ਕੋਰੋਨਾ ਵਾਇਰਸ ਕਾਰਨ ਫਿੱਕੇ ਪਏ ਹੋਲੀ ਦੇ ਰੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਬੜੀ ਦੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਰੰਗ-ਬਿਰੰਗਾ ਵਾਲੇ ਇਸ ਤਿਉਹਾਰ ਉੱਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਬੜੀ ਦੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਪਰ ਰੰਗ-ਬਿਰੰਗਾ ਵਾਲੇ ਇਸ ਤਿਉਹਾਰ ਉੱਤੇ ਇਸ ਵਾਰ ਕੋਰੋਨਾ ਵਾਇਰਸ ਦਾ ਸਾਇਆ ਮੰਡਰਾ ਰਿਹਾ ਹੈ ਜਿਸ ਕਰਕੇ ਹੋਲੀ ਦੇ ਤਿਉਹਾਰ ਦੀ ਧੂਮ ਬਹੁਤ ਫਿਕੀ ਪੈਂਦੀ ਹੋਈ ਦਿਖਾਈ ਦੇ ਰਹੀ ਹੈ। ਲੋਕਾਂ ਵਿਚ ਕੋਰੋਨਾ ਵਾਇਰਸ ਦਾ ਡਰ ਇਸ ਕਦਰ ਪਸਰਿਆ ਹੋਇਆ ਹੈ ਕਿ ਹੋਲੀ ਵਾਲੇ ਦਿਨ ਉਹ ਘਰੋਂ ਹੀ ਨਹੀਂ ਨਿਕਲ ਰਹੇ ਜਿਸ ਕਰਕੇ ਬਜਾਰ ਸੁੰਨਸਾਨ ਪਏ ਵਿਖਾਈ ਦੇ ਰਹੇ ਹਨ। ਗਲੀ-ਮੁਹੱਲਿਆਂ ਦੇ ਵਿਚ ਸ਼ਾਂਤੀ ਪਸਰੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਹੋਲੀ ਵਿਚ ਵਰਤੇ ਜਾਂਦੇ ਰੰਗ ਚੀਨ ਤੋਂ ਆਉਂਦੇ ਹਨ ਅਤੇ ਚੀਨ ਵਿਚ ਕੋਰੋਨਾ ਵਾਇਰਸ ਲੋਕਾਂ ਦੀ ਜਾਨ ਲੈ ਰਿਹਾ ਹੈ ਜਿਸ ਕਰਕੇ ਉਹ ਇਸ ਤਿਉਹਾਰ ਨੂੰ ਮਨਾਉਣ ਤੋਂ ਗੁਰੇਜ਼ ਕਰ ਰਹੇ ਹਨ।

ਹੋਲੀ ਦੇ ਤਿਉਹਾਰ ਵਾਲੇ ਦਿਨ ਦੁਕਾਨਦਾਰਾਂ ਦੇ ਚਹਿਰੇ ਵੀ ਮੁਰਝਾਏ ਹੋਏ ਹਨ। ਬਰਨਾਲਾ ਵਿਖੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਹਿਰ ਕਰਕੇ ਇਸ ਵਾਰ ਦੀ ਹੋਲੀ ਬਿਲੁੱਕਲ ਹੀ ਫਿੱਕੀ ਪਈ ਹੋਈ ਵਿਖਾਈ ਦੇ ਰਹੀ ਹੈ ਅਤੇ ਗ੍ਰਾਹਕੀ ਨਾ ਹੋਣ ਕਰਕੇ ਉਨ੍ਹਾਂ ਨੂੰ ਨੁਕਸਾਨ ਉਠਾਉਣਾ ਪੈ ਰਿਹਾ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਹੋਲੀ ਵਾਲੇ ਦਿਨ ਅਜਿਹੀ ਮੰਦੀ ਅਤੇ ਬਜ਼ਾਰਾਂ ਵਿਚ ਪਸਰੀ ਸ਼ਾਂਤੀ ਕਦੇ ਨਹੀਂ ਵੇਖੀ ਹੈ ਜੋ ਉਹ ਇਸ ਸਾਲ ਵੇਖ ਰਹੇ ਹਨ ਜਿਸ ਦਾ ਸਿੱਧਾ ਕਾਰਨ ਚੀਨ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਹੈ।

ਦੱਸ ਦਈਏ ਕਿ ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੂਰੇ ਦੇਸ਼ ਵਿਚੋਂ ਕੋਰੋਨਾ ਵਾਇਰਸ ਦੇ ਹੁਣ ਤੱਕ 50 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹੀ ਕਾਰਨ ਹੈ ਕਿ ਲੋਕਾਂ ਦੇ ਮਨਾਂ ਵਿਚ ਇਸ ਮਹਾਮਾਰੀ ਦਾ ਖੋਫ ਪਸਰਿਆ ਹੋਇਆ ਹੈ ਜਿਸ ਦਾ ਸਿੱਧਾ ਅਸਰ ਹੋਲੀ ਦੇ ਤਿਉਹਾਰ ਉੱਤੇ ਪਿਆ ਹੈ।

 

Leave a Reply

Your email address will not be published. Required fields are marked *