ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮੱਧ ਪ੍ਰਦੇਸ਼ ਵਿੱਚ ਹੋਣ ਵਾਲੇ ਆਈਫਾ ਐਵਾਰਡਜ਼ 2020 ਨੂੰ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਸ਼ੁੱਕਰਵਾਰ ਨੂੰ ਇਕ ਅਧਿਕਾਰਤ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। 21 ਵਾਂ ਅੰਤਰਰਾਸ਼ਟਰੀ ਇੰਡੀਅਨ ਫਿਲਮ ਅਕਾਦਮੀ ਅਵਾਰਡ (ਆਈਫਾ) 27 ਅਤੇ 29 ਮਾਰਚ ਨੂੰ ਇੰਦੌਰ ਵਿੱਚ ਆਯੋਜਿਤ ਕੀਤਾ ਜਾਣਾ ਸੀ।
ਬੁਧਵਾਰ ਨੂੰ ਮੁੰਬਈ ਵਿੱਚ ਇਕ ਸਮਾਗਮ ਦੌਰਾਨ ਨਾਮਜ਼ਦਗੀਆਂ, ਮੇਜ਼ਬਾਨਾਂ ਅਤੇ ਪ੍ਰਦਰਸ਼ਨ ਕਰਨ ਵਾਲਿਆਂ ਦੀ ਸੂਚੀ ਦਾ ਵੀ ਐਲਾਨ ਕੀਤਾ ਗਿਆ ਸੀ। ਹੁਣ ਇਸ ਸਮਾਗਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਬਹਿਰਹਾਲ ਕੋਰੋਨਾ ਦੇ ਦੇਸ਼ ‘ਚ ਫੈਲੇ ਦਹਿਸ਼ਤ ਚਲਦਿਆਂ ਇਸ ਆਈਫਾ ਐਵਾਰਡਜ਼ ਨੂੰ ਰੱਦ ਕਰ ਦਿੱਤਾ ਹੈ।

