਖੇਡ ਦੇ ਇੱਕਠ ਉੱਤੇ ਰੋਕ ਲਗਾਉਣ ਦਾ ਫੈਸਲਾ ਲਿਆ ਹੈ ਜਿਸ ਦਾ ਸਿੱਧਾ ਅਸਰ ਇੰਡੀਅਨ ਪ੍ਰਿਮੀਅਰ ਲੀਗ ਦੇ ਖੇਡੇ ਜਾਣ ਵਾਲੇ ਮੈਚਾਂ ਉੱਤੇ ਪੈਣਾ ਸੀ। ਖੈਰ ਹੁਣ 15 ਅਪ੍ਰੈਲ ਤੱਕ ਸਾਰੇ ਮੈਚਾਂ ਨੂੰ ਟਾਲ ਦਿੱਤਾ ਗਿਆ ਹੈ।

ਦਰਅਸਲ ਮੈਚ ਨੂੰ ਵੇਖਣ ਲਈ ਹਜਾਰਾਂ ਦੀ ਗਿਣਤੀ ਵਿਚ ਲੋਕ ਸਟੇਡੀਅਮ ਵਿਚ ਪਹੁੰਚਦੇ ਹਨ ਜਿਸ ਕਰਕੇ ਕੋਰੋਨਾ ਵਾਇਰਸ ਦੇ ਫੈਲਣ ਦਾ ਖਤਰਾ ਹੁੰਦਾ ਹੈ। ਇਹੀ ਕਾਰਨ ਹੈ ਕਿ ਹੁਣ ਕੁੱਝ ਦੇਰ ਲਈ ਇਹ ਮੈਚ ਨਾ ਕਰਾਉਣ ਦਾ ਫੈਸਲਾ ਲਿਆ ਗਿਆ ਹੈ।

Leave a Reply

Your email address will not be published. Required fields are marked *