ਕਾਜੋਲ ਦੀ ‘ਦੇਵੀ’ ਘਿਰੀ ਵਿਵਾਦਾਂ ‘ਚ, ਕਹਾਣੀ ਚੋਰੀ ਕਰਨ ਦਾ ਲੱਗਿਆ ਦੋਸ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਅਭਿਸ਼ੇਕ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, ‘ਬੇਸ਼ਕ ਸਾਡੀ ਫਿਲਮ ਇੱਕ ਬਹੁਤ ਘੱਟ ਪ੍ਰੋਡਕਸ਼ਨ ਡਿਜਾਈਨ, ਮਾੜੀ ਆਡੀਓ ਵਾਲੀ ਇੱਕ ਵਿਦਿਆਰਥੀ ਦੁਆਰਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਅਭਿਸ਼ੇਕ ਨੇ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ, ‘ਬੇਸ਼ਕ ਸਾਡੀ ਫਿਲਮ ਇੱਕ ਬਹੁਤ ਘੱਟ ਪ੍ਰੋਡਕਸ਼ਨ ਡਿਜਾਈਨ, ਮਾੜੀ ਆਡੀਓ ਵਾਲੀ ਇੱਕ ਵਿਦਿਆਰਥੀ ਦੁਆਰਾ ਬਣਾਈ ਗਈ ਫਿਲਮ ਹੈ ਪਰ ਫਿਰ ਵੀ ਇਹ ਸਾਡੀ ਆਪਣੀ ਕਲਪਨਾ ਉੱਤੇ ਅਧਾਰਤ ਹੈ। ਇਹ ਬਹੁਤ ਗਲਤ ਹੈ ਕਿ, ਕੋਈ ਕਿਵੇਂ ਕਿਸੇ ਦਾ ਵਿਚਾਰ ਲੈ ਸਕਦਾ ਹੈ ਅਤੇ ਦਾਅਵਾ ਕਰ ਸਕਦਾ ਹੈ ਕਿ ਇਹ ਕਹਾਣੀ ਉਨ੍ਹਾਂ ਦੀ ਚੋਰੀ ਕੀਤੀ ਹੋਈ ਹੈ। ਅਭਿਸ਼ੇਕ ਨੇ ਕਿਹਾ ਕਿ, ਦੇਵੀ ਦੇ ਨਿਰਮਾਤਾ ਨੇ ਫਿਲਮ ਬਣਾਉਣ ਤੋਂ ਪਹਿਲਾਂ ਉਨ੍ਹਾਂ ਨਾਲ ਸੰਪਰਕ ਨਹੀਂ ਕੀਤਾ ਸੀ ਪਰ ਹੁਣ ਉਹ ਉਨ੍ਹਾਂ ਖਿਲਾਫ਼ ਕਾਰਵਾਈ ਕਰਨ ਬਾਰੇ ਸੋਚ ਰਹੇ ਹੈ। 

Image result for DEVI Movie

ਫਿਲਮ ਦੀ ਕਹਾਣੀ ਚੋਰੀ ਕਰਨ ਦਾ ਆਰੋਪ

ਫਿਲਮ ਅਭਿਨੇਤਰੀਆਂ ਕਾਜੋਲ, ਨੇਹਾ ਧੂਪੀਆ ਅਤੇ ਸ਼ਰੂਤੀ ਹਾਸਨ ਸਟਾਰਰ ਸ਼ੌਰਟ ਫਿਲਮ ਦੇਵੀ ‘ਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਹੈ। ਪ੍ਰਿਯੰਕਾ ਬੈਨਰਜੀ ਨੇ ਇਸ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਮਿਡ-ਡੇਅ ਦੀ ਰਿਪੋਰਟ ਦੇ ਅਨੁਸਾਰ, ਨੋਇਡਾ ਵਿੱਚ ਏਸ਼ੀਅਨ ਅਕੈਡਮੀ ਆਫ ਫਿਲਮ ਐਂਡ ਟੈਲੀਵਿਜ਼ਨ ਦੇ ਇੱਕ ਵਿਦਿਆਰਥੀ ਅਭਿਸ਼ੇਕ ਰਾਏ ਨੇ ਦਾਅਵਾ ਕੀਤਾ ਹੈ ਕਿ, ਇਹ ਉਸਦੀ ਸਾਢੇ ਪੰਜ ਮਿੰਟ ਦੀ ਫਿਲਮ ਵਰਗੀ ਹੈ, ਜਿਸਦਾ ਟਾਇਟਲ ਫੋਰ ਹੈ।

ਕਿਹਾ ਦੇਵੀ ਸਾਡੀ

ਸਮਾਜ ਦੇ ਵੱਖ-ਵੱਖ ਵਰਗਾਂ ਦੀਆਂ ਨੌਂ ਔਰਤਾਂ ਦੇ ਇਕੱਠੇ ਰਹਿਣ ਦੀ ਇਹ ਕਹਾਣੀ ਹੈ। ਵਿਦਿਆਰਥੀ ਨੇ ਫਿਲਮ ਨਿਰਮਾਤਾਵਾਂ ‘ਤੇ ਕਹਾਣੀ ਚੋਰੀ ਕਰਨ ਦਾ ਦੋਸ਼ ਲਾਇਆ ਹੈ। ਉਸ ਨੇ ਦਾਅਵਾ ਕੀਤਾ ਹੈ ਕਿ, ਦੇਵੀ ਦੀ ਕਹਾਣੀ ਉਸ ਦੀ ਸ਼ਾਰਟ ਫਿਲਮ ਫੋਰ ਨਾਲ ਮਿਲਦੀ ਜੁਲਦੀ ਹੈ, ਜਿਸ ਵਿਚ ਨੌਂ ਦੀ ਥਾਂ ਤਿੰਨ ਬਲਾਤਕਾਰ ਦਾ ਸ਼ਿਕਾਰ ਹੋਏ ਸਨ। ਇਸ ਤੋਂ ਇਲਾਵਾ ਇਸ ਦਾ ਅੰਤ ਵੀ ਉਸਦੀ ਕਹਾਣੀ ਜਹਿਜਾ ਹੈ।

Leave a Reply

Your email address will not be published. Required fields are marked *