ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਸੱਦੁਦੀਨ ਓਵੈਸੀ ਦੀ ਪਾਰਟੀ ਆਲ ਇੰਡੀਆ ਮਜਲਿਸ ਏ ਇਤੋਹਾਲੁਦ ਮੁਸਿਲਮੀਨ (AIMIM) ਦੀ ਰੈਲੀ ਵਿਚ ਮੌਜੂਦ ਲੋਕਾਂ ਨੂੰ ਉਦੋਂ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਉੱਥੇ ਮੌਜੂਦ ਸਟੇਜ ਉੱਤੇ ਇਕ ਕੁੜੀ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਲੱਗ ਪਈ ਜਿਸ ਤੋਂ ਤੁਰੰਤ ਉੱਥੇ ਮੌਜੂਦ ਪਾਰਟੀ ਆਗੂਆਂ ਨੇ ਮਾਇਕ ਖੋਹ ਲਿਆ ਅਤੇ ਫਿਰ ਪੁਲਿਸ ਉਸ ਨੂੰ ਉੱਥੋਂ ਆਪਣੀ ਹਿਰਾਸਤ ਵਿਚ ਲੈ ਗਈ।
#WATCH The full clip of the incident where a woman named Amulya at an anti-CAA-NRC rally in Bengaluru raised slogan of 'Pakistan zindabad' today. AIMIM Chief Asaddudin Owaisi present at rally stopped the woman from raising the slogan; He has condemned the incident. pic.twitter.com/wvzFIfbnAJ
— ANI (@ANI) February 20, 2020
ਦਰਅਸਲ ਕਰਨਾਟਕਾ ਦੇ ਬੈਗਲੁਰੂ ਵਿਚ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ AIMIM ਨੇ ਇਕ ਰੈਲੀ ਆਯੋਜਿਤ ਕੀਤੀ ਹੋਈ ਸੀ ਜਿਸ ਵਿਚ ਖੁਦ ਪਾਰਟੀ ਪ੍ਰਧਾਨ ਅਸਦੁਦੀਨ ਓਵੈਸੀ ਮੌਜੂਦ ਸਨ ਉਸੇ ਦੌਰਾਨ ਉੱਥੇ ਸਟੇਜ ਉੱਥੇ ਮੌਜੂਦ ਇਕ ਲੜਕੀ ਪਾਕਿਸਤਾਨ ਜਿੰਦਾਬਾਦ ਦੇ ਨਾਅਰੇ ਲਗਾਉਣ ਲੱਗ ਪਈ ਜਿਸ ਨੂੰ ਸੁਣ ਉੱਥੇ ਬੈਠੇ ਆਗੂਆਂ ਵਿਚ ਅਫਰਾ-ਤਫਰੀ ਮੱਚ ਗਈ ਅਤੇ ਖੁਦ AIMIM ਮੁੱਖ ਓਵੈਸੀ ਉੱਥੇ ਪਹੁੰਚ ਗਏ ਉਸ ਲੜਕੀ ਤੋਂ ਮਾਇਕ ਖੋਹਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਫਿਰ ਹਿੰਦੁਸਤਾਨ ਜਿੰਦਾਬਾਦ ਦੇ ਨਾਅਰੇ ਲਗਾਏ। ਉਸੇ ਦੌਰਾਨ ਉਸ ਲੜਕੀ ਕੋਲੋਂ ਇਕ ਵਿਅਕਤੀ ਨੇ ਮਾਇਕ ਖੋਹ ਲਿਆ ਅਤੇ ਪੁਲਿਸ ਵੀ ਸਟੇਜ ਉੱਤੇ ਪਹੁੰਚ ਗਈ। ਲੜਕੀ ਇੱਥੇ ਹੀ ਨਹੀਂ ਰੁੱਕੀ ਉਹ ਫਿਰ ਅੱਗੇ ਆਈ ਅਤੇ ਉਸਨੇ ਫਿਰ ਪਾਕਿਸਤਾਨ ਦੇ ਸਮੱਰਥਨ ਵਿਚ ਨਾਅਰੇ ਲਗਾਏ। ਲੜਕੀ ਨੂੰ ਆਪਣੀ ਸੀਮਾ ਪਾਰ ਕਰਦੇ ਵੇਖ ਸਟੇਜ ਉੱਤੇ ਮੌਜੂਦ ਪੁਲਿਸ ਲੜਕੀ ਨੂੰ ਉੱਥੋਂ ਲੈ ਗਈ ਅਤੇ ਰੈਲੀ ਵਿਚ ਹੱਲਾ ਮੱਚ ਗਿਆ।
Karnataka: Amulya (who raised 'Pakistan zindabad' slogan at an anti-CAA rally in Bengaluru, yesterday) & was charged with sedition, has been denied bail by judicial magistrate. She will be kept in judicial custody till 23rd February. https://t.co/SLjwmVQsBG
— ANI (@ANI) February 20, 2020
ਪਾਕਿਸਤਾਨ ਸਮੱਰਥਿਤ ਨਾਅਰੇ ਲਗਾਉਣ ਵਾਲੀ ਲੜਕੀ ਦਾ ਨਾਮ ਅਮੂਲਿਆ ਲਿਓਨਾ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਨੇ ਉਸ ਵਿਰੁੱਧ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਲੜਕੀ ਦੇ ਪਿਤਾ ਕਰਨਾਟਕਾ ਦੀ ਰਾਜਨੀਤਿਕ ਪਾਰਟੀ ਜੇਡੀਐਸ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੇ ਆਪਣੀ ਲੜਕੀ ਦੁਆਰਾ ਲਗਾਏ ਗਏ ਦੇਸ਼ਵਿਰੋਧੀ ਨਾਅਰਿਆਂ ਤੋਂ ਖੁਦ ਨੂੰ ਅਲੱਗ ਕਰ ਲਿਆ ਹੈ ਅਤੇ ਉਸ ਨੇ ਕਿਹਾ ਹੈ ਕਿ ਮੈ ਕਈ ਵਾਰ ਆਪਣੀ ਲੜਕੀ ਨੂੰ ਕਿਹਾ ਹੈ ਕਿ ਉਹ ਮੁਸਲਮਾਨਾਂ ਤੋਂ ਦੂਰ ਰਹੇ ਅਤੇ ਵਿਵਾਦਤ ਬਿਆਨ ਨਾ ਦੇਵੇ ਪਰ ਉਸ ਨੇ ਇਕ ਨਾ ਮੰਨੀ। ਇਸ ਘਟਨਾ ਤੋਂ ਬਾਅਦ ਰਾਜਨੀਤੀ ਵੀ ਗਰਮਾ ਗਈ ਹੈ ਅਤੇ ਓਵੈਸੀ ਦੀ ਪਾਰਟੀ ਉੱਤੇ ਵਿਰੋਧੀ ਵੀ ਹਮਲਾਵਰ ਹੋ ਗਏ ਹਨ ਹਾਲਾਂਕਿ ਓਵੈਸੀ ਨੇ ਸਫ਼ਾਈ ਦਿੰਦਿਆ ਕਿਹਾ ਹੈ ਕਿ ਉਹ ਅਜਿਹੇ ਦੇਸ਼ਵਿਰੋਧੀ ਨਾਅਰਿਆ ਦਾ ਬਿਲਕੁੱਲ ਸਮੱਰਥਨ ਨਹੀਂ ਕਰਦੇ ਹਨ ਅਤੇ ਉਨ੍ਹਾਂ ਲਈ ਹਮੇਸਾ ਹਿੰਦੁਸਤਾਨ ਹੀ ਜਿੰਦਬਾਦਾ ਸੀ, ਹੈ ਅਤੇ ਰਹੇਗਾ।
