ਫਰੀਦਕੋਟ ਦੀ ਧੀ ਨੇ ਵਧਾਇਆ ਮਾਪਿਆ ਦਾ ਮਾਣ, ਹੁਣ ਰੁਸ਼ਨਾਏਗੀ ਦੇਸ਼ ਦਾ ਨਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਰੀਦਕੋਟ ਦੀ 16 ਸਾਲਾਂ ਵਿਦਿਆਰਥਣ ਖੁਸ਼ਸੀਰਤ ਕੌਰ ਸੰਧੂ ਨੇ ਛੋਟੀ ਉਮਰ ‘ਚ ਹੀ ਵੱਡੀ ਛਾਲ ਮਾਰ ਮਾਪਿਆਂ ਦਾ ਨਾਮ ਰੁਸ਼ਨਾ ਰਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਫਰੀਦਕੋਟ ਦੀ 16 ਸਾਲਾਂ ਵਿਦਿਆਰਥਣ ਖੁਸ਼ਸੀਰਤ ਕੌਰ ਸੰਧੂ ਨੇ ਛੋਟੀ ਉਮਰ ‘ਚ ਹੀ ਵੱਡੀ ਛਾਲ ਮਾਰ ਮਾਪਿਆਂ ਦਾ ਨਾਮ ਰੁਸ਼ਨਾ ਰਹੀ ਹੈ ਅਤੇ ਉਹ ਆਪਣੀ ਬੇਟੀ ਦੇ ਇਸ ਹੌਂਸਲੇ ‘ਤੇ ਮਾਣ ਮਹਿਸੂਸ ਕਰ ਰਹੇ ਹਨ। ਖੁਸ਼ਸੀਰਤ ਕੌਰ ਆਪਣੀ ਜਿੰਦਗੀ ‘ਚ ਹੁਣ ਤੱਕ ਵੱਖ-ਵੱਖ ਸ਼ੂਟਿੰਗ ਮੁਕਾਬਲਿਆਂ ‘ਚ 50 ਦੇ ਕਰੀਬ ਤਗਮੇ ਜਿੱਤ ਕੇ ਆਪਣੀ ਚੰਗੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ ਹੈ। ਉਸ ਦੇ ਖੇਡ ਨੂੰ ਵੇਖਦੇ ਹੋਏ ਹਾਲ ਹੀ ਵਿੱਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਜੂਨੀਅਰ ਸਕੁਐਡ  ‘ਚ ਹੋਈ ਹੈ, ਜਿਸ ਨਾਲ ਉਸ ਨੂੰ ਭਾਰਤੀ ਟੀਮ ‘ਚ ਆਪਣੀ ਥਾਂ ਪੱਕੀ ਕਰਨ ਦਾ ਮੌਕਾ ਮਿਲਿਆ ਹੈ। ਮਾਪੇ ਖੁਸ਼ਸੀਰਤ ਦੀ ਇਸ ਪ੍ਰਾਪਤੀ ਤੋਂ ਡਾਢੇ ਖੁਸ਼ ਹਨ ਅਤੇ ਉਹਨਾਂ ਨੂੰ ਆਪਣੀ ਲਾਡਲੀ ਤੋਂ ਵੱਡੀਆਂ ਉਮੀਦਾਂ ਹਨ।

ਭਾਵੇਂ ਖੁਸ਼ਸੀਰਤ ਪੜ੍ਹਾਈ ਦੇ ਨਾਲ-ਨਾਲ ਤੈਰਾਕ ਵੀ ਚੰਗੀ ਸੀ ਪਰ ਉਸ ਨੂੰ ਕੀ ਪਤਾ ਸੀ ਕਿ, ਉਹ ਇਕ ਦਿਨ ਚੰਗੀ ਸ਼ੂਟਰ ਵੀ ਬਣ ਜਾਵੇਗੀ ਅਤੇ ਉਸ ਦੀ ਚੋਣ ਭਾਰਤੀ ਟੀਮ ਲਈ ਹੋਵੇਗੀ। ਖੁਸ਼ਸੀਰਤ ਨੂੰ ਨਹੀਂ ਸੀ ਪਤਾ ਕਿ, ਉਹ ਜਿਸ ਸ਼ੂਟਿੰਗ ਰੇਂਜ ‘ਤੇ ਆਪਣੇ ਛੋਟੇ ਵੀਰ ਨੂੰ ਸ਼ੂਟਿੰਗ ਦੀ ਕੋਚਿੰਗ ਵਾਸਤੇ ਛੱਡਣ ਜ਼ਾ ਰਹੀ ਹੈ ਉਹੀ ਸ਼ੂਟਿੰਗ ਰੇਂਜ ਉਸ ਦਾ ਕਰਮਸਥਾਨ ਬਣ ਜਾਵੇਗੀ ਅਤੇ ਉਹ ਇਕ ਦਿਨ ਭਾਰਤੀ ਟੀਮ ਵਿੱਚ ਖੇਡ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰੇਗੀ।

