ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕੁੱਤਿਆਂ ਨੂੰ ਇਕ ਵਫਾਦਾਰ ਜਾਨਵਰ ਮੰਨਿਆ ਜਾਂਦਾ ਹੈ ਪਰ ਹਰ ਗਲੀ ਮੁਹੱਲੇ ਵਿਚ ਖੁਲ੍ਹੇ ਘੁੰਮ ਰਹੇ ਇਹ ਅਵਾਰਾ ਕੁੱਤੇ ਇਨਸਾਨੀ ਖੂਨ ਦੇ ਪਿਆਸੇ ਬਣੇ ਹੋਏ ਹਨ। ਸੂਬੇ ਦੇ ਹਰ ਜਿਲ੍ਹੇ ਤੋਂ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਆਦਮਖੋਰ ਬਣੇ ਇਹ ਅਵਾਰਾ ਕੁੱਤੇ ਹਮਲਾ ਕਰਦੇ ਵੇਲੇ ਕਿਸੇ ਬੱਚੇ ਜਾਂ ਬਜ਼ੁਰਗ ਨੂੰ ਨਹੀਂ ਵੇਖਦੇ। ਇਨ੍ਹਾ ਦਾ ਨਿਸ਼ਾਨਾ ਸਿਰਫ ਇਨਸਾਨ ਹੀ ਹੁੰਦਾ ਹੈ।
ਸੱਭ ਤੋਂ ਪਹਿਲਾ ਗੱਲ ਮੋਹਾਲ ਦੀ ਕਰਦੇ ਹਾਂ ਜਿੱਥੇ ਬੀਤੀ ਰਾਤ ਆਦਮਖੋਰ ਬਣੇ ਅਵਾਰਾ ਕੁੱਤਿਆਂ ਨੇ 10 ਸਾਲ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾ ਨੋਚ ਦਿੱਤਾ। ਦਰਅਸਲ ਸੈਕਟਰ 88 ਵਿਚ ਅੰਕਾਂਸ਼ਾ ਨਾਮ ਦੀ ਇਕ ਬੱਚੀ ਖੇਡਣ ਲਈ ਆਪਣੇ ਫਲੈਟ ਤੋਂ ਬਾਹਰ ਹੀ ਨਿਕਲੀ ਸੀ ਕਿ ਉੱਥੇ ਮੌਜੂਦ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਸ ਉੱਤੇ ਧਾਵਾ ਬੋਲ ਦਿੱਤਾ। ਹਮਲਾ ਹੋਣ ਉੱਤੇ ਬੱਚੀ ਨੇ ਚੀਖਣਾ ਸ਼ੁਰੂ ਕਰ ਕੀਤਾ ਤਾਂ ਉੱਥੇ ਮੌਜੂਦ ਲੋਕਾਂ ਨੇ ਕੁੱਤਿਆਂ ਨੂੰ ਦੂਰ ਭਜਾਇਆ ਅਤੇ ਬੁਰੀ ਤਰ੍ਹਾ ਜਖਮੀ ਹੋਈ ਅਕਾਂਸ਼ਾ ਨੂੰ ਪੀਜੀਆਈ ਦਾਖਲ ਕਰਵਾਇਆ। ਇਸ ਘਟਨਾ ਤੋਂ ਬਾਅਦ ਸੋਸਾਇਟੀ ਦੇ ਲੋਕਾਂ ਨੇ ਜਮ ਕੇ ਹੰਗਾਮਾਂ ਕੀਤੇ ਅਤੇ ਇਸ ਘਟਨਾ ਪਿੱਛੇ ਸੋਸਾਇਟੀ ਪ੍ਰਧਾਨ ਅਤੇ ਮੋਹਾਲੀ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾਇਆ ਹੈ।
ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਇੱਥੇ ਵੀ ਹਰ ਗਲੀ ਵਿਚ 5 ਤੋਂ 10 ਅਵਾਰਾ ਕੁੱਤਿਆਂ ਦਾ ਝੁੰਡ ਨਜ਼ਰ ਆਵੇਗਾ ਜਿਸ ਗੱਲੀ ਮਹੁੱਲੇ ਵਿਚ ਕਦੇਂ ਬੱਚਿਆਂ ਨੂੰ ਖੇਡਦੇ ਵੇਖਿਆ ਜਾਂਦਾ ਸੀ ਉੱਥੇ ਹੁਣ ਅਵਾਰਾ ਕੁੱਤਿਆਂ ਨੇ ਆਪਣਾ ਕਬਜਾ ਜਮਾਇਆ ਹੋਇਆ ਹੈ। ਇਸ ਕਰਕੇ ਬੱਚੇ ਵੀ ਘਰੋਂ ਬਾਹਰ ਨਹੀਂ ਨਿਕਲਦੇ। ਲੋਕ ਕੁੱਤਿਆਂ ਦੇ ਕੱਟਣ ਦੀਆਂ ਵੱਧ ਰਹੀਆਂ ਘਟਨਾਵਾਂ ਅਤੇ ਜਨਸੰਖਿਆ ਪਿੱਛੇ ਨਗਰ ਨਿਗਮ ਨੂੰ ਜਿੰਮੇਵਾਰ ਠਹਿਰਾ ਰਹੇ ਹਨ।
ਗੱਲ ਫਿਰੋਜ਼ਪੁਰ ਦੀ ਕੀਤੀ ਜਾਵੇ ਤਾਂ ਇੱਥੇ ਵੀ ਹਲਾਤ ਲੁਧਿਆਣਾ ਨਾਲੋਂ ਵੱਖਰੇ ਨਹੀਂ ਹਨ। ਗਲੀ ਮੁਹੱਲਿਆਂ ਵਿਚ ਕੁੱਤਿਆਂ ਨੇ ਆਪਣਾ ਡੇਰਾ ਲਗਾਇਆ ਹੋਇਆ ਹੈ ਜਿੱਥੇ ਇਕ ਪਾਸੇ ਆਦਮਖੋਰ ਬਣੇ ਅਵਾਰ ਕੁੱਤੇ ਦਿਨ ਵਿਚ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ ਉੱਥੇ ਹੀ ਰਾਤ ਨੂੰ ਕੰਮ ਤੋਂ ਘਰੇ ਪਰਤਦੇ ਲੋਕਾਂ ਇਨ੍ਹਾਂ ਦਾ ਸ਼ਿਕਾਰ ਬਣਦੇ ਹਨ।
ਉੱਥੇ ਹੀ ਜਲਾਲਾਬਾਦ ਵਿਚ ਵੀ ਹਲਾਤ ਕੁੱਝ ਵੱਖਰੇ ਨਹੀਂ ਹਨ। ਦਰਅਸਲ ਜਲਾਲਾਬਾਦ ਤੋਂ ਕੱਟੀਆ ਵਾਲਾ ਰੋਡ ਉੱਤੇ ਸਥਿਤ ਹੱਡਾ ਰੋੜੀ ਕੋਲ ਕੁੱਤਿਆ ਦੀ ਫ਼ੌਜ ਹਰ ਵੇਲੇ ਤਾਇਨਾਤ ਰਹਿੰਦੀ ਹੈ। ਇਸ ਕਰਕੇ ਇੱਥੇ ਸੜਕ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਹਾਦਸੇ ਵਿਚ ਇਕ ਔਰਤ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ।




