15 ਸਾਲਾ ਲੇਡੀ ਸਹਿਵਾਗ ਨੇ ਵਿਸ਼ਵ ਕੱਪ ‘ਚ ਤੋੜਿਆ ਸਚਿਨ ਦਾ ਰਿਕਾਰਡ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੀ ਸ਼ੈਫਾਲੀ ਵਰਮਾ, ਜੋ ਕਿ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਸਨਸਨੀ ਬਣ ਗਈ ਹੈ। ਸੋਮਵਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਦੀ ਸ਼ੈਫਾਲੀ ਵਰਮਾ, ਜੋ ਕਿ ਮਹਿਲਾ ਕ੍ਰਿਕਟ ਟੀਮ ਦੀ ਨਵੀਂ ਸਨਸਨੀ ਬਣ ਗਈ ਹੈ। ਸੋਮਵਾਰ ਨੂੰ ਉਸਦੀ ਸ਼ਾਨਦਾਰ ਤੂਫਾਨੀ ਪਾਰੀ ਵੇਖਣ ਨੂੰ ਮਿਲੀ। ਆਸਟਰੇਲੀਆ ਵਿੱਚ ਖੇਡੇ ਜਾ ਰਹੇ ਆਈਸੀਸੀ ਮਹਿਲਾ ਟੀ -20 ਵਰਲਡ ਕੱਪ ਵਿੱਚ ਭਾਰਤ ਅਤੇ ਬੰਗਲਾਦੇਸ਼ ਦਾ ਟਾਕਰਾ ਹੋਇਆ ਸੀ। ਹਾਲਾਂਕਿ ਇਹ ਮੈਚ ਭਾਰਤ ਦੇ ਨਾਮ ‘ਤੇ ਸੀ ਪਰ ਸਭ ਤੋਂ ਵੱਧ ਚਰਚਾ 16 ਸਾਲਾ ਮਹਿਲਾ ਬੱਲੇਬਾਜ਼ ਸ਼ੇਫਾਲੀ ਵਰਮਾ ਦੀ ਹਰ ਪਾਸੇ ਹੋ ਰਹੀ ਸੀ। ਸ਼ੇਫਾਲੀ ਨੇ ਇਸ ਮੈਚ ਵਿੱਚ ਅਣਗਿਣਤ ਛੱਕੇ ਮਾਰੇ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਨਾ ਹੀ ਨਹੀਂ, ਸ਼ੇਫਾਲੀ ਦੀ ਤੂਫਾਨੀ ਬੱਲੇਬਾਜ਼ੀ ਨੂੰ ਵੇਖਦਿਆਂ ਪ੍ਰਸ਼ੰਸਕਾਂ ਨੇ ਉਸ ਨੂੰ ‘ਲੇਡੀ ਸਹਿਵਾਗ’ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ।

ICC Women T20 World Cup: 15 साल की उम्र में सचिन का रिकॉर्ड तोड़ने वाली 'लेडी सहवाग' ने वर्ल्डकप में मचाया धमाल

ਸਕਾਈਸਕੈਪਰ ਛੱਕੇ ਦੇਖ ਦਰਸ਼ਕ ਹੈਰਾਨ

ਸਹਿਵਾਗ ਵਾਂਗ ਹੀ ਖੇਡ ਦੀ ਸ਼ੁਰੂਆਤ ਕਰਨ ਵਾਲੀ ਸ਼ੇਫਾਲੀ ਵਰਮਾ ਨੂੰ ਵੱਡੇ-ਵੱਡੇ ਸ਼ੋਟ ਖੇਢਣਾ ਬੇਹੱਦ ਪਸੰਦ ਹੈ। ਸੋਮਵਾਰ ਨੂੰ ਬੰਗਲਾਦੇਸ਼ ਖਿਲਾਫ਼ ਭਾਰਤ ਵਲੋਂ ਪਹਿਲਾਂ ਬੱਲੇਬਾਜੀ ਕਰਨ ਆਈ ਸ਼ੇਫਾਲੀ ਨੇ ਇਕ ਤੋਂ ਬਾਅਦ ਇਕ ਛੱਕੇ ਲਾਏ। ਇਸ ਮੈਚ ‘ਚ ਸ਼ੇਫਾਲੀ ਨੇ 17 ਗੇਂਦਾ ‘ਚ 39 ਦੌਣਾਂ ਦੀ ਪਾਰੀ ਖੇਡੀ। ਇਸ ਲੇਡੀ ਸਹਿਵਾਗ ਦੇ ਫੈਨ ਦੀ ਵਿਸ਼ਵ ਚਰਚਾ ਹੋ ਰਹੀ ਹੈ। ਨਾਲ ਹੀ ਦੱਸ ਦਈਏ 15 ਸਾਲਾ ਸ਼ੇਫਾਲ਼ੀ ਨੇ ਨਿੱਕੀ ਉਮਰੇ ਆਪਣੇ ਖੇਡ ਤੋਂ ਮਾਸਟਰ ਬਲਾਸਟਰ ਸਚਿਨ ਦਾ ਰਿਕਾਰਡ ਤੋੜਿਆ ਹੈ।