ਦਰਅਸਲ ਫਰੀਦਕੋਟ ਦੀ 16 ਸਾਲਾ ਖੁਸ਼ਸੀਰਤ ਕੌਰ ਸੰਧੂ ਫਰੀਦਕੋਟ ਦੇ ਇਕ ਨਿੱਜੀ ਸਕੂਲ ਵਿੱਚ 10ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਸ਼ੂਟਿੰਗ ਮੁਕਾਬਲਿਆਂ ਵਿੱਚ ਉਹ ਕਈ ਸੋਨੇ ਤੇ ਚਾਂਦੀ ਦੇ ਤਗਮਿਆਂ ਸਮੇਤ 50 ਦੇ ਕਰੀਬ ਤਗਮੇਂ ਰਾਜ ਅਤੇ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿਚ ਜਿੱਤ ਚੁਕੀ ਹੈ। ਫਰਵਰੀ 2020 ਵਿੱਚ ਤਿਰਵੰਤਪੁਰਮ, ਕੇਰਲਾ ਵਿਖੇ ਭਾਰਤੀ ਟੀਮ ਲਈ ਹੋਏ ਟਰਾਇਲਾਂ ‘ਚ ਉਸ ਦੀ ਚੋਣ ਇੰਡੀਅਨ ਨੈਸ਼ਨਲ ਜੂਨੀਅਰ ਸਕੁਐਡ  ਵਿੱਚ 10 ਮੀਟਰ ਏਅਰਪਿਸਟਲ ਅਤੇ 25 ਮੀਟਰ ਸਪੋਰਟਸ ਪਿਸਟਲ ਲਈ ਹੋਈ ਹੈ ।

Image result for Girl Shooter

ਖੁਸਸ਼ੀਰਤ ਨੂੰ ਆਸ ਅਤੇ ਆਪਣੇ ਆਪ ਤੇ ਭਰੋਸਾ ਸੀ ਕਿ, ਉਸ ਦੀ ਚੋਣ ਭਾਰਤੀ ਟੀਮ ਵਿੱਚ ਜਰੂਰ ਹੋਵੇਗੀ ਅਤੇ ਅੰਤਰਰਾਸਟਰੀ ਪੱਧਰ ਤੇ ਹੋਣ ਵਾਲੇ ਮੁਕਾਬਲਿਆ ਵਿੱਚ ਹਿੱਸਾ ਲੈ ਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰੇਗੀ। ਇਸ ਮੌਕੇ ਗੱਲਬਾਤ ਕਰਦਿਆ ਖੁਸਸ਼ੀਰਤ ਨੇ ਦੱਸਿਆ ਕਿ, ਉਹ ਇਕ ਦਿਨ ਆਪਣੇ ਛੋਟੇ ਵੀਰ ਨੂੰ ਸੂਟਿੰਗ ਰੇਂਜ ਤੇ ਪ੍ਰੈਕਟਿਸ ਲਈ ਛੱਡਣ ਗਈ ਸੀ ਅਤੇ ਉਥੇ ਜਾ ਕੇ ਉਸ ਨੂੰ ਲੱਗਿਆ ਕਿ, ਉਹ ਵੀ ਇਸ ਖੇਡ ਨੂੰ ਕਰ ਸਕਦੀ ਹੈ ਤਾਂ ਉਸ ਦਾ ਸਭ ਨੇ ਹੌਂਸਲਾ ਵਧਾਇਆ ਅਤੇ ਅੱਜ ਪ੍ਰਮਾਤਮਾਂ ਦੀ ਕ੍ਰਿਪਾ ਅਤੇ ਮਾਪਿਆਂ ਦੇ ਸਹਿਯੋਗ ਨਾਲ ਉਸ ਨੂੰ ਭਾਰਤੀ ਟੀਮ ‘ਚ ਚੁਣੇ ਜਾਣ ਵਾਲੇ ਖਿਡਾਰੀਆਂ ਦੇ ਕੈਂਪ ‘ਚ ਜਗ੍ਹਾ ਮਿਲੀ ਹੈ ਅਤੇ ਉਸ ਨੂੰ ਖੁਦ ਤੇ ਵਿਸਵਾਸ਼ ਹੈ ਕਿ, ਉਹ ਭਾਰਤੀ ਟੀਮ ‘ਚ ਖੇਡੇਗੀ ਅਤੇ ਚੰਗਾ ਪ੍ਰਦਰਸ਼ਹਨ ਕਰੇਗੀ।

