ਸੁੱਤਾ ਪਿਆ ਸੀ ਪਰਿਵਾਰ, ਡਿੱਗ ਗਈ ਆਸਮਾਨੀ ਬਿਜਲੀ, ਫਿਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰਦਾਸਪੁਰ ਤੋਂ ਇਕ ਘਰ ਉੱਤੇ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਘਰ ਵਿਚ ਰੱਖੇ ਹਜਾਰਾਂ ਰੁਪਏ ਦੇ ਬਿਜਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਗੁਰਦਾਸਪੁਰ ਤੋਂ ਇਕ ਘਰ ਉੱਤੇ ਆਸਮਾਨੀ ਬਿਜਲੀ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਘਰ ਵਿਚ ਰੱਖੇ ਹਜਾਰਾਂ ਰੁਪਏ ਦੇ ਬਿਜਲੀ ਉਪਕਰਨ ਸੜ ਗਏ ਅਤੇ ਲੈਂਟਰ ਵਿਚ ਛੇਦ ਹੋ ਗਏ ਹਨ ਪਰ ਵੱਡੀ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਦਰਅਸਲ ਗੁਰਦਾਸਪੁਰ ਦੇ ਪਿੰਡ ਅਵਾਖਾ ਵਿਚ ਅੱਜ ਤੜਕ ਸਵੇਰੇ 3 ਵਜੇ ਦੇ ਕਰੀਬ ਇਕ ਘਰ ਉੱਤੇ ਬਿਜਲੀ ਡਿੱਗ ਗਈ ਜਦੋਂ ਬਿਜਲੀ ਡਿੱਗੀ ਤਾਂ ਪਰਿਵਾਰ ਸੋ ਰਿਹਾ ਸੀ ਅਤੇ ਬਿਜਲੀ ਦੇ ਡਿੱਗਣ ਨਾਲ ਇਕ ਧਮਾਕਾ ਹੋਇਆ ਅਤੇ ਬਿਜਲੀ ਟੀਵੀ ਫਿਰ ਫਰੀਜ਼ ਵਿਚੋਂ ਹੁੰਦੀ ਹੋਈ  ਘਰ ਦਾ ਲੈਂਟਰ ਫਾੜ ਕੇ ਬਾਹਰ ਗਈ ਪਰ ਉਸੇ ਵੇਲੇ ਛੱਤ ਉੱਤੇ ਪਈ ਟੈਂਕੀ ਉਸਦੀ ਚਪੇਟ ਵਿਚ ਆ ਗਈ ਜਿਸ ਕਰਕੇ ਉਹ ਵੀ ਫਟ ਗਈ।

ਪਰਿਵਾਰ ਨੇ ਦੱਸਿਆ ਕਿ ਜਦੋਂ ਬਿਜਲੀ ਡਿੱਗੀ ਤਾਂ ਉਹ ਸੋ ਰਹੇ ਸਨ ਪਰ ਧਮਾਕੇ ਦੀ ਅਵਾਜ ਸੁਣ ਕੇ ਉਹ ਉੱਠ ਪਏ। ਪਰਿਵਾਰ ਅਨੁਸਾਰ ਜਦੋਂ ਉਨ੍ਹਾਂ ਨੇ ਬਾਹਰ ਆ ਕੇ ਵੇਖਿਆ ਤਾਂ ਕੇਬਲ ਦੀਆਂ ਤਾਰਾਂ ਵਿਚੋਂ ਚਿੰਗਾਰੀਆਂ ਨਿਕਲ ਰਹੀਆਂ ਸਨ ਅਤੇ ਘਰਾਂ ਦੇ ਕਮਰਿਆਂ ਵਿਚੋਂ ਧੂੰਆ ਨਿਕਲ ਰਿਹਾ ਸੀ ਘਰ ਦਾ ਲੈਟਰ ਵੀ ਫਟ ਗਿਆ ਸੀ। ਪਰਿਵਾਰ ਮੁਤਾਬਕ ਬਿਜਲੀ ਡਿੱਗਣ ਕਰਕੇ ਹਜ਼ਾਰਾ ਦੇ ਬਿਜਲੀ ਉਪਕਰਨ ਸੜ ਕੇ ਨਸ਼ਟ ਹੋ ਗਏ ਹਨ ਅਤੇ ਕੰਧਾਂ ਦੀਆਂ ਦੀਵਾਰਾਂ ਵਿਚ ਤਰੇੜਾਂ ਆ ਗਈਆਂ ਹਨ।

ਪਰਿਵਾਰ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਬਿਜਲੀ ਡਿੱਗਣ ਨਾਲ ਉਨ੍ਹਾਂ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ ਅਤੇ ਉਹ ਆਰਥਿਕ ਪੱਖੋਂ ਬਹੁਤ ਕਮਜ਼ੋਰ ਹਨ ਜਿਸ ਕਰਕੇ ਉਨ੍ਹਾਂ ਨੂੰ ਮੁਆਵਜਾ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਮਕਾਨ ਦੀ ਠੀਕ ਕਰਵਾ ਸਕਣ। ਖੈਰ ਵੱਡੀ ਗੱਲ ਇਹ ਰਹੀ ਕਿ ਇਸ ਪੂਰੀ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

Leave a Reply

Your email address will not be published. Required fields are marked *