ਜਾਣੋ, ਗੋਲੀ ਮਾਰੋ… ਵਾਲੇ ਵਿਵਾਦਤ ਨਾਅਰੇ ਉੱਤੇ ਕੀ ਬੋਲੇ ਕੇਦਰੀ ਮੰਤਰੀ ਅਨੁਰਾਗ ਠਾਕੁਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵਿਵਾਦਤ ਨਾਅਰੇ ਲਗਾ ਕੇ ਸੁਰਖੀਆਂ ਬਟੋਰਨ ਵਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹੁਣ ਆਪਣੇ ਹੀ ਲਗਾਏ ਨਾਅਰੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵਿਵਾਦਤ ਨਾਅਰੇ ਲਗਾ ਕੇ ਸੁਰਖੀਆਂ ਬਟੋਰਨ ਵਾਲੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਹੁਣ ਆਪਣੇ ਹੀ ਲਗਾਏ ਨਾਅਰੇ ਉੱਤੇ ਹੀ ਮੁਕਰਦੇ ਨਜ਼ਰ ਆ ਰਹੇ ਹਨ। ਦਰਅਸਲ ਉਨ੍ਹਾਂ ਤੋਂ ਇਕ ਪੱਤਰਕਾਰ ਨੇ ਦਿੱਲੀ ਹਿੰਸਾ ਅਤੇ ਗੋਲੀ ਮਾਰਨ ਵਾਲੇ ਨਾਅਰਿਆਂ ਨੂੰ ਲੈ ਕੇ ਸਵਾਲ ਪੁੱਛਿਆ ਸੀ ਜਿਸ ਨੂੰ ਉਹ ਟਾਲਦੇ ਨਜ਼ਰ ਆਏ ਅਤੇ ਉਲਟ ਪੱਤਰਕਾਰ ਨੂੰ ਜਾਣਕਾਰੀ ਸੁਧਾਰਨ ਦੀ ਨਸੀਹਤ ਦੇ ਦਿੱਤੀ।

ਦਰਅਸਲ ਕੇਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਅੱਜ ਐਤਵਾਰ ਨੂੰ ਚੰਡੀਗੜ੍ਹ ਵਿਖੇ ਇਨਕਮ ਟੈਕਸ ਦੀ ਇਕ ਬੈਠਕ ਵਿਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ ਅਤੇ ਬਾਅਦ ਵਿਚ ਪੱਤਰਾਕਾਰਾਂ ਨਾਲ ਗੱਲਬਾਤ ਦੌਰਾਨ ਜਦੋਂ ਇਕ ਪੱਤਰਕਾਰ ਨੇ ਉਨ੍ਹਾਂ ਤੋਂ ਪੁੱਛਿਆ ਕਿ, ਕੀ ਵਿਵਾਦਤ ਬਿਆਨਾਂ ਕਰਕੇ ਦਿੱਲੀ ਵਿਚ ਹਿੰਸਾ ਭੜਕੀ ਜਿਸ ਵਿਚ ਤੁਹਾਡਾ ਵੀ ਲਗਾਇਆ ਵਿਵਾਦਤ ਨਾਅਰਾ(ਗੋਲੀ ਮਾਰੋ…) ਸੀ। ਇਸ ਉੱਤੇ ਉਨ੍ਹਾਂ ਕਿਹਾ ਕਿ, ”ਕੀ ਕਿਹਾ ਮੈ, ਤੁਸੀ ਲੋਕ ਝੂਠ ਬੋਲ ਰਹੇ ਹੋ, ਪਹਿਲਾਂ ਆਪਣੀ ਜਾਣਕਾਰੀ ਵਿਚ ਸੁਧਾਰ ਕਰੋ ਇਹ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ ਇਸ ਲਈ ਮੈ ਇਸ ਬਾਰੇ ਕੁੱਝ ਨਹੀਂ ਬੋਲ ਰਿਹਾ, ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ, ਅੱਧੀ ਜਾਣਕਾਰੀ ਕਿਸੇ ਦੇ ਲਈ ਵੀ ਘਾਤਕ ਹੈ”।

ਦਿੱਲੀ ਹਿੰਸਾ ਬਾਰੇ ਪੁੱਛੇ ਜਾ ਰਹੇ ਸਵਾਲਾਂ ਨੂੰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਟਾਲਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਇਹ ਮਾਮਲਾ ਵਿਚ ਹੁਣ ਕੋਰਟ ਵਿਚ ਪਹੁੰਚ ਗਿਆ ਹੈ ਇਸ ਲਈ ਤੁਸੀ ਅਰਥਵਿਵਸਥਾ ਨਾਲ ਜੁੜੇ ਸਵਾਲ ਪੁੱਛੋ। ਦੱਸ ਦਈਏ ਕਿ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਕੇਂਦਰੀ ਵਿੱਤ ਮੰਤਰੀ ਅਨੁਰਾਗ ਠਾਕੁਰ ਨੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਉੱਥੇ ਮੌਜੂਦ ਭੀੜ ਤੋਂ ਗੋਲੀ ਮਾਰੋ.. ਵਰਗੇ ਵਿਵਾਦਤ ਨਾਅਰੇ ਲਗਵਾਏ ਸਨ ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਸੀ। ਚੋਣ ਕਮਿਸ਼ਨ ਨੇ ਉਨ੍ਹਾਂ ਉੱਤੇ ਕਾਰਵਾਈ ਕਰਦਿਆ ਉਨ੍ਹਾਂ ਦੇ ਅਗਲੇ 48 ਘੰਟੇ ਚੋਣ ਪ੍ਰਚਾਰ ਕਰਨ ਉੱਤੇ ਰੋਕ ਲਗਾ ਦਿੱਤੀ ਸੀ।

Leave a Reply

Your email address will not be published. Required fields are marked *