ਨਾਭਾ ਜੇਲ੍ਹ ‘ਚ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੀ ਹਾਈ ਸਿਕਊਰਿਟੀ ਨਾਲ ਲੈਸ ਮੰਨੀ ਜਾਣ ਵਾਲੀ ਨਾਭਾ ਜੇਲ੍ਹ ਇਕ ਵਾਰ ਫਿਰ ਤੋਂ ਸੁਰੱਖੀਆਂ ਵਿਚ ਹੈ। ਦਰਅਸਲ ਅੱਜ ਇੱਥੇ ਦੋ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਪੰਜਾਬ ਦੀ ਹਾਈ ਸਿਕਊਰਿਟੀ ਨਾਲ ਲੈਸ ਮੰਨੀ ਜਾਣ ਵਾਲੀ ਨਾਭਾ ਜੇਲ੍ਹ ਇਕ ਵਾਰ ਫਿਰ ਤੋਂ ਸੁਰੱਖੀਆਂ ਵਿਚ ਹੈ। ਦਰਅਸਲ ਅੱਜ ਇੱਥੇ ਦੋ ਜੇਲ੍ਹ ਵਾਰਡਨਾਂ ਨੂੰ ਜੇਲ੍ਹ ਪ੍ਰਸ਼ਾਸਨ ਨੇ ਉਦੋ ਰੰਗੇ ਹੱਥ ਫੜ ਲਿਆ ਜਦੋਂ ਉਹ ਕੈਦੀਆਂ ਨੂੰ ਦੋ ਮੋਬਾਇਲ ਫੋਨ ਸਪਲਾਈ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕਰ ਲਿਆ ਹੈ।

ਪੰਜਾਬ ਦੀਆਂ ਜੇਲ੍ਹਾਂ ਵਿਚ ਲਗਾਤਾਰ ਮੋਬਾਇਲ ਅਤੇ ਨਸ਼ਾ ਸਮੱਗਰੀ ਮਿਲਣਾ ਜੇਲ੍ਹ ਪ੍ਰਸ਼ਾਸਨ ਉੱਤੇ ਕਈ ਤਰ੍ਹਾ ਦਾ ਸਵਾਲ ਖੜ੍ਹੇ ਕਰਦਾ ਹੈ। ਅਕਸਰ ਹੀ ਸਵਾਲ ਖੜ੍ਹਾ ਹੁੰਦਾ ਹੈ ਕਿ ਜਿਸ ਜੇਲ੍ਹ ਦੇ ਨੇੜੇ-ਤੇੜੇ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਉਸ ਜੇਲ੍ਹ ਵਿਚ ਮੋਬਾਇਲ ਅਤੇ ਨਸ਼ਾ ਸਮੱਗਰੀ ਕੈਦੀਆਂ ਤੱਕ ਕਿਵੇਂ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਸਿੱਧਾ ਸ਼ੱਕ ਉੱਥੇ ਡਿਊਟੀ ਕਰ ਰਹੇ ਮੁਲਾਜ਼ਮਾ ਉੱਤੇ ਪੈਂਦਾ ਹੈ ਅਤੇ ਇਸੇ ਤਰ੍ਹਾ ਦਾ ਤਾਜਾ ਮਾਮਲਾ ਅੱਜ ਨਾਭਾ ਜੇਲ੍ਹ ਤੋਂ ਸਾਹਮਣੇ ਆਇਆ ਹੈ। ਦਰਅਸਲ ਇੱਥੇ ਦੋ ਜੇਲ੍ਹ ਵਾਰਡਨਾਂ ਵਰਿੰਦਰ ਕੁਮਾਰ ਅਤੇ ਤਰਨਦੀਪ ਨੂੰ ਜੇਲ੍ਹ ਅੰਦਰ ਕੈਦੀਆਂ ਨੂੰ 2 ਮੋਬਾਇਲ ਫੋਨ ਸਪਲਾਈ ਕਰਨ ਦੇ ਆਰੋਪ ਵਿਚ ਗਿਰਫਤਾਰ ਕੀਤਾ ਗਿਆ ਹੈ।

ਇਹ ਦੋਵੇਂ ਜੇਲ੍ਹ ਦੇ ਸਹਾਇਕ ਸੁਪਰੀਡੈਂਟ ਇੰਦਰਜੀਤ ਸਿੰਘ ਕਾਹਲੋ ਨੇ ਰੰਗ ਹੱਥ ਫੜ ਕੇ ਪਲਿਸ ਸਦਰ ਥਾਣਾ ਦੇ ਹਵਾਲੇ ਕੀਤੇ ਹਨ। ਦੋਵੇਂ ਮੁਲਾਜ਼ਮ ਪਿਛਲੇ 9 ਮਹੀਨਿਆਂ ਤੋਂ ਨਾਭਾ ਜਿਲ੍ਹਾ ਜੇਲ੍ਹ ਵਿਚ ਡਿਊਟੀ ਕਰ ਰਹੇ ਸਨ। ਪੁਲਿਸ ਨੇ ਇਨ੍ਹਾਂ ਦੋਵੇਂ ਆਰੋਪੀਆਂ ਵਿਰੁੱਧ ਮਾਮਲਾ ਦਰਜ ਕਰਕੇ ਕੋਰਟ ਵਿਚ ਪੇਸ਼ ਕੀਤਾ ਹੈ ਜਿੱਥੇ ਇਨ੍ਹਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ਉੱਤੇ ਭੇਜ ਦਿੱਤਾ ਗਿਆ ਹੈ।

ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ਤੋਂ ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਹ ਕਿਸ ਕਿਸ ਕੈਦੀ ਨੂੰ ਫੋਨ ਸਪਲਾਈ ਕਰ ਚੁੱਕੇ ਹਨ ਅਤੇ ਅੱਗੇ ਕਰਨ ਵਾਲੇ ਸਨ। ਖੈਰ ਹੁਣ ਵੇਖਣਾ ਹੋਵੇਗਾ ਕਿ ਪੁਲਿਸ ਇਨ੍ਹਾਂ ਦੋਵੇ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਕੀ-ਕੀ ਖੁਲਾਸੇ ਕਰਵਾਉਣ ਵਿਚ ਕਾਮਯਾਬ ਰਹਿੰਦੀ ਹੈ ਪਰ ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਲ੍ਹ ਕੈਦੀਆਂ ਕੋਲ ਕੋਈ ਵੀ ਸਮੱਗਰੀ ਜੇਲ੍ਹ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹੀ ਪਹੁੰਚਦੀ ਹੈ।

Leave a Reply

Your email address will not be published. Required fields are marked *