ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸੇਠੀ ਇਕ ਵਾਰ ਫਿਰ ਮਾਂ ਬਣੀ ਹੈ। ਸੇਰੋਗੇਸੀ ਦੇ ਜਰੀਏ ਸ਼ਿਲਪਾ ਦੇ ਘਰ ਇਕ ਨੰਨ੍ਹੀ ਬੱਚੀ ਨੇ ਜਨਮ ਲਿਆ ਹੈ ਜਿਸ ਦੀ ਜਾਣਕਾਰੀ ਉਸ ਨੇ ਖੁਦ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਦਿੱਤੀ ਹੈ।
ਸ਼ਿਲਪਾ ਸੇਠੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ”ਓਮ ਸ਼੍ਰੀ ਗਣੇਸ਼ ਨਮਾਹ ਸਾਡੀ ਅਰਦਾਸਾਂ ਦਾ ਜਵਾਬ ਮਿਲ ਗਿਆ ਹੈ। ਸਾਨੂੰ ਇਹ ਦੱਸ ਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਨੰਨ੍ਹੀ ਪਰੀ ਨੇ ਸਾਡੇ ਘਰ ਕਦਮ ਰੱਖ ਲਿਆ ਹੈ”। ”ਸਮੀਸ਼ ਸੇਠੀ ਕੁੰਦਰਾ”। ਉਨ੍ਹਾਂ ਨੇ ਅੱਗੇ ਬੱਚੀ ਦੇ ਜਨਮ ਤਰੀਕ ਦੱਸਦੇ ਹੋਏ ਲਿਖਿਆ ਕਿ 15 ਫਰਵਰੀ 2020 ਨੂੰ ਸਮੀਸ਼ ਨੇ ਜਨਮ ਲਿਆ ਹੈ ਅਤੇ ਘਰ ਵਿਚ ਜੂਨੀਅਰ SSK ਆ ਗਈ ਹੈ।
ਮਸ਼ਹੂਰ ਅਭਿਨੇਤਰੀ ਸ਼ਿਲਪਾ ਸੇਠੀ ਨੇ ਰਾਜ ਕੁੰਦਰਾ ਨਾਲ 22 ਨਵੰਬਰ 2009 ਨੂੰ ਸੱਤ ਫੇਰੇ ਲਏ ਸਨ ਅਤੇ ਸਾਲ 2012 ਵਿਚ ਉਨ੍ਹਾਂ ਨੇ ਇਕ ਲੜਕੇ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਮ ਵਿਆਨ ਰਾਜ ਕੁੰਦਰਾ ਹੈ ਅਤੇ ਇਕ ਵਾਰ ਫਿਰ ਉਹ 11 ਸਾਲ ਬਾਅਦ ਮਾਂ ਬਣੀ ਹੈ। ਸ਼ਿਲਮਾ ਦੀ ਉਮਰ ਇਸ ਵੇਲੇ 44 ਸਾਲ ਹੈ। ਸ਼ਿਲਪਾ ਇਨ੍ਹੀਂ ਦਿਨੀ ਆਪਣੇ ਪਰਿਵਾਰ ਨਾਲ ਜ਼ਿੰਦਗੀ ਦਾ ਆਨੰਦ ਲੈ ਰਹੀ ਅਤੇ ਇਕ ਨੰਨ੍ਹੀ ਪਰੀ ਦੇ ਘਰ ਆਉਣ ਉੱਤੇ ਉਹ ਬਹੁਤ ਉਤਸ਼ਾਹਿਤ ਵੀ ਹੈ। ਸ਼ਿਲਪਾ ਹੁਣ ਤੱਕ ਕਈ ਵੱਡੀ ਫਿਲਮਾਂ ਵਿਚ ਕੰਮ ਕਰ ਚੁੱਕੀ ਹੈ ਅਤੇ ਹੁਣ ਵੀ ਪਰਦੇ ਉੱਤੇ ਵਾਪਸੀ ਦੇ ਲਈ ਤਿਆਰ ਹੈ।


