ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੀ ਸ਼ੈਫਾਲੀ ਵਰਮਾ, ਜੋ ਕਿ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਸਨਸਨੀ ਬਣ ਗਈ ਹੈ। ਸੋਮਵਾਰ ਨੂੰ ਉਸਦੀ ਸ਼ਾਨਦਾਰ ਤੂਫਾਨੀ ਪਾਰੀ ਵੇਖਣ ਨੂੰ ਮਿਲੀ। ਆਸਟਰੇਲੀਆ ਵਿੱਚ ਖੇਡੇ ਜਾ ਰਹੇ ਆਈਸੀਸੀ ਮਹਿਲਾ ਟੀ -20 ਵਰਲਡ ਕੱਪ ਵਿੱਚ ਭਾਰਤ ਅਤੇ ਬੰਗਲਾਦੇਸ਼ ਦਾ ਟਾਕਰਾ ਹੋਇਆ ਸੀ। ਹਾਲਾਂਕਿ ਇਹ ਮੈਚ ਭਾਰਤ ਦੇ ਨਾਮ ‘ਤੇ ਸੀ ਪਰ ਸਭ ਤੋਂ ਵੱਧ ਚਰਚਾ 16 ਸਾਲਾ ਮਹਿਲਾ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਹਰ ਪਾਸੇ ਹੋ ਰਹੀ ਸੀ। ਸ਼ੇਫਾਲੀ ਨੇ ਇਸ ਮੈਚ ਵਿੱਚ ਅਣਗਿਣਤ ਛੱਕੇ ਮਾਰੇ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ, ਸ਼ੇਫਾਲੀ ਦੀ ਤੂਫਾਨੀ ਬੱਲੇਬਾਜ਼ੀ ਨੂੰ ਵੇਖਦਿਆਂ ਪ੍ਰਸ਼ੰਸਕਾਂ ਨੇ ਉਸ ਨੂੰ ‘ਲੇਡੀ ਸਹਿਵਾਗ’ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ।
ਸਕਾਈਸਕੈਪਰ ਛੱਕੇ ਦੇਖ ਦਰਸ਼ਕ ਹੈਰਾਨ
ਸਹਿਵਾਗ ਵਾਂਗ ਹੀ ਖੇਡ ਦੀ ਸ਼ੁਰੂਆਤ ਕਰਨ ਵਾਲੀ ਸ਼ੇਫਾਲੀ ਵਰਮਾ ਨੂੰ ਵੱਡੇ-ਵੱਡੇ ਸ਼ੋਟ ਖੇਢਣਾ ਬੇਹੱਦ ਪਸੰਦ ਹੈ। ਸੋਮਵਾਰ ਨੂੰ ਬੰਗਲਾਦੇਸ਼ ਖਿਲਾਫ਼ ਭਾਰਤ ਵਲੋਂ ਪਹਿਲਾਂ ਬੱਲੇਬਾਜੀ ਕਰਨ ਆਈ ਸ਼ੇਫਾਲੀ ਨੇ ਇਕ ਤੋਂ ਬਾਅਦ ਇਕ ਛੱਕੇ ਲਾਏ। ਇਸ ਮੈਚ ‘ਚ ਸ਼ੇਫਾਲੀ ਨੇ 17 ਗੇਂਦਾ ‘ਚ 39 ਦੌਣਾਂ ਦੀ ਪਾਰੀ ਖੇਡੀ। ਇਸ ਲੇਡੀ ਸਹਿਵਾਗ ਦੇ ਫੈਨ ਦੀ ਵਿਸ਼ਵ ਚਰਚਾ ਹੋ ਰਹੀ ਹੈ। ਨਾਲ ਹੀ ਦੱਸ ਦਈਏ 15 ਸਾਲਾ ਸ਼ੇਫਾਲ਼ੀ ਨੇ ਨਿੱਕੀ ਉਮਰੇ ਆਪਣੇ ਖੇਡ ਤੋਂ ਮਾਸਟਰ ਬਲਾਸਟਰ ਸਚਿਨ ਦਾ ਰਿਕਾਰਡ ਤੋੜਿਆ ਹੈ।
39 runs
17 balls
4 sixes
2 foursShafali Verma, superstar 💫@oppo Clear in Every Shot | #T20WorldCup | #INDvBAN pic.twitter.com/ZOV7IC11BE
— ICC (@ICC) February 24, 2020
ਸਾਬਕਾ ਬੱਲੇਬਾਜ ਨਾਸਿਰ ਹੁਸੈਨ ਨੇ ਕੀਤੀ ਸ਼ੇਫਾਲੀ ਦੀ ਪ੍ਰਸ਼ੰਸਾ
ਸਾਬਕਾ ਅੰਗਰੇਜ਼ੀ ਕਪਤਾਨ ਨਾਸਿਰ ਹੁਸੈਨ ਨੇ ਵੀ ਟਵੀਟ ਕਰਕੇ ਸ਼ੇਫਾਲੀ ਦੀ ਪ੍ਰਸ਼ੰਸਾ ਕੀਤੀ। ਨਾਸੀਰ ਨੇ ਲਿਖਿਆ, “ਇਹ ਲੜਕੀ ਕਾਫ਼ੀ ਵਧੀਆ ਖੇਡਦੀ ਹੈ।” ਤੁਹਾਨੂੰ ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਵੀ ਸ਼ੇਫਾਲੀ ਦੀ ਬੱਲੇਬਾਜ਼ੀ ਦੇ ਪ੍ਰਸ਼ੰਸਕ ਵੱਡੇ-ਵੱਡੇ ਬੱਲੇਬਾਜ ਬਣ ਚੁੱਕੇ ਹਨ। ਆਸਟਰੇਲੀਆ ਖ਼ਿਲਾਫ਼ ਮੌਜੂਦਾ ਟੀ -20 ਵਰਲਡ ਕੱਪ ਵਿੱਚ ਸ਼ੈਫਾਲੀ ਨੇ ਸ਼ੁਰੂਆਤੀ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਸੀ।
This girl can seriously play ! #shafali
— Nasser Hussain (@nassercricket) February 24, 2020
ਮਾਸਟਰ ਬਲਾਸਟਰ ਸਚਿਨ ਦਾ ਤੋੜਿਆ ਰਿਕਾਰਡ
ਸੱਜੇ ਹੱਥ ਦੀ ਬੱਲੇਬਾਜ ਕ੍ਰਿਕੇਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜਿਆ ਹੈ। ਤੁਹਾਨੂੰ ਦੱਸ ਦਈਏ ਪਿਛਲੇ ਸਾਲ ਨਵੰਬਰ ਵਿੱਚ, ਸ਼ੇਫਾਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾਇਆ ਸੀ, ਜਿਸ ਵਿੱਚ ਉਸਨੇ 73 ਗੇਂਦਾਂ ਵਿੱਚ 49 ਦੌੜਾਂ ਬਣਾਈਆਂ ਸੀ। ਇਸ ਮੈਚ ‘ਚ ਸ਼ੇਫਾਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਜਦੋਂ ਸ਼ੇਫਾਲੀ ਨੇ ਇਹ ਕਾਰਨਾਮਾ ਹਾਸਲ ਕੀਤਾ ਤਾਂ ਉਸਦੀ ਉਮਰ 15 ਸਾਲ 286 ਦਿਨ ਸੀ ਜਦੋਂਕਿ ਸਚਿਨ ਨੇ 16 ਸਾਲ 214 ਦਿਨ ਦੀ ਉਮਰ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਬਣਾਇਆ ਸੀ।

