ਪੰਜਾਬ ਸਰਕਾਰ ਦਾ ਫੈਸਲਾ- ਵਿਦੇਸ਼ ਤੋਂ ਆਉਂਣ ਵਾਲਾ ਹਰੇਕ ਯਾਤਰੀ 14 ਦਿਨਾਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤ ਫੈਸਲਾ ਲੈਂਦਿਆਂ ਹੁਣ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਸਖਤ ਫੈਸਲਾ ਲੈਂਦਿਆਂ ਹੁਣ ਅੰਮ੍ਰਿਤਸਰ, ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਚੀਨ, ਇਰਾਨ, ਇਟਲੀ, ਦੱਖਣੀ ਕੋਰੀਆ, ਫਰਾਂਸ, ਸਪੇਨ ਅਤੇ ਜਰਮਨੀ ਤੋਂ ਆਉਣ ਵਾਲੇ ਹਰੇਕ ਯਾਤਰੀ ਨੂੰ ਸਰਕਾਰੀ ਮੈਡੀਕਲ ਕਾਲਜ ਵਿਖੇ ਸਥਿਤ ਨਸ਼ਾ ਛੁਡਾਓ ਕੇਂਦਰ ਅਤੇ ਮੁੜ ਵਸੇਬਾ ਕੇਂਦਰ ਵਿੱਚ 14 ਦਿਨਾਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ। ਡਾਕਟਰਾਂ ਦੀ ਇਕ ਟੀਮ ਮੁੜ ਵਸੇਬੇ ਕੇਂਦਰ ‘ਚ ਲਿਆਂਦੇ ਗਏ ਵਿਅਕਤੀਆਂ ਦੀ ਸਵੇਰ ਅਤੇ ਸ਼ਾਮ ਜਾਂਚ ਪੜਤਾਲ ਕਰਨਗੀਆਂ। ਕੋਰੋਨਾ ਦੇ ਲੱਛਣ ਮਿਲਣ ‘ਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਇਸੋਲੇਸ਼ਨ ਵਾਰਡ ‘ਚ ਦਾਖਲ ਕਰਵਾਇਆ ਜਾਵੇਗਾ। ਮੁੜ ਵਸੇਬਾ ਕੇਂਦਰ ਵਿਖੇ ਜਰੂਰਤ ਦੀ ਹਰੇਕ ਚੀਜ਼ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ।

ਅੰਮ੍ਰਿਤਸਰ ਏਅਰਪੋਰਟ ਆਉਣ ਵਾਲੇ ਹਰੇਕ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ। ਖਾਂਸੀ, ਜ਼ੁਕਾਮ ਦੇ ਲੱਛਣ ਤੋਂ ਪੀੜਤ ਵਿਅਕਤੀ ਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਜਾ ਰਿਹਾ ਹੈ। ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ, ਉਪਰੋਕਤ ਦੇਸ਼ਾਂ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ 14 ਦਿਨਾਂ ਦੀ ਨਿਗਰਾਨੀ ਹੇਠ ਰੱਖਿਆ ਜਾਵੇ। ਭਾਵੇਂ ਉਨ੍ਹਾਂ ਨੂੰ ਖੰਘ ਹੈ ਜਾਂ ਨਹੀਂ, ਉਹ ਮੁੜ ਵਸੇਬਾ ਕੇਂਦਰ ਵਿੱਚ ਰਹਿਣਗੇ।

ਮਿਲੀ ਜਾਣਕਾਰੀ ਮੁਤਾਬਿਕ ਵਸੇਬਾ ਕੇਂਦਰ ‘ਚ ਇਲਾਜ ਅਧੀਨ ਮਰੀਜ਼ਾਂ ਨੂੰ ਗੁਰੂਨਾਨਕ ਦੇਵ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਡਾਕਟਰੀ ਟੀਮਾਂ ਸਵੇਰੇ ਹਵਾਈ ਅੱਡੇ ਤੋਂ ਮੁੜ ਵਸੇਬਾ ਕੇਂਦਰ ਵਿਖੇ ਲਿਆਂਦੇ ਜਾ ਰਹੇ ਲੋਕਾਂ ਦੀ ਜਾਂਚ ਕਰਨਗੀਆਂ। ਲੱਛਣ ਮਿਲਣ ‘ਤੇ, ਉਨ੍ਹਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਜਾਵੇਗਾ। ਸਰਕਾਰ ਵਲੋਂ, ਮੁੜ ਵਸੇਬਾ ਕੇਂਦਰ ਵਿੱਚ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਖਾਣ-ਪੀਣ ਦੇ ਖਾਸ ਇੰਤਜਾਮ ਕੀਤੇ ਗਏ ਹਨ।

 

Leave a Reply

Your email address will not be published. Required fields are marked *