ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਮੰਗਲਵਾਰ ਨੂੰ ਹੋਲੀ ਵਾਲੇ ਦਿਨ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਜੋਤੀਰਾਦਿਤਿਆ ਸਿੰਧੀਆ ਨੇ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਅੱਜ ਸ਼ਾਮ 6 ਵਜੇ ਤੱਕ ਉਹ ਅਧਿਕਾਰਕ ਤੌਰ ਉੱਤੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਸਿੰਧੀਆ ਦੇ ਅਸਤੀਫਾ ਦੇਣ ਮਗਰੋਂ ਮੱਧ ਪ੍ਰਦੇਸ਼ ਵਿਚ 22 ਹੋਰ ਵਿਧਾਇਕਾਂ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਦਿੱਤਾ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਗਿਰ ਸਕਦੀ ਹੈ।
ਸਿੰਧੀਆ ਆਪਣੀ ਪਾਰਟੀ ਤੋਂ ਲੰਬੇ ਸਮੇਂ ਤੋਂ ਨਿਰਾਸ਼ ਚੱਲ ਰਹੇ ਸਨ ਅਤੇ ਅੱਜ ਉਨ੍ਹਾਂ ਨੇ ਆਖਰਕਾਰ ਆਪਣਾ ਅਸਤੀਫਾ ਦੇ ਹੀ ਦਿੱਤਾ ਨਾਲ ਹੀ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅਤੇ ਪੀਐਮ ਮੋਦੀ ਨਾਲ ਮੁਲਾਕਾਤ ਕੀਤੀ। ਸਿੰਧੀਆ ਅੱਜ ਸ਼ਾਮ 6 ਵਜੇ ਤੱਕ ਭਾਜਪਾ ਵਿਚ ਅਧਿਕਾਰਕ ਰੂਪ ਨਾਲ ਸ਼ਾਮਲ ਹੋ ਸਕਦੇ ਹਨ। ਸਿੰਧੀਆ ਦੇ ਅਸਤੀਫੇ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫਿਆਂ ਦੀ ਝੜੀ ਲੱਗ ਗਈ। ਕਾਂਗਰਸ ਦੇ 22 ਹੋਰ ਵਿਧਾਇਕਾਂ ਨੇ ਵੀ ਪਾਰਟੀ ਤੋਂ ਅਸਤੀਫੇ ਦੇ ਦਿੱਤੇ ਜਿਨ੍ਹਾਂ ਵਿਚ ਛੇ ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀ ਹਨ। ਮੰਨਿਆ ਇਹੀ ਜਾ ਰਿਹਾ ਹੈ ਕਿ ਇਹ ਸਾਰੇ ਵਿਧਾਇਕ ਅਤੇ ਮੰਤਰੀ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਵੱਡੀ ਗਿਣਤੀ ਵਿਚ ਕਾਂਗਰਸੀ ਵਿਧਾਇਕਾ ਦਾ ਅਸਤੀਫਾ ਦੇਣਾ ਮੱਧ ਪ੍ਰਦੇਸ਼ ਦੀ ਕਮਲਨਾਥ ਸਰਕਾਰ ਲਈ ਵੀ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਬੁਹਮੱਤ ਘਟਨ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਗਿਰ ਸਕਦੀ ਹੈ ਅਤੇ ਭਾਜਪਾ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।
ਕਾਂਗਰਸ ਕੋਲ 228 ਵਿਧਾਨ ਸਭਾ ਸੀਟਾਂ ਵਿਚੋਂ ਆਪਣੇ 114 ਵਿਧਾਇਕ ਹਨ ਅਤੇ ਸਰਕਾਰ ਬਨਾਉਣ ਲਈ 115 ਸੀਟਾਂ ਦੀ ਲੋੜ ਹੁੰਦੀ ਹੈ ਜਿਸ ਕਰਕੇ ਕਾਂਗਰਸ ਨੂੰ 4 ਅਜਾਦ ਅਤੇ 2 ਬਹੁਜਨ ਸਮਾਜ ਪਾਰਟੀ ਅਤੇ 1 ਬਹੁਜਨ ਸਮਾਜਵਾਦੀ ਪਾਰਟੀ ਦੇ ਵਿਧਾਇਕ ਦਾ ਸਮੱਰਥਨ ਪ੍ਰਾਪਤ ਹੈ ਪਰ 22 ਵਿਧਾਇਕਾਂ ਦੇ ਅਸਤੀਫੇ ਦੇਣ ਨਾਲ ਕਾਗਰਸ ਕੋਲ 121 ਵਿਧਾਇਕਾਂ ਵਿਚੋਂ 99 ਵਿਧਾਇਕ ਰਹਿ ਜਾਣਗੇ। ਮੰਨਿਆ ਜਾ ਰਿਹਾ ਹੈ ਕਿ ਸਿੰਧੀਆ ਨੂੰ ਭਾਜਪਾ ਰਾਜਸਭਾ ਮੈਬਰ ਬਣਾ ਕੇ ਕੇਂਦਰ ਵਿਚ ਕੈਬਨਿਟ ਰੈਂਕ ਦੇ ਸਕਦੀ ਹੈ ਖੈਰ ਹੁਣ ਵੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਮੱਧ ਪ੍ਰਦੇਸ਼ ਵਿਚ ਆਪਣੀ ਸਰਕਾਰ ਬਚਾਉਣ ਵਿਚ ਕਾਮਯਾਬ ਰਹਿੰਦੀ ਹੈ ਜਾਂ ਫਿਰ ਭਾਜਪਾ ਚੋਥੀ ਵਾਰ ਸੂਬੇ ਦੀ ਸੱਤਾ ਉੱਤੇ ਕਾਬਜ ਹੋਵੇਗੀ।


