3 ਸਾਲਾ ਪਹਿਲਾਂ ਭਗੌੜਾ ਕਰਾਰ ਦਿੱਤਾ ਜੋੜਾ ਕੋਟਕਪੁਰਾ ਪੁਲਿਸ ਦੀ ਹਿਰਾਸਤ ‘ਚ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ, ਜਿਥੇ ਪੂਰੇ ਦੇਸ਼ ਦੀ ਜਵਾਨੀ ਵਿਦੇਸ਼ ਜਾ ਕੇ ਪੈਸੇ ਕਮਾਉਣ ਲਈ ਉਤਾਵਲੀ ਹੈ। ਉੱਥੇ ਹੀ ਇਸ ਲਾਲਸਾ ‘ਚ ਪੰਜਾਬ ਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ, ਜਿਥੇ ਪੂਰੇ ਦੇਸ਼ ਦੀ ਜਵਾਨੀ ਵਿਦੇਸ਼ ਜਾ ਕੇ ਪੈਸੇ ਕਮਾਉਣ ਲਈ ਉਤਾਵਲੀ ਹੈ। ਉੱਥੇ ਹੀ ਇਸ ਲਾਲਸਾ ‘ਚ ਪੰਜਾਬ ਦਾ ਜਵਾਨ ਸਭ ਤੋਂ ਅੱਗੇ ਹੈ, ਪੰਜਾਬ ਦੀ ਜਵਾਨੀ ਵਿਦੇਸ਼ ਜਾ ਕੇ ਸਭ ਕੁਝ ਵੇਚ ਕੇ ਪੈਸਾ ਕਮਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੈਸਾ ਇਕੱਠਾ ਕਰਨਾ ਅਤੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਹਵਾਲੇ ਕਰਨਾ। ਅੱਜ ਪੰਜਾਬ ਦਾ ਹਰ ਦੂਜਾ ਨੌਜਵਾਨ ਇਹੀ ਕਰ ਰਿਹਾ ਹੈ।

Image result for Immigration Fraud

ਇਸੇ ਕਾਰਨ ਕੁਝ ਠੱਗ ਮਾਸੂਮ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਆਪਣੀਆਂ ਜੇਬਾਂ ਭਰਨ ‘ਚ ਰੁਝੇ ਹੋਏ ਹਨ। ਲੋਕਾਂ ਨੂੰ ਝੂਠਾ ਭਰੋਸਾ ਦਿਵਾ ਕੇ ਭੱਜ ਲੈਂਦੇ ਹਨ। ਇਸ ਦੀ ਤਾਜ਼ਾ ਉਦਾਹਰਣ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਕੋਟਕਪੂਰਾ ਖੇਤਰ ਵਿੱਚ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਪਤੀ-ਪਤਨੀ ਨੇ ਦੋ ਵਿਅਕਤੀਆਂ ਨੂੰ 2017 ‘ਚ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ 15-15 ਲੱਖ ਦੀ ਠੱਗੀ ਕੀਤੀ ਸੀ। ਪੁਲਿਸ ਕੋਲ ਇਸ ਜੋੜੇ ਖਿਲਾਫ਼ ਸ਼ਿਕਾਇਤ ਦਰਜ ਕਰਾਈ ਗਈ ਸੀ।

ਇਹ ਦੋਵੇਂ ਪਤੀ-ਪਤਨੀ ਕਨੂੰਨ ਤੋਂ ਬੱਚਣ ਲਈ ਦਿੱਲੀ ‘ਚ ਵੱਖ-ਵੱਖ ਥਾਵਾਂ ‘ਤੇ ਆਪਣੀ ਪਛਾਣ ਛੁਪਾ ਕੇ ਰਹਿ ਰਹੇ ਸਨ ਅਤੇ ਫਰੀਦਕੋਟ ਪੁਲਿਸ ਨੇ ਇਸ ਜੋੜੇ ਨੂੰ ਭਗੌੜਾ ਕਰਾਰ ਦਿੱਤਾ। ਹੁਣ ਤਿੰਨ ਸਾਲਾਂ ਬਾਅਦ ਇਹ ਜੋੜਾ ਪੁਲਿਸ ਦੇ ਦਿੱਲੀ ਪੁਲਿਸ ਦੀ ਮਦਦ ਨਾਲ ਕਾਬੂ ਕੀਤਾ ਗਿਆ ਹੈ। ਇਸ ਜੋੜੇ ਨੂੰ ਦਿੱਲੀ ਪੁਲਿਸ ਨੇ ਕੋਟਕਪੁਰਾ ਪੁਲਿਸ ਹਵਾਲੇ ਕਰ ਦਿੱਤਾ ਹੈ। ਕੋਟਕਪੁਰਾ ਪੁਲਿਸ ਨ ਇਸ ਭਗੌੜੇ ਜੋੜੇ ਨੂੰ ਰਿਮਾਂਡ ‘ਤੇ ਲੈ ਕੇ ਪੁੱਛ-ਗਿੱਛ ਕਰ ਰਹੀ ਹੈ।

Image result for Arrest Couple

ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ, ਇਹ ਮਾਮਲਾ 2017 ਦਾ ਹੈ, ਜਿੱਥੇ ਕੋਟਕਪੂਰਾ ਵਿੱਚ ਰਹਿੰਦੇ ਦੋ ਵੱਖ-ਵੱਖ ਵਿਅਕਤੀਆਂ ਤੋਂ, ਇਨ੍ਹਾਂ ਪਤੀ-ਪਤਨੀ ਦੇ ਜੋੜੇ ਨੇ ਕੈਨੇਡਾ ਭੇਜਣ ਦੇ ਨਾਮ ‘ਤੇ ਤਕਰੀਬਨ 15 ਲੱਖ ਰੁਪਏ ਦੀ ਠੱਗੀ ਕੀਤੀ ਸੀ ਅਤੇ ਇਸ ਤੋਂ ਬਾਅਦ ਵਿਦੇਸ਼ ਭੇਜਣ ਦਾ ਝੂਠਾ ਭਰੋਸਾ ਦਿਵਾ ਫਰਾਰ ਹੋ ਗਏ ਸਨ। ਪੀੜਿਤ ਲੋਕਾਂ ਨੇ ਇਸ ਜੋੜੇ ਖਿਲਾਫ਼ ਪੁਲਿਸ ‘ਚ ਠੱਗੀ ਦਾ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਰਿਕਾਰਡ ਵਿੱਚ ਇਸ ਜੋੜੇ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਹੁਣ ਦਿੱਲੀ ਪੁਲਿਸ ਦੀ ਮਦਦ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੁਲਿਸ ਰਿਮਾਂਡ ‘ਚ ਲੈ ਕੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *