ਬਾਲੀਵੁੱਡ ਦੇ ਕਬੀਰ ਸਿੰਘ ਨੇ ਪਤਨੀ ਤੇ ਪਿਤਾ ਨਾਲ ਚੰਡੀਗੜ੍ਹ ‘ਚ ਮਨਾਇਆ ਜਨਮਦਿਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਦੇ ਕਬੀਰ ਸਿੰਘ ਮਤਲਬ ਸ਼ਾਹਿਦ ਕਪੂਰ, ਜੋ ਅੱਜ 39 ਸਾਲ ਦੇ ਹੋ ਗਏ ਹਨ, ਨੇ ਬੀਤੀ ਰਾਤ ਚੰਡੀਗੜ੍ਹ ‘ਚ ਪਤਨੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਬਾਲੀਵੁੱਡ ਦੇ ਕਬੀਰ ਸਿੰਘ ਮਤਲਬ ਸ਼ਾਹਿਦ ਕਪੂਰ, ਜੋ ਅੱਜ 39 ਸਾਲ ਦੇ ਹੋ ਗਏ ਹਨ, ਨੇ ਬੀਤੀ ਰਾਤ ਚੰਡੀਗੜ੍ਹ ‘ਚ ਪਤਨੀ ਮੀਰਾ ਰਾਜਪੂਤ ਅਤੇ ਪਿਤਾ ਪੰਕਜ ਕਪੂਰ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ। ਚੰਡੀਗੜ੍ਹ ‘ਚ ਅਦਾਕਾਰ ਸ਼ਾਹਿਦ ਕਪੂਰ ਆਪਣੀ ਆਉਂਣ ਵਾਲੀ ਫਿਲਮ ਜਰਸੀ ਦੀ ਸ਼ੂਟਿੰਗ ਲਈ ਰੁੱਕੇ ਹੋਏ ਹਨ।

ਸ਼ਾਹਿਦ ਕਪੂਰ ਦੇ ਜਨਮਦਿਨ ਦੀ ਤਸਵੀਰਾਂ ਅਤੇ ਵੀਡੀਓ ਔਨਲਾਈਨ ਸਾਹਮਣੇ ਆਈਆਂ ਹਨ, ਜਿਸ ‘ਚ ਸ਼ਾਹਿਦ ਪਿਤਾ ਅਤੇ ਪਤਨੀ ਨਾਲ ਕੇਕ ਕੱਟਦੇ ਦਿਖਾਈ ਦਿੱਤੇ।

https://www.instagram.com/p/B8-dYe4hwqR/

ਸ਼ਾਹਿਦ ਮੋਮਬੱਤੀਆਂ ਨੂੰ ਫੂਕ ਮਾਰਦੇ ਹੋਏ ਅਤੇ ਕੇਕ ਕੱਟਦੇ ਹੋਏ ਦਿਖਾਈ ਦਿੱਤੇ। ਤਸਵੀਰ ਵਿੱਚ ਪਤਨੀ ਮੀਰਾ ਅਤੇ ਪਿਤਾ ਮਨੋਜ ਕਪੂਰ ਖੁਸ਼ ਨਜ਼ਰ ਆ ਰਹੇ ਹਨ।

https://www.instagram.com/p/B8-hLjlhtLY/

ਇਸ ਤੋਂ ਪਹਿਲਾਂ ਮੀਰਾ ਰਾਜਪੂਤ ਨੇ ਸੋਸ਼ਲ ਮੀਡੀਆ ‘ਤੇ ਪਤੀ-ਪਤਨੀ ਦੀ ਜੋੜੀ ਦੀ ਪਿਆਰੀ ਤਸਵੀਰ ਵੀ ਸ਼ੇਅਰ ਕੀਤੀ ਸੀ। ਕੈਪਸ਼ਨ ‘ਚ ਉਨ੍ਹਾਂ ਲਿਖਿਆ, “ਮੇਰੀ ਜ਼ਿੰਦਗੀ ਦੇ ਪਿਆਰ ਨੂੰ ਜਨਮਦਿਨ ਮੁਬਾਰਕ।”

https://www.instagram.com/p/B89iplyhwSM/

ਅਦਾਕਾਰ ਦੇ ਭਰਾ ਈਸ਼ਾਨ ਖੱਟਰ ਨੇ ਵੀ ਸ਼ਾਹਿਦ ਦੇ ਜਨਮਦਿਨ ‘ਤੇ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ।

https://www.instagram.com/p/B89bIZbjJVi/

ਸ਼ਾਹਿਦ ਕਪੂਰ ਅਗਲੀ ਵਾਰ ਗੌਤਮ ਤਿੰਨਨੂਰੀ ਦੀ ਜਰਸੀ ਵਿੱਚ ਨਜ਼ਰ ਆਉਣਗੇ, ਜੋ ਕਿ ਉਸੇ ਨਾਮ ਦੀ ਤੇਲਗੂ ਫਿਲਮ ਦਾ ਅਧਿਕਾਰਤ ਹਿੰਦੀ ਰੀਮੇਕ ਹੈ। ਜਰਸੀ ਦੀ ਸ਼ੂਟਿੰਗ ਪਿਛਲੇ ਸਾਲ ਦਸੰਬਰ ਵਿੱਚ, ਚੰਡੀਗੜ੍ਹ ‘ਚ ਸ਼ੁਰੂ ਹੋਈ ਸੀ। ਹਾਲਾਂਕਿ ਇਕ ਸੱਟ ਕਾਰਨ ਸ਼ਾਹਿਦ ਨੂੰ ਮੁੰਬਈ ਵਾਪਸ ਪਰਤਣਾ ਪਿਆ। ਅਭਿਨੇਤਾ ਬਾਅਦ ਵਿੱਚ ਠੀਕ ਹੋ ਜਾਣ ‘ਤੇ ਦੁਬਾਰਾ ਸ਼ੂਟਿੰਗ ਲਈ ਚੰਡੀਗੜ੍ਹ ਆ ਗਏ ਹਨ।

https://www.instagram.com/p/B6DQIfOncie/

ਜਰਸੀ ਵਿੱਚ ਸ਼ਾਹਿਦ ਕਪੂਰ ਇਕ ਵਾਰ ਫਿਰ ਪਿਤਾ ਪੰਕਜ ਕਪੂਰ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਨਗੇ। ਉਹ 2015 ਦੀ ਫਿਲਮ ਸਾਨਦਾਰ ਤੋਂ ਬਾਅਦ ਮੁੜ ਜੁੜਣਗੇ। ਫਿਲਮ ਵਿੱਚ ਮ੍ਰਿਣਾਲ ਠਾਕੁਰ ਮੁੱਖ ਭੂਮਿਕਾ ਅਦਾ ਕਰ ਰਹੀ ਹਨ। ਜਰਸੀ 28 ਅਗਸਤ, 2020 ਨੂੰ ਰਿਲੀਜ਼ ਹੋਣ ਵਾਲੀ ਹੈ।

Leave a Reply

Your email address will not be published. Required fields are marked *