ਸੀਏਏ ਨੇ ਹੰਗਾਮੇ ਕਾਰਨ ਉੱਤਰ-ਪੂਰਬੀ ਦਿੱਲੀ ‘ਚ ਪ੍ਰੀਖਿਆਵਾਂ ਰੱਦ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਸਰਕਾਰ ਦੇ CAA ਨੂੰ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਕਈ ਹੋਰ ਖੇਤਰਾਂ ‘ਚ ਲੋਕਾਂ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਭਾਰਤ ਸਰਕਾਰ ਦੇ CAA ਨੂੰ ਲਾਗੂ ਕਰਨ ਦੇ ਐਲਾਨ ਤੋਂ ਬਾਅਦ ਦਿੱਲੀ ਸਮੇਤ ਭਾਰਤ ਦੇ ਕਈ ਹੋਰ ਖੇਤਰਾਂ ‘ਚ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਈ ਥਾਵਾਂ ‘ਤੇ ਇਸ ਵਿਰੋਧ ਨੇ ਉਗਰ ਰੂਪ ਵੀ ਧਾਰਨ ਕੀਤਾ ਅਤੇ ਕਈ ਮਸੂਮ ਵੀ ਮਾਰੇ ਗਏ।

Image result for Delhi Violence

ਇਨ੍ਹਾਂ ਸਭ ਹੋਣ ਤੋਂ ਬਾਅਦ ਵੀ ਦਿੱਲੀ ‘ਚ ਨਾਗਰਿਕਤਾ ਸੋਧ ਐਕਟ (CAA) ਖਿਲਾਫ਼ ਵਿਰੋਧ ਹਲੇ ਬੰਦ ਨਹੀਂ ਹੋਇਆ ਹੈ। ਦੱਸ ਦਈਏ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਘੱਟਦੀ ਨਹੀਂ ਜਾਪਦੀ। ਇਸ ਦੌਰਾਨ, ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਆਪਣੇ ਟਵਿਟਰ ਹੈਂਡਲ ਤੋਂ ਟਵੀਟ ਕਰਦਿਆਂ ਲਿਖਿਆ ਕਿ, ਹਿੰਸਾ ਪ੍ਰਭਾਵਿਤ ਉੱਤਰ-ਪੂਰਬੀ ਦਿੱਲੀ ਵਿੱਚ ਮੰਗਲਵਾਰ ਨੂੰ ਸਕੂਲਾਂ ਦੀ ਸਾਲਾਨਾ ਕੋਈ ਪ੍ਰੀਖਿਆ ਨਹੀਂ ਹੋਵੇਗੀ ਅਤੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ।

ਘਰੇਲੂ ਪ੍ਰੀਖਿਆ ਨੂੰ ਤਾਂ ਕੁਝ ਸਮੇਂ ਤੱਕ ਮੁਲਤਵੀ ਕੀਤਾ ਜਾ ਸਕਦਾ ਹੈ ਪਰ ਸਿਸੋਦੀਆ ਨੇ ਮਨੁੱਖੀ ਵਿਕਾਸ ਵਿਭਾਗ ਦੇ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨਾਲ ਬੋਰਡ ਦੀ ਪ੍ਰੀਖਿਆਵਾਂ ਸੰਬੰਧੀ ਫੋਨ ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ, ਮੰਗਲਵਾਰ ਨੂੰ ਹੋਣ ਵਾਲੀਆਂ ਬੋਰਡ ਦੀਆਂ ਪ੍ਰੀਖਿਆਵਾਂ ਵੀ ਮੁਲਤਵੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ, ਉਨ੍ਹਾਂ ਟਵੀਟ ਕਰਕੇ ਕਿਹਾ ਸੀ ਕਿ, ਮੈਂ ਤਿੰਨ ਦਹਾਕਿਆਂ ਤੋਂ ਦਿੱਲੀ ਵਿੱਚ ਰਿਹਾ ਹਾਂ, ਪਰ ਮੇਰੇ ਸ਼ਹਿਰ ਵਿੱਚ ਕਦੇ ਲੋਕਾਂ ਦੇ ਮਨਾਂ ‘ਚ ਇੰਨਾ ਡਰ ਨਹੀਂ ਪੈਦਾ ਹੋਇਆ, ਜਿੰਨਾ ਮੈ ਪਿਛਲੇ ਕਰੀਬ ਤਿੰਨ ਮਹੀਨੇ ਤੋਂ ਵੇਖ ਰਿਹਾ ਹਾਂ। ਉਨ੍ਹਾਂ ਕਿਹਾ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਜਿਸ ਨੂੰ ਬਚਾਉਂਣਾਂ, ਜਿੱਥੇ ਦੇ ਲੋਕਾਂ ਦੀ ਸੁਰੱਖਿਆ ਸਾਡੀ ਜਿੰਮੇਵਾਰੀ ਹੈ।

