ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਇੱਕ ਵਾਰ ਫਿਰ ਆਪਣੇ ਗੀਤਾਂ ਨੂੰ ਲੈ ਕੇ ਚਰਚਾ ‘ਚ ਹਨ। ਦੱਸ ਦਈਏ ਇਨ੍ਹਾਂ ਦੋਵਾਂ ਗਾਇਕ ਖਿਲਾਫ਼ ਲੁੱਕ ਆਉਟ ਸਰਕੁਲਰ ਜਾਰੀ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਪਹਿਲਾਂ ਵੀ ਆਪਣੇ ਗੀਤਾਂ ਅਤੇ ਪੰਜਾਬ ‘ਚ ਕਰਾਏ ਕਬੱਡੀ ਟੂਰਨਾਮੇਂਟ ਕਾਰਨ ਖਬਰਾਂ ‘ਚ ਬਣੇ ਹੋਏ ਸੀ।
ਹੁਣ ਇਕ ਵਾਰ ਫਿਰ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਦੀਆਂ ਸੁਸ਼ਿਕਲਾਂ ਵੱਧਦੀ ਦਿਖਾਈ ਦੇ ਰਹੀ ਹੈ। ਦੱਸ ਦਈਏ ਕੁਝ ਦਿਨਾਂ ਪਹਿਲਾਂ ਪੰਜਾਬ ‘ਚ ਗੈਂਗਸਟਰ ´ਤੇ ਬਣੀ ਫਿਲਮ ਦੇ ਰਿਲੀਜ਼ ‘ਤੇ ਰੋਕ ਲਾਈ ਸੀ। ਨਾਲ ਹੀ ਹੱਥਿਆਰਾਂ ਤੇ ਗੀਤ ਬਨਾਉਂਣ ਅਤੇ ਗੀਤ ਗਾਉਂਣ ‘ਤੇ ਵੀ ਰੋਕ ਲਾਈ ਗਈ ਸੀ, ਜਿਸ ਖਿਲਾਫ਼ ਜਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਨੇ ਹੱਖਿਆਰਾਂ ‘ਤੇ ਗੀਤ ਗਾਇਆ ਹੈ।
ਜਿਸ ਨਤੀਜੇ ਵਜੋਂ ਇਨ੍ਹਾਂ ਦੋਵਾਂ ਗਾਇਕ ਖਿਲਾਫ਼ ਲੁੱਕ ਆਉਟ ਸਰਕੁਲਰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਹੁਣ ਇਹ ਦੋਵੇਂ ਗਾਇਕ ਬਿਨਾਂ ਆਗਿਆ ਦੇਸ਼ ਤੋਂ ਬਾਹਰ ਵੀ ਨਹੀਂ ਜਾ ਸਕਦੇ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਇਨ੍ਹਾਂ ਗਾਇਕ ਖਿਲਾਫ਼ ਜਾਰੀ ਕੀਤੇ ਨੋਟਿਸ ਦਰਮਿਆਨ ਜਾਂਚ ਕੀਤੀ ਜਾਵੇਗੀ।
https://www.facebook.com/LivingIndiaNewschannel/videos/1991584460988463/