ਸਾਬਕਾ ਬੱਲੇਬਾਜ ਨਾਸਿਰ ਹੁਸੈਨ ਨੇ ਕੀਤੀ ਸ਼ੇਫਾਲੀ ਦੀ ਪ੍ਰਸ਼ੰਸਾ

ਸਾਬਕਾ ਅੰਗਰੇਜ਼ੀ ਕਪਤਾਨ ਨਾਸਿਰ ਹੁਸੈਨ ਨੇ ਵੀ ਟਵੀਟ ਕਰਕੇ ਸ਼ੇਫਾਲੀ ਦੀ ਪ੍ਰਸ਼ੰਸਾ ਕੀਤੀ। ਨਾਸੀਰ ਨੇ ਲਿਖਿਆ, “ਇਹ ਲੜਕੀ ਕਾਫ਼ੀ ਵਧੀਆ ਖੇਡਦੀ ਹੈ।” ਤੁਹਾਨੂੰ ਦੱਸ ਦੇਈਏ ਕਿ, ਇਸ ਤੋਂ ਪਹਿਲਾਂ ਵੀ ਸ਼ੇਫਾਲੀ ਦੀ ਬੱਲੇਬਾਜ਼ੀ ਦੇ ਪ੍ਰਸ਼ੰਸਕ ਵੱਡੇ-ਵੱਡੇ ਬੱਲੇਬਾਜ ਬਣ ਚੁੱਕੇ ਹਨ। ਆਸਟਰੇਲੀਆ ਖ਼ਿਲਾਫ਼ ਮੌਜੂਦਾ ਟੀ -20 ਵਰਲਡ ਕੱਪ ਵਿੱਚ ਸ਼ੈਫਾਲੀ ਨੇ ਸ਼ੁਰੂਆਤੀ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਸੀ।

ਮਾਸਟਰ ਬਲਾਸਟਰ ਸਚਿਨ ਦਾ ਤੋੜਿਆ ਰਿਕਾਰਡ

ਸੱਜੇ ਹੱਥ ਦੀ ਬੱਲੇਬਾਜ ਕ੍ਰਿਕੇਟ ਦੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਵੀ ਤੋੜਿਆ ਹੈ।  ਤੁਹਾਨੂੰ ਦੱਸ ਦਈਏ ਪਿਛਲੇ ਸਾਲ ਨਵੰਬਰ ਵਿੱਚ, ਸ਼ੇਫਾਲੀ ਨੇ ਵੈਸਟਇੰਡੀਜ਼ ਖ਼ਿਲਾਫ਼ ਆਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾਇਆ ਸੀ, ਜਿਸ ਵਿੱਚ ਉਸਨੇ 73 ਗੇਂਦਾਂ ਵਿੱਚ 49 ਦੌੜਾਂ ਬਣਾਈਆਂ ਸੀ। ਇਸ ਮੈਚ ‘ਚ ਸ਼ੇਫਾਲੀ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ। ਜਦੋਂ ਸ਼ੇਫਾਲੀ ਨੇ ਇਹ ਕਾਰਨਾਮਾ ਹਾਸਲ ਕੀਤਾ ਤਾਂ ਉਸਦੀ ਉਮਰ 15 ਸਾਲ 286 ਦਿਨ ਸੀ ਜਦੋਂਕਿ ਸਚਿਨ ਨੇ 16 ਸਾਲ 214 ਦਿਨ ਦੀ ਉਮਰ ਵਿੱਚ ਆਪਣਾ ਪਹਿਲਾ ਅੰਤਰਰਾਸ਼ਟਰੀ ਅਰਧ ਸੈਂਕੜਾ ਬਣਾਇਆ ਸੀ।

 

 

Leave a Reply

Your email address will not be published. Required fields are marked *