ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਰਿਚਾ ਚੱਡਾ ਅਤੇ ਅਲੀ ਫਜ਼ਲ ਬਾਲੀਵੁੱਡ ਦੇ ਮਸ਼ਹੂਰ ਜੋੜਿਆਂ ਵਿਚੋਂ ਇਕ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਉਹ ਕਿਸੇ ਵੀ ਸਮੇਂ ਵਿਆਹ ਕਰਵਾ ਸਕਦੇ ਹਨ। ਇਨ੍ਹਾਂ ਚੀਜ਼ਾਂ ਦੇ ਕਾਰਨ ਪ੍ਰਸ਼ੰਸਕ ਅਤੇ ਮੀਡੀਆ ਇਹ ਜਾਣਨ ਲਈ ਉਤਾਵਲੇ ਹਨ ਕਿ ਦੋਵਾਂ ਦਾ ਵਿਆਹ ਕਦੋਂ ਹੋਵੇਗਾ। ਦੋਵਾਂ ਨੇ ਹੀ ਇਸ ਬਾਰੇ ਆਪਣੇ ਪਰਿਵਾਰ ਨਾਲ ਗੱਲ ਕਰ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਵਿਆਹ ਨਾਲ ਜੁੜੀ ਖਬਰਾਂ ਸਾਹਮਣੇ ਆ ਰਹੀਆਂ ਹਨ। ਜਾਣਕਾਰੀ ਮਿਲੀ ਹੈ ਕਿ ਇਹ ਜੋੜਾ ਅਪ੍ਰੈਲ ਵਿੱਚ ਵਿਆਹ ਰਚਾ ਸਕਦੇ ਹਨ। ਇਕ ਮੀਡਿਆ ਰਿਪੋਰਟ ਦੇ ਅਨੁਸਾਰ ਰਿਚਾ ਚੱਡਾ ਅਤੇ ਅਲੀ ਫਜ਼ਲ 15 ਅਪ੍ਰੈਲ ਨੂੰ ਵਿਆਹ ਦੇ ਬੰਧਨ ‘ਚ ਬੰਨ ਸਕਦੇ ਹਨ।
ਵਿਆਹ ਦੇ ਰਿਸੈਪਸ਼ਨ ਦੀ ਖਾਸ ਤਿਆਰੀ
ਰਿਚਾ ਅਤੇ ਅਲੀ ਦੇ ਵਿਆਹ ਵਿੱਚ ਚਾਰ ਫੰਕਸ਼ਨ ਮਹੱਤਵਪੂਰਣ ਹੋਣਗੇ। ਇਕ ਵਿਆਹ ਅਤੇ ਦੂਜਾ ਰਿਸੈਪਸ਼ਨ ਹੈ। ਦੱਸਿਆ ਜਾ ਰਿਹਾ ਹੈ ਕਿ, ਇਕ ਰਿਸੈਪਸ਼ਨ ਦਿੱਲੀ ਅਤੇ ਦੂਜਾ ਲਖਨਉ ਵਿਚ ਹੋਵੇਗਾ। ਇਹ ਇਸ ਲਈ ਹੈ, ਕਿਉਂਕਿ ਅਲੀ ਅਤੇ ਰਿਚਾ ਦੇ ਪਰਿਵਾਰ ਦਿੱਲੀ ਅਤੇ ਲਖਨਉ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦਾ ਰਿਸੈਪਸ਼ਨ ਵੀ ਮੁੰਬਈ ਵਿੱਚ ਹੋਵੇਗਾ। ਦੱਸਿਆ ਜਾਂਦਾ ਹੈ ਕਿ ਲਖਨਉ ਦਾ ਰਿਸੈਪਸ਼ਨ 18 ਅਪ੍ਰੈਲ ਨੂੰ ਅਤੇ ਮੁੰਬਈ ਰਿਸੈਪਸ਼ਨ 21 ਅਪ੍ਰੈਲ ਨੂੰ ਮਨਾਇਆ ਜਾਵੇਗਾ।
Ali Fazal and Richa Chadda announced about their Marriage#alifazal #RichaChadha
|
Checkout More: https://t.co/YKlYrHpCZJ pic.twitter.com/sUYNnrV0Ad— Scrollsocial (@scrollsocial2) February 21, 2020
ਕਿਵੇਂ ਹੋਇਆ ਦੋਵਾਂ ਨੂੰ ਪਿਆਰ
ਇਹ ਮੰਨਿਆ ਜਾਂਦਾ ਹੈ ਕਿ, ਰਿਚਾ ਚੱਡਾ ਅਤੇ ਅਲੀ ਫਜ਼ਲ ਦੋਵੇਂ ਸਾਲ 2013 ਤੋਂ ਇੱਕ ਦੂਜੇ ਨੂੰ ਜਾਣਦੇ ਹਨ ਅਤੇ ਦੋਵੇਂ ਸਾਲ 2015 ਤੋਂ ਇੱਕ ਦੂਜੇ ਨਾਲ ਰਿਸ਼ਤੇ ਵਿੱਚ ਹਨ। ਦੋਵਾਂ ਸਿਤਾਰਿਆਂ ਨੇ 2013 ਵਿੱਚ ਫੁਕਰੇ ਅਤੇ 2017 ਵਿੱਚ ਫੁਕਰੇ ਰਿਟਰਨਜ਼ ਵਿੱਚ ਇਨ੍ਹਾਂ ਅਦਾਕਾਰਾਂ ਨੇ ਇਕੱਠੀਆਂ ਫਿਲਮਾਂ ਕੀਤੀਆਂ। ਦੋਵੇਂ ਫਿਲਮਾਂ ਨੇ ਬਾਕਸ ਆਫਿਸ ਨੂੰ ਹਿਲਾ ਦਿੱਤਾ ਅਤੇ ਹੁਣ ਇਹ ਜੋੜਾ ਬੀ ਟਾਉਨ ਵਿੱਚ ਵਿਆਹ ਕਰਵਾਉਂਣ ਲਈ ਤਿਆਰ ਹੈ। ਇਸ ਲਈ ਹੁਣ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਜਲਦੀ ਹੀ ਇਹ ਜੋੜਾ ਵਿਆਹ ਕਰਨ ਜਾ ਰਿਹਾ ਹੈ।