ਆਪਣੀ ਬੱਚੀ ਦੀ ਇਸ ਉਪਲਬਧੀ ‘ਤੇ ਖੁਸਸ਼ੀਰਤ ਦੇ ਪਿਤਾ ਬਹੁਤ ਮਾਣ ਮਹਿਸੂਸ ਕਰ ਰਹੇ ਹੈਂ। ਇਸ ਮੌਕੇ ਗੱਲਬਾਤ ਕਰਦਿਆਂ ਖੁਸ਼ਸੀਰਤ ਦੇ ਪਿਤਾ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ, ਉਨ੍ਹਾਂ ਨੂੰ ਮਾਣ ਹੈ ਕਿ, ਉਨ੍ਹਾਂ ਦੀ ਬੱਚੀ ਨੇ ਅੱਜ ਉਨ੍ਹਾਂ ਦਾ ਮਾਣ ਵਧਾਇਆ ਹੈ। ਉਹਨਾਂ ਕਿਹਾ ਖੁਸ਼ਸੀਰਤ ਪਹਿਲਾਂ ਤੈਰਾਕ ਸੀ ਪਰ ਪੜ੍ਹਾਈ ਦੇ ਚਲਦੇ ਉਸ ਨੇ ਤੈਰਾਕੀ ਛੱਡ ਦਿੱਤੀ ਸੀ ਪਰ ਇਕ ਦਿਨ ਜਦ ਉਹ ਸ਼ੂਟਿੰਗ ਰੇਂਜ ਤੇ ਆਪਣੇ ਛੋਟੇ ਭਰਾ ਨੂੰ ਪ੍ਰੈਕਟਿਸ ਲਈ ਛੱਡਣ ਗਈ ਤਾਂ ਉਥੇ ਇਸ ਨੇ ਵੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ, ਜਿਸ ਨੇ ਅੱਜ ਭਾਰਤੀ ਟੀਮ ‘ਚ ਆਪਣੀ ਮਿਹਨਤ ਸਦਕਾ ਥਾਂ ਬਣਾ ਲਈ ਹੈ। ਉਨ੍ਹਾਂ ਕਿਹਾ ਕਿ, ਖੁਸ਼ਸੀਰਤ ਹੁਣ ਤੱਕ ਸੂਬਾ ਪੱਧਰੀ ਅਤੇ ਨੈਸ਼ਨਲ ਪੱਧਰ ਦੇ ਕਈ ਮੁਕਾਬਲਿਆ ਵਿੱਚ ਹਿੱਸਾ ਲੈ ਕੇ ਕਈ ਮੈਡਲ ਆਪਣੇ ਨਾਮ ਕਰ ਚੁੱਕੀ ਹੈ। ਉਹਨਾਂ ਕਿਹਾ ਕਿ, ਹੁਣ ਉਹਨਾਂ ਨੂੰ ਆਸ ਹੈ ਕਿ, ਉਹਨਾਂ ਦੀ ਲਾਡਲੀ ਭਾਰਤੀ ਟੀਮ ਵਿੱਚ ਖੇਡੇਗੀ ਅਤੇ ਆਪਣਾ, ਆਪਣੇ ਕੋਚ ਸਾਹਿਬਾਨ ਅਤੇ ਇਲਾਕੇ ਦਾ ਨਾਮ ਰੁਸ਼ਨਾਏਗੀ।

 

Leave a Reply

Your email address will not be published. Required fields are marked *