ਅੱਜ ਪੰਜਾਬ ਵਿਧਾਨ ਸਭਾ ਬਜਟ ਇਜਲਾਸ ਦਾ ਦੂਜਾ ਦਿਨ,DGP ਦੇ ਬਿਆਨ ‘ਤੇ ਹੋ ਸਕਦਾ ਹੈ ਹੰਗਾਮਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ। ਅੱਜ ਦੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੱਜ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਇਜਲਾਸ ਦਾ ਦੂਜਾ ਦਿਨ ਹੈ। ਸਦਨ ਦੀ ਕਾਰਵਾਈ ਦੁਪਹਿਰ ਦੋ ਵਜੇ ਸ਼ੁਰੂ ਹੋਵੇਗੀ। ਅੱਜ ਦੇ ਦਿਨ ਵਿਧਾਨ ਸਭਾ ਵਿਚ ਪੰਜਾਬ ਪੁਲਿਸ ਦੇ ਡੀਜੀਪੀ ਦਿਨਕਰ ਗੁਪਤਾ ਦੁਆਰਾ ਕਰਤਾਰਪੁਰ ਸਾਹਿਬ ਦੇ ਸ਼ਰਧਾਲੂਆਂ ਉੱਤੇ ਦਿੱਤੇ ਬਿਆਨ ‘ਤੇ ਹੰਗਾਮਾ ਮਚਨ ਦੇ ਅਸਾਰ ਵਿਖਾਈ ਦੇ ਰਹੇ ਹਨ।

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ 20 ਫਰਵਰੀ ਤੋਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਛੁੱਟੀਆਂ ਪੈਣ ਮਗਰੋਂ ਸਦਨ ਦੀ ਕਾਰਵਾਈ 24 ਫਰਵਰੀ ਤੱਕ ਮੁਤਲਵੀ ਕਰ ਦਿੱਤੀ ਗਈ ਸੀ ਪਰ ਅੱਜ ਸੋਮਵਾਰ ਨੂੰ ਦੁਬਾਰਾ ਫਿਰ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ ਅਤੇ ਵਿਧਾਨ ਸਭਾ ਵਿਚ ਡੀਜੀਪੀ ਦਿਨਕਰ ਗੁਪਤਾ ਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ‘ਤੇ ਦਿੱਤੇ ਵਿਵਾਦਤ ਬਿਆਨ ਉੱਤੇ ਹੰਗਾਮਾ ਮਚਣਾ ਤੈਅ ਮੰਨਿਆ ਜਾ ਰਿਹਾ ਹੈ ਤੇ ਵਿਰੋਧੀ ਪਾਰਟੀਆਂ ਕਾਂਗਰਸ ਨੂੰ ਘੇਰਣ ਦੀ ਤਿਆਰੀ ਵਿਚ ਲੱਗੀ ਹੋਈਆਂ ਹਨ।

ਦੱਸ ਦਈਏ ਕਿ ਡੀਜੀਪੀ ਦਿਨਕਰ ਗੁਪਤਾ ਨੇ ਕਰਤਾਰਪੁਰ ਸਾਹਿਬ ਉੱਤੇ ਦਿੱਤੇ ਵਿਵਾਦਤ ਬਿਆਨ ਤੇ ਸਫ਼ਾਈ ਵੀ ਦੇ ਦਿੱਤੀ ਉਨ੍ਹਾਂ ਇਕ ਪ੍ਰੈਸ ਨੋਟ ਜਾਰੀ ਕਰਕੇ ਇਹ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਉਹ ਤਾਂ ਕੁੱਝ ਕੁ ਸ਼ਰਾਰਤੀ ਅਨਸਰਾਂ ਦੀ ਗੱਲ ਕਰ ਰਹੇ ਸਨ ਜੋ ਦੇਸ਼ ਦਾ ਮਾਹੌਲ ਵਿਗਾੜਨ ਵਿਚ ਲੱਗੇ ਹੋਏ ਹਨ। ਬੀਤੀ ਰਾਤ ਵੀ ਡੀਜੀਪੀ ਨੇ ਟਵੀਟ ਕਰਕੇ ਆਪਣੇ ਬਿਆਨ ਉੱਤੇ ਖੇਦ ਜਤਾਇਆ ਹੈ ਅਤੇ ਕਿਹਾ ਹੈ ਕਿ ਜੇਕਰ ਮੇਰੇ ਕੋਲੋਂ ਅਣਜਾਣੇ ਵਿਚ ਕੋਈ ਟਿੱਪਣੀ ਹੋ ਗਈ ਹੈ ਤਾਂ ਮੈ ਇਸ ਲਈ ਦਿਲੋਂ ਮੁਆਫੀਂ ਮੰਗਦਾ ਹਾਂ।

ਖੈਰ ਹੁਣ ਵੇਖਣਾ ਹੋਵੇਗਾ ਕਿ ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਪਾਰਟੀਆਂ ਦਾ ਡੀਜੀਪੀ ਦੇ ਦਿੱਤੇ ਵਿਵਾਦਤ ਬਿਆਨ ਅਤੇ ਉਸ ਤੇ ਮੰਗੀ ਮਾਫ਼ੀ ਉੱਤੇ ਕੀ ਪ੍ਰਤੀਕਰਮ ਰਹਿੰਦਾ ਹੈ। ਜ਼ਿਕਰਯੋਗ ਹੈ ਕਿ ਬਜਟ ਦੇ ਪਹਿਲੇ ਦਿਨ ਸਦਨ ਵਿਚ ਸੂਬੇ ਚ ਮਹਿੰਗੀ ਬਿਜਲੀ ਦਾ ਮੁੱਦਾ ਬੜੀ ਹੀ ਜ਼ੋਰਾ-ਸ਼ੋਰਾ ਨਾਲ ਗੂਜਿਆ ਸੀ ਤੇ ਵਿਰੋਧੀ ਧੀਰਾ ਨੇ ਕਾਂਗਰਸ ਸਰਕਾਰ ਉੱਤੇ ਜਮ ਕੇ ਨਿਸ਼ਾਨਾ ਸਾਧਿਆ ਸੀ। ਇਹ ਵੀ ਦੱਸ ਦਈਏ ਕਿ ਹੁਣ ਬਜਟ ਸੈਸ਼ਨ 28 ਫਰਵਰੀ ਦੀ ਥਾਂ 4 ਮਾਰਚ ਤੱਕ ਚੱਲੇਗਾ। ਨਾਲ ਹੀ ਹੁਣ 2020-21 ਵਰੇ ਦਾ ਬਜਟ ਵੀ 28 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ ਜੋ ਕਿ ਪਹਿਲਾਂ 25 ਫਰਵਰੀ ਨੂੰ ਪੇਸ਼ ਹੋਣਾ ਸੀ

Leave a Reply

Your email address will not be published. Required fields are marked *