ਹੈੱਡ ਕਾਂਸਟੇਬਲ ਰਤਨ ਲਾਲ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਕੀਤੀ ਜਾ ਰਹੀ ਮੰਗ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਧਾਨੀ ਦਿੱਲੀ ‘ਚ ਹੋਏ CAA ਦੇ ਵਿਰੋਧ ‘ਚ ਸ਼ਹੀਦ ਹੋਏ ਪੁਲਿਸ ਹੈੱਡ ਕਾਂਸਟੇਬਲ ਰਤਨ ਲਾਲ ਦਾ ਪਰਿਵਾਰ ਧਰਨੇ ‘ਤੇ ਬੈਠਿਆ ਹੋਇਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਾਜਧਾਨੀ ਦਿੱਲੀ ‘ਚ ਹੋਏ CAA ਦੇ ਵਿਰੋਧ ‘ਚ ਸ਼ਹੀਦ ਹੋਏ ਪੁਲਿਸ ਹੈੱਡ ਕਾਂਸਟੇਬਲ ਰਤਨ ਲਾਲ ਦਾ ਪਰਿਵਾਰ ਧਰਨੇ ‘ਤੇ ਬੈਠਿਆ ਹੋਇਆ ਹੈ। ਪਰਿਵਾਰ ਦੀ ਮੰਗ ਹੈ ਕਿ, ਰਤਨਲਾਲ ਨੂੰ ‘ਸ਼ਹੀਦ ਦਾ ਦਰਜਾ’ ਦਿੱਤਾ ਜਾਵੇ। ਰਤਨ ਲਾਲ ਨੂੰ ਭਜਨਪੁਰਾ, ਦਿੱਲੀ ਵਿੱਚ ਹੋਈ ਹਿੰਸਾ ਦੌਰਾਨ ਮਾਰਿਆ ਗਿਆ ਸੀ, ਜੋ ਕਿ ਰਾਜਸਥਾਨ ਦੇ ਸੀਕਰ ਦਾ ਵਸਨੀਕ ਸੀ। ਬੁੱਧਵਾਰ ਨੂੰ ਉਸ ਦੇ ਪਰਿਵਾਰ ਨੇ ਜੱਦੀ ਪਿੰਡ ਨੂੰ ਜਾਂਦੀ ਸੜਕ ਜਾਮ ਕਰ ਦਿੱਤੀ।

धरने पर बैठा रतनलाल का परिवार (फाइल)

ਰਤਨ ਲਾਲ ਦੇ ਪਰਿਵਾਰ ਨੇ ਸੀਕਰ ਨੂੰ ਜਾਂਦੀ ਸੜਕ ਨੂੰ ਤਿੰਨ ਕਿਲੋਮੀਟਰ ਤੱਕ ਬੰਦ ਕਰ ਦਿੱਤਾ ਅਤੇ ਰਤਨ ਲਾਲ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ, ਜਦੋਂ ਤੱਕ ਮਰਹੂਮ ਕਾਂਸਟੇਬਲ ਰਤਨ ਲਾਲ ਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਉਹ ਆਪਣੀ ਹੜਤਾਲ ਜਾਰੀ ਰੱਖਣਗੇ ਅਤੇ ਕਾਂਸਟੇਬਲ ਦਾ ਅੰਤਿਮ ਸੰਸਕਾਰ ਵੀ ਨਹੀਂ ਕਰਨ ਦਿਆਂਗੇ। ਪੁਲਿਸ ਕਾਂਸਟੇਬਲ ਰਤਨ ਲਾਲ ਦਾ ਜੱਦੀ ਪਿੰਡ ਫਤਿਹਪੁਰ ਸ਼ੇਖਾਵਤੀ ਦੇ ਤਿਹਾਵਾਲੀ ਵਿੱਚ ਹੈ, ਜਿੱਥੇ ਪਰਿਵਾਰ ਸਮੇਤ ਪਿੰਡ ਵਾਸੀ ਵੀ ਧਰਨਾ ਦੇ ਰਹੇ ਹਨ।

