Punjab: ਖਜਾਨਾ ਮੰਤਰੀ ਮਨਪ੍ਰੀਤ ਬਾਦਲ ਅੱਜ ਖੋਲਣੇ ਆਪਣਾ ਪਿਟਾਰਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੰਜਾਬ, ਹਰਿਆਣਾ ਦੀ ਬਜਟ ਇਜਲਾਸ ਦਾ ਅੰਤਿਮ ਪੜਾਅ ਹੈ। ਜੀ ਹਾਂ ਅੱਜ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਲੋਕਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੱਜ ਪੰਜਾਬ, ਹਰਿਆਣਾ ਦੀ ਬਜਟ ਇਜਲਾਸ ਦਾ ਅੰਤਿਮ ਪੜਾਅ ਹੈ। ਜੀ ਹਾਂ ਅੱਜ 2020-21 ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਇਕ ਪਾਸੇ ਅੱਜ ਜਿੱਥੇ ਪੰਜਾਬ ਸਰਕਾਰ ਤੋਂ ਸੂਬੇ ਦੇ ਵਿਕਾਸ ‘ਚ ਪਹਿਲਕਦਮੀ ਕਰਨ ਦੀ ਉਮੀਦ ਹੈ। ਉੱਥੇ ਹੀ ਦੂਜੇ ਪਾਸੇ ਲੋਕਾਂ ਦੀ ਇਹ ਸੋਚ ਵੀ ਹੈ ਕਿ, ਜਦੋਂ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਕਿ ਉਸ ਵੱਲ ਕੁਝ ਧਿਆਨ ਦੇਣਗੇ।  ਲੋਕਾਂ ਦਾ ਕਹਿਣਾ ਹੈ ਕਿ, ਪੰਜਾਬ ਸਰਕਾਰ ਸਸਤੀ ਬਿਜਲੀ, ਸਸਤੇ ਪਾਣੀ ਦੇਣ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਆਪਣੇ ਇਸ ਵਾਅਦੇ ‘ਤੇ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਕਿ ਕਹਿੰਦੇ ਹਨ ਲੋਕ-

Image result for Manpreet Badal Budget

ਸਿੱਖਿਆ ਦੇ ਖੇਤਰ ‘ਚ ਵਿਕਾਸ: ਲੋਕਾਂ ਦਾ ਕਹਿਣਾ ਹੈ ਕਿ, ਅੱਜ ਪੰਜਾਬ ਸਰਕਾਰ ਆਪਣੇ ਬਜਟ ‘ਚ ਸਿੱਖਿਆ ਲਈ ਵਧੀਆ ਬਜਟ ਪੇਸ਼ ਕਰਨ ਤਾਂ ਜੋ ਆਉਣ ਵਾਲੀ ਪੀੜ੍ਹੀ ਚੰਗੀ ਸਿੱਖਿਆ ਪ੍ਰਾਪਤ ਕਰ ਸਕੇ ਅਤੇ ਸੂਬੇ ਦੇ ਵਿਕਾਸ ਲਈ ਅੱਗੇ ਆ ਸਕੇ।

ਰੁਜ਼ਗਾਰ ਦੇ ਖੇਤਰ ‘ਚ ਵਿਕਾਸ: ਲੋਕਾਂ ਦਾ ਕਹਿਣਾ ਹੈ ਕਿ, ਸਰਕਾਰ ਸਸਤੀ ਬਿਜਲੀ, ਸਸਤੇ ਪਾਣੀ ਦੀ ਗੱਲ ਰਹਿਮ ਦੇਣ ਅਤੇ ਰੁਜ਼ਗਾਰ ਦੇ ਖੇਤਰ ‘ਚ ਵੱਧ ਤੋਂ ਵੱਧ ਵਿਕਾਸ ਕਰ ਸਕਣ ਤਾਂ ਜੋ ਦੇਸ਼ ਦੀ ਨੌਜਵਾਨ ਪੀੜ੍ਹੀ ਵਿਦੇਸ਼ ਵੱਲ ਨਾ ਭੱਜਣ ਤੇ ਸੂਬੇ ‘ਚ ਹੀ ਰਹਿ ਕੇ ਆਪਣਾ ਭੱਵਿਖ ਬਣਾ ਸੱਕਣ।

ਪੰਜਾਬੀਆਂ ਤੋਂ ਬਿਨਾਂ  ਪੰਜਾਬ: ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ, ਸਾਨੂੰ ਕੈਪਟਨ ਸਰਕਾਰ ਦੇ ਤੀਜੇ ਬਜਟ ਤੋਂ  ਬਹੁਤ ਉਮੀਦਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ, ਵਪਾਰ ਵੱਧਣ ਵੱਲ ਧਿਆਨ ਦੇਣ ਸਰਕਾਰ ਆਪਣੇ ਬਜਟ ‘ਤੇ ਤਾਂ ਜੋ ਸੂਬੇ ਦੀ ਨੌਜਵਾਨ ਪੀੜ੍ਹੀ ਸੂਬੇ ‘ਚ ਹੀ ਰਹਿ ਕੇ ਆਪਣੀ ਭੱਵਿਖ ਸੁਧਾਰ ਸੱਕਣ।

ਸਰਕਾਰ ਤੋਂ ਵਿਸ਼ਵਾਸ: ਸਰਕਾਰ ਤੋਂ ਲੋਕਾਂ ਤੋਂ ਬੇਹੱਦ ਉਮੀਦਾ ਹਨ। ਹੁਣ ਦੇਖਣਾ ਹੋਵੇਗਾ ਕਿ, ਸਰਕਾਰ ਕਿੰਨਾ ਖਰੀ ਉਤਰਦੀ ਹੈ ਲੋਕਾਂ ਦੀ ਉਮੀਦ ‘ਤੇ।

ਵਾਅਦਿਆਂ ਨੂੰ ਪੂਰਾ ਕਰਨ ਦੀ ਉਮੀਦ: ਲੋਕਾਂ ਦਾ ਕਹਿਣਾ ਹੈ ਕਿ, ਸਰਕਾਰ ਪਹਿਲਾ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਬਜਟ ਪਾਸ ਕਰਨ ਤਾਂ ਜੋ ਸਰਕਾਰ ਬਾਰੇ ਲੋਕਾਂ ਦੀ ਸੋਈ ਹੋਈ ਉਮੀਦ ਜਾਗੇ। ਹੁਣ ਦੇਖਣਾ ਹੋਵੇਗਾ ਕਿ, ਅੱਜ ਬਜਟ ਪਿਟਾਰੇ ‘ਚ ਲੋਕਾਂ ਦੀ ਉਮੀਦ ਕਿੰਨੀ ਕੁ ਪੂਰੀ ਕੀਤੀ ਜਾਂਦੀ ਹੈ।

https://www.facebook.com/LivingIndiaNewschannel/videos/524542511532921/

Leave a Reply

Your email address will not be published. Required fields are marked *