ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵੱਲੋ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਪੰਜਾਬ ਸਰਕਾਰ ਨੇ ਨੌਕਰੀ ਦੇਣ ਦੀ ਗੱਲ ਤਾਂ ਦੂਰ ਸਗੋਂ ਸਰਕਾਰੀ ਕਾਲਜਾਂ ਵਿੱਚ ਪਿਛਲੇ ਲੰਬੇ ਸੰਮੇਂ ਤੋਂ ਕੰਮ ਕਰਨ ਵਾਲੇ ਗੈਸਟ ਫੈਕਲਟੀ ਲੈਕਚਰਾਰਾਂ ਦਾ ਭਵਿੱਖ ਵੀ ਦਾਅ ‘ਤੇ ਲਗਾ ਦਿੱਤਾ ਹੈ, ਜਿਸ ਦੇ ਵਿਰੋਧ ‘ਚ ਸੋਮਵਾਰ ਨੂੰ ਪੰਜਾਬ ਦੇ 48 ਕਾਲਜਾਂ ਦੇ ਗੈਸਟ ਫੈਕਲਟੀ ਲੇਕਚਰਾਰਾਂ, ਪਾਰਟ ਟਾਈਮ ਲੈਕਚਰਾਰ ਅਤੇ ਕੰਟਰੈਕਟ ਲੈਕਚਰਾਰ ਸਮੇਤ ਕਰੀਬ 1400 ਲੈਕਚਰਾਰ ਦੇ ਹੜਤਾਲ ‘ਤੇ ਜਾਣ ਨਾਲ 15 ਲੱਖ ਵਿਦਿਆਰਥੀਆ ਦੀ ਪੜਾਈ ਪ੍ਰਭਾਵਿਤ ਹੋਈ ਹੈ।
ਦੱਸ ਦਈਏ ਨਾਭਾ ਦੇ ਸਰਕਾਰੀ ਰਿਪੁਦਮਨ ਕਾਲਜ ਦੇ ਪ੍ਰੋਫੈਸਰਾਂ ਨੇ ਕਾਲਜ ਨੂੰ ਬੰਦ ਕਰਕੇ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੋਕੇ ‘ਤੇ ਪਹੁੰਚੇ ਗੈਸਟ ਫੈਕਲਟੀ ਪ੍ਰੋਫੈਸਰ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਨੇ ਕਿਹਾ ਕਿ, ਅਸੀਂ ਸਰਾਕਰ ਨੂੰ ਚਿਤਾਵਨੀ ਦਿੰਦੇ ਹਾਂ ਕਿ, ਅਸੀ ਪਿੱਛਲੇ 15 ਤੋ ਲੈਕੇ 20 ਸਾਲਾਂ ਤੋਂ ਕਾਲਜ ਵਿੱਚ ਬਤੌਰ ਪ੍ਰੋਫੈਸਰ ਆਪਣੀ ਸੇਵਾ ਨਿਭਾ ਰਹੇ ਹਾਂ। ਅਸੀਂ ਸਰਾਕਰ ਦੀਆਂ ਸ਼ਰਤਾਂ ਅਨੁਸਾਰ ਹੀ ਪ੍ਰੇਫੈਸਰ ਲੱਗੇ ਸੀ ਪਰ ਹੁਣ ਸਰਕਾਰ ਨਵੀਆਂ ਨੀਤੀਆਂ ਲਿਆ ਕੇ ਸਾਨੂੰ ਬਾਹਰ ਦਾ ਰਾਸਤਾ ਵਿਖਾ ਰਹੀ ਹੈ।

ਪੰਜਾਬ ਦੇ 48 ਕਾਲਜਾਂ ਦੇ ਪ੍ਰੋਫੈਸਰਾਂ ਦੇ ਮੱਥੇ ‘ਤੇ ਉਸ ਵੇਲੇ ਚਿੰਤਾ ਦੀ ਲਕੀਰਾ ਪੈ ਗਈਆਂ, ਜਦੋ ਪੰਜਾਬ ਸਰਕਾਰ ਦਾ ਫਰਮਾਨ ਹੋਇਆ ਕੀ ਗੈਸਟ ਫੈਕਲਟੀ ਪ੍ਰੋਫਸਰਾਂ, ਪਾਰਟ ਟਾਈਮ ਪ੍ਰੋਫੈਸਰਾਂ ਅਤੇ ਕੰਟਰੈਕਟ ਪ੍ਰੋਫੈਸਰਾਂ ਨੂੰ ਬਾਹਰ ਦਾ ਰਾਸਤਾ ਵਿਖਾਉਣ ਦੀ ਤਿਆਰੀ ਕਰ ਲਈ ਹੈ। ਨਾਭਾ ਦੇ ਸਰਾਕਰੀ ਰਿਪੁਦਮਨ ਕਾਲਜ ਦੇ ਪ੍ਰੋਫੈਸਰਾ ਨੇ ਕਾਲਜ ਦਾ ਗੇਟ ਬੰਦ ਕਰਕੇ ਕਾਲਜ ਦੀ ਪੜ੍ਹਾਈ ਬੰਦ ਕਰਕੇ ਪੰਜਾਬ ਸਰਾਕਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ। ਪੰਜਾਬ ਦੇ 48 ਸਰਕਾਰੀ ਕਾਲਜਾ ‘ਚ 80 ਪ੍ਰਤੀਸਤ ਪ੍ਰੋਫੈਸਰਾਂ ਨੂੰ ਸਰਾਕਰ ਨਵੀਆਂ ਨੀਤੀਆਂ ਲਿਆ ਕੇ 15 ਤੋ 20 ਸਾਲ ਤੋ ਕੰਮ ਕਰ ਰਹੇ ਪ੍ਰੋਫੈਸਰਾ ਨੂੰ ਬਾਹਰ ਦਾ ਰਾਸਤਾ ਵਿਖਾਉਣ ਦਾ ਮਨ ਬਣਾ ਚੁੱਕੀ ਹੈ।
ਜਿਹੜੇ ਪ੍ਰੋਫੈਸਰ ਵਿਦਿਆਰਥੀਆ ਦਾ ਭਵਿੱਖ ਉਜਵੱਲ ਕਰਨ ਵਿੱਚ ਲੱਗੇ ਹੋਂਏ ਸੀ। ਅੱਜ ਉਨ੍ਹਾਂ ਦਾ ਹੀ ਭਵਿੱਖ ਦਾਅ ਤੇ ਲੱਗਿਆ ਹੈ। ਪਿੱਛਲੇ ਲੰਬੇ ਸਮੇ ਤੋਂ ਇਹ ਲੈਕਚਰਾਰ 5, 7 ਅਤੇ 10 ਹਜ਼ਾਰ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਕੇ ਆਪਣਾ ਪਰਿਵਾਰ ਚਲਾਉਂਦੇ ਆਏ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਇਹਨਾਂ ਅਧਿਆਪਕਾਂ ਦੀ ਕਦੇ ਸਾਰ ਨਹੀਂ ਲਈ। 1996 ਤੋਂ ਬਾਅਦ ਸਰਕਾਰੀ ਕਾਲਜਾਂ ‘ਚ ਰੈਗੂਲਰ ਭਰਤੀ ਨਾ ਹੋਣ ਕਰਕੇ ਗੈਸਟ ਫੈਕਲਟੀ ਲੈਕਚਰਾਰਾਂ ਤੋਂ ਅਕਾਦਮਿਕ ਦੇ ਨਾਲ ਹਰ ਕੰਮ ਲਿਆ ਜਾ ਰਿਹਾ ਹੈ। ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੰਜਾਬ ਸਰਕਾਰ ਦੀਆਂ ਯੋਗਤਾਵਾਂ ਦੇ ਮੁਤਾਬਕ ਰੱਖਿਆ ਗਿਆ ਸੀ ਤੇ ਕਈ ਲੈਕਚਰਾਰ ਤਾਂ 17 ਸਾਲਾਂ ਤੋਂ ਵੱਧ ਕਾਲਜ ‘ਚ ਸੇਵਾ ਨਿਭਾ ਰਹੇ ਹਨ ਅਤੇ ਉਹਨਾਂ ਦੀ ਸਰਕਾਰੀ ਨੌਕਰੀ ਕਰਨ ਦੀ ਉਮਰ ਵੀ ਹੱਦ ਟੱਪ ਚੁੱਕੀ ਹੈ।
ਸਰਕਾਰ ਵੱਲੋਂ 19 ਫਰਵਰੀ ਨੂੰ ਪੱਤਰ ਜਾਰੀ ਕਰਕੇ 10 ਸਾਲਾਂ ਤੋਂ ਵੱਧ ਸੇਵਾ ਨਿਭਾਉਣ ਵਾਲੇ ਆਰਜੀ ਅਧਿਆਪਕਾਂ ਨੂੰ ਪੱਕਾ ਕਰਨ ਦੀਆਂ ਲਗਾਈਆਂ ਗਈਆਂ ਸ਼ਰਤਾਂ ਅਧਿਆਪਕਾਂ ਨੂੰ ਹਜਮ ਨਹੀਂ ਹੋ ਰਹੀਆਂ। ਇਹਨਾਂ ਸ਼ਰਤਾਂ ਨੂੰ ਜੇਕਰ ਅਧਾਰ ਬਣਾ ਕੇ ਕੱਚੇ ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਂਦਾ ਹੈ ਤਾਂ ਸੂਬੇ ‘ਚ ਕੋਈ ਵੀ ਅਧਿਆਪਕ ਇਹਨਾਂ ਸ਼ਰਤਾਂ ਦੀ ਕਸੌਟੀ ‘ਤੇ ਖਰਾ ਨਹੀਂ ਉਤਰੇਗਾ। ਸਰਕਾਰੀ ਕਾਲਜਾਂ ‘ਚ 1, 3, 5, 7 ਅਤੇ 9 ਸਾਲਾਂ ਵਾਲੇ ਵੀ ਅਧਿਆਪਕ ਕੰਮ ਕਰ ਰਹੇ ਹਨ, ਜਿੰਨਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ।

ਇਸ ਮੌਕੇ ‘ਤੇ ਸਰਾਕਰੀ ਰਿਪੁਦਮਲ ਕਾਲਜ ਨਾਭਾ ਦੀ ਪ੍ਰੋਫੈਸਰ, ਗੋਲਡ ਮੈਡਲ ਜੇਤੂ ਪ੍ਰੀਤ ਇੰਦਰ ਕੌਰ ਨੇ ਕਿਹਾ ਕਿ, ਜੇਕਰ ਸਰਾਕਰ ਸਾਡਾ ਇਹ ਹਾਲ ਕਰ ਰਹੀ ਹੈ ਤਾਂ ਵਿਦਿਆਰਥੀ ਕੀ ਸਰਕਾਰੀ ਨੌਕਰੀਆਂ ਦੀ ਆਸ ਰੱਖਣਗੇ, ਉਨ੍ਹਾਂ ਕਿਹਾ ਕਿ, ਅਸੀਂ ਪੜ੍ਹਾਈ ‘ਤੇ ਲੱਖਾ ਰੁਪਏ ਖਰਚ ਕੀਤਾ ਅਤੇ ਮੈ ਗੋਲਡ ਮੈਡਲ ਲਿਸਟ ਵੀ ਹਾ ਪਰ ਸਰਾਕਰ ਅਪਣੀਆ ਗਲਤ ਨੀਤੀਆਂ ਦੇ ਕਾਰਨ ਸਾਨੂੰ ਕੱਢ ਰਹੀ ਹੈ ਅਤੇ ਕੈਪਟਨ ਦਾ ਘਰ-ਘਰ ਨੌਕਰੀ ਦੇਣ ਵਾਲਾ ਨਾਅਰਾ ਵੀ ਹਵਾ ‘ਚ ਹੀ ਦਿਸ ਰਿਹਾ ਹੈ।
ਇਸ ਮੌਕੇ ਵਧੇਰੇ ਗੱਲਬਾਤ ਕਰਦਿਆਂ ਕਾਲਜ ਦੀਆਂ ਵਿਦਿਆਰਥਣਾਂ ਨੇ ਕਿਹਾ ਕਿ, ਜਕੇਰ ਸਰਕਾਰ ਪ੍ਰੋਫੈਸਰਾਂ ਨਾਲ ਇਸੇ ਤਰ੍ਹਾਂ ਦਾ ਰਵਈਆ ਅਪਣਾਉਗੀ ਤਾਂ ਸਾਡਾ ਭਵਿੱਖ ਕਿੱਥੇ ਸੁਰੱਖਸਿਤ ਹੈ ਅਤੇ ਸਰਕਾਰ ਸਾਡੇ ਪੀਟੀਏ ਫੰਡ ‘ਚ ਕਟੌਤੀ ਕਰਕੇ ਪ੍ਰੋਫੇਸਰਾਂ ਨੂੰ ਤਨਖਾਹ ਦੇ ਰਹੀ ਹੈ। ਪ੍ਰੋਫੈਸਰਾਂ ਦਾ ਕਹਿਣਾਂ ਹੈ ਕਿ, ਜਦੋਂ ਤੱਕ ਪੰਜਾਬ ਸਰਕਾਰ ਸਾਡੇ ਹੱਕ ‘ਚ ਫੈਸਲਾ ਨਹੀਂ ਲੈਂਦੀ ਉਦੋਂ ਤੱਕ ਉਨ੍ਹਾਂ ਦੀ ਹੜਤਾਲ ਜਾਰੀ ਰਹਿਣ ਵਾਲੀ ਹੈ।
ਪਰ ਹੁਣ ਵੇਖਣਾ ਇਹ ਹੋਵੇਗਾ ਕੀ ਵਿਦਿਅਰਥੀਆਂ ਦਾ ਭਵਿੱਖ ਬਣਾਉਣ ਵਾਲੇ ਪ੍ਰੋਫੈਸਰਾਂ ਦੇ ਭਵਿੱਖ ਦਾ ਸਰਾਕਰ ਕੀ ਫੈਸਲਾ ਕਰਦੀ ਹੈ। ਪੰਜਾਬ ਸਰਕਾਰ ਇਨ੍ਹਾਂ ਪ੍ਰੋਫੈਸਰਾਂ ਦੇ ਹੱਕ ‘ਚ ਫੈਸਲਾ ਲੈਂਦੀ ਹੈ ਜਾਂ 80 ਪ੍ਰੀਤਸਤ ਪ੍ਰੋਫੈਸਰਾਂ ਨੂੰ ਬਾਹਰ ਦਾ ਰਸਤਾ ਦਿਖਾਉਂਦੀ ਹੈ।