ਇਸ ਦੇ ਨਾਲ ਹੀ ਸੀਬੀਐਸਈ ਦੇ ਪੀਆਰਓ ਰਾਮਾ ਸ਼ਰਮਾ ਦੁਆਰਾ ਜਾਣਕਾਰੀ ਦਿੱਤੀ ਗਈ ਕਿ, ਮੰਗਲਵਾਰ ਨੂੰ ਸਿਰਫ 12 ਵੀਂ ਦੀ ਪ੍ਰੀਖਿਆ ਹੈ। 18 ਸੈਂਟਰਾਂ ਵਿੱਚ 4 ਵੋਕੇਸ਼ਨਲ ਵਿਸ਼ੇ ਦੀਆਂ ਪ੍ਰੀਖਿਆਵਾਂ ਹਨ। ਉੱਤਰ-ਪੂਰਬੀ ਦਿੱਲੀ ਵਿੱਚ ਕੋਈ ਕੇਂਦਰ ਨਹੀਂ ਹੈ। ਸਾਰੇ ਕੇਂਦਰ ਪੱਛਮੀ ਦਿੱਲੀ ਵਿੱਚ ਹਨ, ਜਿਸ ਕਰਕੇ ਇਸ ਪ੍ਰੀਖਿਆ ਨੂੰ ਮੁਲਤਵੀ ਨਹੀਂ ਕੀਤਾ ਜਾਣਾ ਹੈ।  

Image result for Delhi Violence

ਦੱਸ ਦੇਈਏ ਕਿ ਦਿੱਲੀ ਵਿੱਚ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ਨੂੰ ਲੈ ਕੇ ਹੰਗਾਮਾ ਬੇਕਾਬੂ ਹੋ ਗਿਆ ਹੈ। ਸੀਏਏ ਦਾ ਵਿਰੋਧ ਕਰ ਰਹੇ ਲੋਕ ਅਤੇ ਸਮਰਥਕ ਆਹਮੋ-ਸਾਹਮਣੇ ਹੋ ਗਏ ਹਨ। ਸੋਮਵਾਰ ਨੂੰ ਦੋਵਾਂ ਪਾਸਿਆਂ ਤੋਂ ਪੱਥਰਬਾਜ਼ੀ ਕੀਤੀ ਗਈ ਅਤੇ ਮੌਜਪੁਰ ਵਿੱਚ ਕਈ ਵਾਹਨਾਂ ਨੂੰ ਅੱਗ ਲਗਾਈ ਗਈ। ਘਟਨਾ ਦੌਰਾਨ ਇਕ ਹੈੱਡ ਕਾਂਸਟੇਬਲ ਅਤੇ 2 ਨਾਗਰਿਕਾਂ ਦੀ ਮੌਤ ਹੋ ਗਈ। ਇਹ ਵਿਰੋਧ ਕਦੋਂ ਰੁਕੇਗਾ ਇਸ ਬਾਰੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ।

ਟਾਇਰ ਬਾਜ਼ਾਰ ਵਿੱਚ ਅੱਗ

ਉੱਤਰ-ਪੂਰਬੀ ਦਿੱਲੀ ਦੇ ਤਣਾਅ ਵਾਲੇ ਖੇਤਰ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਉਸੇ ਸਮੇਂ, ਪ੍ਰਦਰਸ਼ਨਕਾਰੀਆਂ ਨੇ ਦੇਰ ਸ਼ਾਮ ਗੋਕੁਲਪੁਰੀ ਵਿੱਚ ਟਾਇਰ ਮਾਰਕੀਟ ਨੂੰ ਅੱਗ ਲਗਾ ਦਿੱਤੀ। ਫਾਇਰ ਇੰਜਨ ਦੀਆਂ 6 ਗੱਡੀਆਂ ਮੌਕੇ ‘ਤੇ ਪਹੁੰਚ ਹਨ, ਜਿੱਥੇ ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ।

Leave a Reply

Your email address will not be published. Required fields are marked *