Image result for Yesterday delhi Protest stone

ਰਤਨ ਲਾਲ ਦੇ ਮੌਤ ਦੀ ਖਬਰ ਤੋਂ ਬਾਅਦ ਰਾਜਸਥਾਨ ਪੁਲਿਸ ਦੇ ਉੱਚ ਅਧਿਕਾਰੀ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚ ਚੁੱਕੇ ਹਨ ਅਤੇ ਪਰਿਵਾਰ ਨੂੰ ਸਮਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਕਿ, ਉਹ ਆਪਣਾ ਧਰਨਾ ਬੰਦ ਕਰਨ ਅਤੇ ਅੰਤਿਮ ਸੰਸਕਾਰ ਦੀ ਤਿਆਰੀ ਕਰਨ, ਜੋ ਕਿ ਜਿਆਦਾ ਜਰੂਰੀ ਕੰਮ ਹੈ। ਉਨ੍ਹਾਂ ਕਿਹਾ ਕਿ, ਸ਼ਹੀਦ ਦਰਜਾ ਦੇਣ ਦੀ ਮੰਗ ਬਾਅਦ ‘ਚ ਵੀ ਕੀਤੀ ਜਾ ਸਕਦੀ ਹੈ।

ਭਜਨਪੁਰਾ ਹਿੰਸਾ ‘ਚ ਗਈ ਰਤਨ ਲਾਲ ਦੀ ਜਾਨ

ਦੱਸ ਦੇਈਏ ਕਿ, ਸਿਟੀਜ਼ਨਸ਼ਿਪ ਸੋਧ ਐਕਟ ਨੂੰ ਲੈ ਕੇ ਦਿੱਲੀ ਦੀਆਂ ਗਲੀਆਂ ਵਿੱਚ ਹਿੰਸਾ ਦਾ ਮਾਹੌਲ ਬਣਿਆ ਹੋਇਆ ਹੈ। ਹੈੱਡ ਕਾਂਸਟੇਬਲ ਰਤਨ ਲਾਲ ਸੋਮਵਾਰ ਨੂੰ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਹਿੰਸਾ ਦੌਰਾਨ ਡਿਉਟੀ ‘ਤੇ ਸਨ। ਇਸ ਸਮੇਂ ਦੌਰਾਨ ਹਜ਼ਾਰਾਂ ਲੋਕ ਮੌਜਪੁਰ ਖੇਤਰ ਵਿੱਚ ਸੜਕਾਂ ‘ਤੇ ਉਤਰ ਆਏ ਅਤੇ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਰਤਨ ਲਾਲ ਹਿੰਸਾ ਨੂੰ ਰੋਕਣ ਦੀ ਡਿਉਟੀ ‘ਤੇ ਸੀ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਏ ਅਤੇ ਸਿਰ ‘ਚ ਪੱਥਰ ਲੱਗਣ ਕਾਰਨ ਸ਼ਹੀਦ ਹੋ ਗਏ।

rajasthan_022620101025.jpg

ਜਿਸ ਸਮੇਂ ਰਤਨ ਲਾਲ ਦਿੱਲੀ ਵਿੱਚ ਹਿੰਸਾ ਨੂੰ ਰੋਕਣ ਦੀ ਡਿਉਟੀ ‘ਤੇ ਸਨ, ਉਦੋਂ ਉਨ੍ਹਾਂ ਨੂੰ ਤੇਜ ਬੁਖਾਰ ਸੀ। ਇਸ ਦੇ ਬਾਵਜੂਦ ਉਨ੍ਹਾਂ ਆਪਣੇ ਫਰਜ਼, ਆਪਣੀ ਡਿਉਟੀ ਨੂੰ ਪੂਰਾ ਕਰਨ ਲਈ  ਸੜਕ ‘ਤੇ ਉਤਰੇ। ਰਤਨ ਲਾਲ ਤੋਂ ਬਾਅਦ ਉਸਦੀ ਪਤਨੀ ਪੂਨਮ, ਦੋ ਬੇਟੀਆਂ ਅਤੇ ਇੱਕ 9 ਸਾਲਾਂ ਦਾ ਬੇਟਾ ਹੈ, ਜੋ ਰਤਨ ਲਾਲ ‘ਤੇ ਨਿਰਭਰ ਸੀ।

Leave a Reply

Your email address will not be published. Required fields are marked *