ਕਾਂਗਰਸੀ ਆਗੂ ਸ਼ਤਰੂਘਨ ਸਿਨਹਾ ਨੇ ਪਾਕਿਸਤਾਨੀ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ, ਕਿਹਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਪਾਰਟੀ ਦੇ ਆਗੂ ਸ਼ਤਰੂਘਨ ਸਿੰਨਹਾ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ ਜਿਸ ਦੀ ਜਾਣਕਾਰੀ ਉਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਕਾਂਗਰਸ ਪਾਰਟੀ ਦੇ ਆਗੂ ਸ਼ਤਰੂਘਨ ਸਿੰਨਹਾ ਨੇ ਆਪਣੇ ਪਾਕਿਸਤਾਨ ਦੌਰੇ ਦੌਰਾਨ ਪਾਕਿਸਤਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ ਹੈ ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇਕ ਬਿਆਨ ਜਾਰੀ ਕਰਕੇ ਦਿੱਤੀ ਹੈ ਅਤੇ ਆਪਣੀ ਇਸ ਮੁਲਾਕਾਤ ਨੂੰ ਨਿੱਜੀ ਕਰਾਰ ਦਿੱਤਾ ਹੈ।

ਸ਼ਤਰੂਘਨ ਸਿਨਹਾ ਪਾਕਿਸਤਾਨ ਦੇ ਕਾਰੋਬਾਰੀ ਮਿਆ ਅਸਦ ਅਹਿਸਾਨ ਦੇ ਵਿਆਹ ਵਿਚ ਸ਼ਿਰਕਤ ਕਰਨ ਦੇ ਲਈ ਲਾਹੌਰ ਪੁੱਜੇ ਸਨ। ਮੀਡੀਆ ਰਿਪੋਰਟਾ ਅਨੁਸਾਰ ਉਨ੍ਹਾਂ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲ਼ਵੀ ਨੂੰ ਮਿਲੇ ਹਨ ਅਤੇ ਉਨ੍ਹਾਂ ਦੀ ਲੰਬਾ ਸਮਾ ਪਾਕਿਸਤਾਨੀ ਰਾਸ਼ਟਰਪਤੀ ਨਾਲ ਗੱਲਬਾਤ ਵੀ ਹੋਈ ਹੈ। ਸਿਨਹਾ ਨੇ ਦੱਸਿਆ ਹੈ ਕਿ ਰਾਸ਼ਟਰਪਤੀ ਨਾਲ ਸਮਾਜਿਕ ਤੋਂ ਲੈ ਕੇ ਸੰਸਕ੍ਰਿਤੀ ਵਰਗੇ ਮੁੱਦਿਆਂ ਉੱਤੇ ਚਰਚਾ ਹੋਈ ਹੈ ਪਰ ਰਾਜਨੀਤੀ ਨੂੰ ਲੈ ਉਨ੍ਹਾਂ ਕੋਈ ਗੱਲਬਾਤ ਨਹੀਂ ਕੀਤੀ ਹੈ ਕਿਉਂਕਿ ਇਹ ਇਕ ਨਿੱਜੀ ਮੁਲਾਕਾਤ ਸੀ ਨਾ ਕਿ ਕੋਈ ਅਧਿਕਾਰਕ ਮੁਲਾਕਾਤ। ਉਨ੍ਹਾਂ ਨੇ ਇਹ ਵੀ ਕਿਹਾ ਕਿ ਵਿਦੇਸ਼ੀ ਧਰਤੀ ਉੱਤੇ ਰਾਜਨੀਤਿਕ ਮੁੱਦਿਆਂ ਉੱਤੇ ਉਦੋਂ ਤੱਕ ਚਰਚਾ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਸਰਕਾਰ ਤੋਂ ਅਧਿਕਾਰਕ ਤੌਰ ਉੱਤੇ ਇਜਾਜ਼ਤ ਨਾ ਮਿਲ।

ਸ਼ਿਨਹਾ ਆਪਣੇ ਦੋ ਦਿਵਸੀ ਦੌਰੇ ਉੱਤੇ ਪਾਕਿਸਤਾਨ ਗਏ ਸਨ ਅਤੇ ਆਪਣੇ ਮਿਤਰ ਦੇ ਵਿਆਹ ਵਿਚ ਹੋਏ ਪਾਕਿਸਤਾਨੀ ਅਭਿਨੇਤਰੀ ਰੀਮਾ ਖਾਨ ਨਾਲ ਵੀ ਨਜ਼ਰ ਆਏ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਟਵੀਟਰ ਉੱਤੇ ਸਾਂਝੀਆਂ ਕੀਤੀਆ। ਦੱਸ ਦਈਏ ਕਿ ਸ਼ਤਰੂਘਨ ਸਿਨਹਾ ਭਾਰਤੀ ਫਿਲਮ ਇੰਡਸਟਰੀ ਦੇ ਵੱਡੇ ਐਕਟਰ ਅਤੇ ਕਾਂਗਰਸ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਹੇ ਹਨ ਅਤੇ ਜਦੋਂ ਉਹ ਵਿਆਹ ਵਿਚ ਸ਼ਿਰਕਤ ਕਰਨ ਗੁਆਂਢੀ ਮੁਲਕ ਪਹੁੰਚੇ ਤਾਂ ਲੋਕ ਵੀ ਉਨ੍ਹਾਂ ਨੂੰ ਵੇਖ ਕੇ ਹੈਰਾਨ ਰਹਿ ਗਏ।

 

Leave a Reply

Your email address will not be published. Required fields are marked *